ਜੰਮੂ ਕਸ਼ਮੀਰ ਵਿੱਚ ਸਰਹੱਦ ਪਾਰ ਪੁੱਟੀ ਸੁਰੰਗ ਬਰਾਮਦ

ਜੰਮੂ (ਸਮਾਜ ਵੀਕਲੀ):  ਬੀਐੱਸਐਫ ਨੇ ਅੱਜ ਕੌਮਾਂਤਰੀ ਸਰਹੱਦ ਦੇ ਪਾਰ ਪੁੱਟੀ ਗਈ 150 ਮੀਟਰ ਲੰਮੀ ਸੁਰੰਗ ਬਰਾਮਦ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਦੀ ਮਦਦ ਲਈ ਪੁੱਟੀ ਗਈ ਸੀ। ਸੁਰੰਗ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਮਿਲੀ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਸਾਂਬਾ ਤੇ ਕਠੂਆ ਵਿਚ ਬਲਾਂ ਨੂੰ ਇਹ ਤੀਜੀ ਸੁਰੰਗ ਮਿਲੀ ਹੈ। ਬੀਐੱਸਐਫ ਦੇ ਆਈਜੀ ਐਨਐੱਸ ਜਮਵਾਲ ਨੇ ਹੋਰਾਂ ਅਧਿਕਾਰੀਆਂ ਸਣੇ ਸੁਰੰਗ ਵਾਲੇ ਪਿੰਡ ਬੌਬੀਆਂ ਦਾ ਦੌਰਾ ਕੀਤਾ ਹੈ।

ਇਸ ਇਲਾਕੇ ਦੇ ਦੂਜੇ ਪਾਸੇ ਸਰਹੱਦ ਪਾਰ ਪਾਕਿਸਤਾਨ ਦਾ ਸ਼ਕਰਗੜ੍ਹ ਖੇਤਰ ਹੈ ਜੋ ਕਿ ਅਤਿਵਾਦੀਆਂ ਨੂੰ ਘੁਸਪੈਠ ਲਈ ਭਾਰਤ ਵੱਲ ਭੇਜਣ ਲਈ ਜਾਣਿਆ ਜਾਂਦਾ ਹੈ। ਬੀਐੱਸਐਫ ਅਧਿਕਾਰੀ ਨੇ ਕਿਹਾ ਕਿ ਬਲਾਂ ਕੋਲ ਇਸ ਇਲਾਕੇ ਵਿਚ ਹੋ ਰਹੀ ਗਤੀਵਿਧੀ ਬਾਰੇ ਖ਼ੁਫ਼ੀਆ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਰੇਤੇ ਦੇ ਜਿਹੜੇ ਬੋਰੇ ਮਿਲੇ ਹਨ, ਉਨ੍ਹਾਂ ’ਤੇ ਪਾਕਿਸਤਾਨ ਦਾ ਮਾਰਕਾ ਲੱਗਾ ਹੋਇਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸੁਰੰਗ ਪੁੱਟਣ ਪਿੱਛੇ ਪਾਕਿਸਤਾਨ ਦਾ ਹੱਥ ਹੈ। ਬੀਐੱਸਐਫ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।

Previous articleਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਕੀ ਚਾਹੁੰਦੇ ਹਨ: ਹੇਮਾ ਮਾਲਿਨੀ
Next articleਪੂਤਿਨ ਵੱਲੋਂ ਰੂਸ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਹਦਾਇਤ