ਪੈਰਾਂ ਮੈਡੀਕਲ ਸਿਹਤ ਤੇ ਕਰਮਚਾਰੀ ਯੂਨੀਅਨ ਵੱਲੋ ਹੁਸ਼ਿਆਰਪੁਰ ਦੇ ਐਸ. ਐਸ. ਪੀ. ਨੂੰ ਦੋ ਦਿਨ ਦੀ ਚਿਤਾਵਾਨੀ, ਕਾਰਵਾਈ ਨਹੀ ਤੇ ਕੰਮ ਬੰਦ

ਹੁਸ਼ਿਆਰਪੁਰ/ ਸ਼ਾਮਚੁਰਾਸੀ 27 ਜੁਲਾਈ  (ਚੁੰਬਰ) (ਸਮਾਜ ਵੀਕਲੀ): ਇਕ ਪਾਸੇ ਕੋਰੋਨਾ ਮਹਾਂਮਾਰੀ ਵਿੱਚ ਫਰੰਟ ਲਾਇਨ ਤੇ ਲੜਨ ਵਾਲੇ ਕੌਰੋਨਾ ਵਾਰੀਅਰ ਦੇ ਤੋਰ ਕੰਮ ਕਰ ਰਹੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਕਰਮਚਾਰੀ ਆਪਣੀ ਜਾਨ ਹੱਥੋਲੀ ਤੇ ਰੱਖ ਕਿ ਕੋਰੋਨਾ ਜਾਗਰੂਕਤਾ ਤੇ ਡੇਗੂ ਤੋ ਲੋਕਾਂ ਦੇ ਬਚਾ ਲਈ ਘਰ ਘਰ ਜਾ ਕੇ ਸਰਵੇ ਕਰਨ ਵਿੱਚ ਲੱਗੇ ਹੋਏ  ਹਨ,

ਦੂਜੇ ਪਾਸੇ ਕੁਝ ਆਜਿਹੇ ਲੋਕ ਵੀ ਹਨ ਜੋ ਆਪਣੇ ਤੇ ਦੂਸਰਿਆ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ  ਤੇ ਨਾਲ ਹੀ ਫਰੰਟ ਲਾਇਨ ਜੋਧਿਆ ਨੂੰ ਆਪਣੇ ਕੰਮ ਤੋ ਰੋਕ ਰਹੇ ਹਨ ਤੇ ਉਹਨਾੰ ਨਾਲ ਬਦਸਲੂਕੀ ਕਰਨ ਤੇ ਬਾਜ ਨਹੀ ਆ ਰਹੇ ਅਜਿਹੇ ਲੋਕਾਂ ਤੇ ਬਾਬਜੂਦ ਪੁਲਿਸ ਕਰਵਾਈ ਕਰਨ ਦੀ ਥਾਂ ਹੱਥ ਤੋ ਹੱਥ ਧਰੀ ਬੈਠੀ ਪੁਲਿਸ ਦੀ ਨਕਾਰਮਤਮਿਕ ਰਵੀਈਏ ਵਿਰੁਧ ਐਟੀਲਰਵਾਂ ਮੁਲਜਾਮ ਸੜਕ ਤੇ ਉਤਰਨ ਤਿਆਰੀ ਵਿੱਚ ਹਨ ।

ਇਹ ਜਾਣਕਾਰੀ ਦਿੰਦਿਆ ਐਟੀਲਾਰਵਾਂ ਸਕੀਮ ਦੇ ਜਨਰਲ ਸਕੱਤਰ ਬਸੰਤ ਕੁਮਾਰ ਨੇ ਦੱਸਿਆ ਕਿ 23 ਜੁਲਾਈ ਨੂੰ ਡੇਗੂ ਦਾ ਸਰਵੇ ਕਰਨ  ਲਈ ਸਾਝੇ ਤੋਰ ਸਿਹਤ ਵਿਭਾਗ ਵੱਲੋ  ਗਗਨਦੀਪ ਕੁਮਾਰ ,  ਨਗਰ ਨਿਗਮ ਤੋ ਸੈਨਟਰੀ ਇੰਸਪੈਕਟਰ ਜਨਕ ਰਾਜ ਤੇ ਵਿਪਨ ਕੁਮਾਰ ਤੇ ਡੀ ਸੀ ਦਫਤਰ  ਵੱਲੋ ਰਖੇ ਗਏ ਵਲੰਟੀਅਰ ,  ਰਤਨ ਚੰਦ  ਪੁੱਤਰ ਲੋਗੀ ਰਾਮ  ਵਾਸੀ  ਗੁਰੂ  ਗੋਬਿੰਦ ਸਿੰਘ ਨਗਰ ਪੁਹੰਚੇ ਤਾਂ ਇਹਨਾਂ ਦੇ ਘਰ ਡੇਗੂ ਦਾ ਲਾਰਵਾਂ ਮਿਲਣ ਤੇ ਚਲਾਣ ਕੱਟ ਦਿੱਤਾ ।

