‘ਪੁੱਤ ਪ੍ਰਦੇਸੀ’ ਨਾਲ ਛਾਏ ਗੁਰਬਖਸ਼ ਸ਼ੌਂਕੀ ਅਤੇ ਰਜਨੀ ਜੈਨ ਆਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦੇ ਨਾਮਵਰ ਗਾਇਕ ਗੁਰਬਖਸ਼ ਸ਼ੌਂਕੀ ਜਿਸ ਨੇ ਦਰਜਨਾਂ ਹਿੱਟ ਪੰਜਾਬੀ ਗੀਤ ਪੰਜਾਬੀਆਂ ਦੀ ਝੋਲੀ ਪਾਏ ਉਸ ਦਾ ਇਕ ਹੋਰ ਟਰੈਕ ਜਿਸ ਵਿਚ ਖੂਬਸੂਰਤ ਸੁਰੀਲੀ ਗਾਇਕਾ ਰਜਨੀ ਜੈਨ ਆਰੀਆ ਨੇ ਗਾਇਆ ਹੇ। ਜਿਸ ਦਾ ਟਾਇਟਲ ‘ਪੁੱਤ ਪ੍ਰਦੇਸੀ’ ਅੱਜਕਲ ਸ਼ੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਖੂਬਸੂਰਤ ਟਰੈਕ ਨੂੰ ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਨੇ ਕਲਮਬੱਧ ਕੀਤਾ ਅਤੇ ਰੋਇਲ ਸਵੈਗ ਕੰਪਨੀ ਵਲੋਂ ਇਸ ਨੂੰ ਸੰਸਾਰ ਭਰ ਵਿਚ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ। ਏ ਕੇ ਬੀਟਸ ਦੀਆਂ ਸ਼ਾਨਦਾਰ ਸੰਗੀਤਕ ਧੁੰਨਾਂ ਨੇ ਇਸ ਟਰੈਕ ਨੂੰ ਸੰਗੀਤ ਨਾਲ ਸ਼ਿਗਾਰਿਆ ਹੈ। ਗੁਣਾਚੌਰੀਆ ਦੀ ਲਾਜਵਾਬ ਕਲਮ ਨੇ ਇਸ ਪੁੱਤ ਪ੍ਰਦੇਸੀ ਟਰੈਕ ਵਿਚ ਮਾਂ ਦੇ ਸੁਨੇਹੇ ਦਾ ਦਰਦ ਬਿਆਨ ਕੀਤਾ ਹੈ। ਇਸ ਦਾ ਵੀਡੀਓ ਆਪਣੇ ਆਪ ਵਿਚ ਇਕ ਮਿਸਾਲ ਹੈ। ਗੁਰਬਖਸ਼ ਸ਼ੌਂਕੀ ਅਤੇ ਰਜਨੀ ਜੈਨ ਆਰੀਆ ਇਸ ਟਰੈਕ ਨਾਲ ਸਰੋਤਿਆਂ ਦੇ ਦਿਲਾਂ ਤੇ ਗਹਿਰੀ ਛਾਪ ਛੱਡ ਰਹੇ ਹਨ।

Previous articleਗੀਤਕਾਰ ਮਦਨ ਜਲੰਧਰੀ ਆਸਟ੍ਰੇਲੀਆ ਦੀ ਧਰਤੀ ਤੇ ਸਨਮਾਨਿਤ
Next articleਗਾਇਕ ਤੇ ਅਦਾਕਾਰ ਬੱਬੂ ਮਾਨ ‘ਅੜਬ ਪੰਜਾਬੀ’ ਟਰੈਕ ਨਾਲ ਦੇ ਰਿਹਾ ਦਸਤਕ – ਜੇ ਮਿਨਹਾਸ