ਪੈਂਟਾਗਨ ਤੋਂ ਭਾਰਤ ਪੁੱਜਣਗੇ ਆਕਸੀਜਨ ਕੰਸਨਟਰੇਟਰ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰੱਖਿਆ ਬਲ ਅਗਲੇ ਹਫ਼ਤੇ ਇਕ ਵਪਾਰਕ ਉਡਾਣ ਰਾਹੀਂ ਭਾਰਤ ਨੂੰ 159 ਆਕਸੀਜਨ ਕੰਸਨਟਰੇਟਰ ਭੇਜਣਗੇ। ਸਾਜ਼ੋ-ਸਾਮਾਨ ਸਬੰਧੀ ਰੱਖਿਆ ਏਜੰਸੀ ਟਰੈਵਿਸ ਏਅਰ ਫੋਰਸ ਬੇਸ ਤੋਂ ਇਹ 159 ਆਕਸੀਜਨ ਕੰਸਨਟਰੇਟਰ ਚੁੱਕੇਗੀ ਤੇ ਸੋਮਵਾਰ ਭਾਰਤ ਲਿਆਏਗੀ।

ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਨੇੜਿਓਂ ਜੁੜੇ ਹੋਏ ਹਨ ਤੇ ਭਾਰਤ ਸਰਕਾਰ ਵਿਚ ਵੀ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਮਦਦ ਸੰਭਵ ਹੋ ਸਕੇਗੀ, ਉਹ ਕਰਨਗੇ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਵੀ ਕਹਿ ਚੁੱਕੇ ਹਨ ਕਿ ਪੈਂਟਾਗਨ ਜਿੰਨੀ ਮਦਦ ਹੋ ਸਕੇਗੀ, ਉਸ ਲਈ ਤਿਆਰ ਰਹੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਤੇ ਆਸਟਰੇਲੀਆ ਵੱਲੋਂ ਚੀਨ ਨਾਲ ਤਣਾਅ ਬਾਰੇ ਚਰਚਾ
Next articleHarsh Vardhan to hold video meet with 4 CMs on Covid