ਰਤਨ ਚੰਦ ਵੱਲੋ ਉਸੇ ਵਕਤ ਮੁਲਾਜਮਾ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿਤਾੰ ਤੇ ਚਲਾਣ ਫਾੜ ਕਿ ਕਿਹਾ ਜੋ ਅਸੀ ਨਹੀ ਦੱਸ ਸਕਦੇ——– ।  ਇਸ ਉਤੇ ਨਾਲ ਹੀ ਕਿਹਾ ਸਰਕਾਰ ਸਾਡੀ ਹੈ  ਰਾਜਨੀਤਕ ਲੋਕਾੰ ਦੀਆ ਧਮਕੀਆਂ ਮਾਰਨੀਆ ਸੁਰੂ ਕਰ ਦਿੱਤੀਆ ਤੇ ਕਿਹਾ ਕਿ ਡੀ. ਸੀ .ਮੈਡਮ ਨੇ ਕਈ ਕੁੱਤੇ ਗਲੀਆ ਵਿੱਚ ਪੈਸੇ ਇਕੱਠੇ ਕਰਨ ਨੂੰ  ਛੱਡੇ ਹੋਏ ਹਨ .ਤੇ ਇਸ ਸਾਰੀ ਘਟਨਾ ਦੀ ਵੀਡੀਉ ਵੀ ਮਹਿਕਮੇ ਦੇ ਮੁਲਜਾਮ ਕੋਲ ਹੈ ।

ਇਸ ਸਬੰਧ ਵਿੱਚ ਸਿਵਲ ਸਰਜਨ ਦਫਤਰ ਵੱਲੋ ਇਕ ਸ਼ਿਕਾਇਤ ਮਾਡਲ ਟਾਉਨ ਥਾਣਾ ਦੇ ਐਸ ਐਚ  ਉ ਨੂੰ ਦਿੱਤੀ ਜਿਸ ਤੇ ਉਸ ਨੇ ਕਿਹਾ ਕਿ ਪੁਰਹੀਰਾ ਚੋਕੀ ਵਿੱਚ ਜਾਉ ਸਾਡੇ ਮੁਲਾਜਮਾ ਨੇ ਚੋਕੀ ਵਾਲਿਆ ਨਾਲ ਕਈ ਵਾਰ ਸਪੰਰਕ ਕੀਤਾ ਤੋ ਕੀ ਵੀ ਢੁਕਵਾ ਜਵਾਬ ਨਹੀ ਮਿਲਿਆ ਤੇ ਐਸ, ਐਚ ਉ ਮਾਡਲ ਟਾਉਨ ਨਾਲ ਸਪੰਰਕ ਕੀਤਾ ਜਵਾਬ ਟਾਲਮਚੋਲ ਵਾਲਾ ਹੀ ਸੀ . ।

ਇਸ ਤੇ ਯੂਨੀਅਨ ਵੱਲੋ ਸਖਤ ਨੋਟਿਸ ਲੈਦਿਆ ਕਿਹਾ ਕਿ ਜੇਕਰ 2 ਦਿਨਾ ਵਿੱਚ ਪ੍ਰਸ਼ਾਸਨਿਨ ਵੱਲੋ ਕਾਰਵਾਈ ਨਾ ਕੀਤੀ ਤਾਂ ਡੇਗੂ ਸਰਵੇ ਕਰਨਾ ਬੰਦ ਕਰ ਦਿੱਤਾ ਜਾਵੇਗਾ ਤੇ ਕਾਰਪੋਰੇਸ਼ਨ ਵੱਲੋ ਚਲਾਣ ਵੀ ਨਹੀ ਕੱਟੇ ਜਾਣਗੇ । ਇਸ  ਦੀ ਸਾਰੀ ਜਿਮੇਵਾਰੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ , ਅਤੇ ਐਸ, ਐਸ ਪੀ ਹੁਸ਼ਿਆਰਪੁਰ ਦੀ ਹੋਵੇਗੀ  । ਇਸ ਮੋਕੇ  ਰਕੇਸ਼ ਕੁਮਾਰ , ਗੁਰਵਿੰਦਰ ਸਿੰਘ , ਸੁਰਿੰਦਰ ਕਲਸੀ , ਪ੍ਰੇਮ ਚੰਦ , ਕਾਲਾ ਰਾਮ , ਕਰਨੈਲ ਸਿੰਘ , ਸੁਭਾਸ , ਤੇ ਮਨਜਿੰਦਰ ਸਿੰਘ ਵੀ ਹਾਜਰ ਸਨ ।

 

Previous article15 ਮਰੀਜ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 520
Next articleਵਿਸ਼ਵ ਹੈਪੇਟਾਈਟਿਸ ਡੇਅ ਤੇ ਵਿਸ਼ੇਸ਼