ਗੀਤਕਾਰ ਮਦਨ ਜਲੰਧਰੀ ਆਸਟ੍ਰੇਲੀਆ ਦੀ ਧਰਤੀ ਤੇ ਸਨਮਾਨਿਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬੀ ਅਤੇ ਧਾਰਮਿਕ ਗੀਤਾਂ ਦੇ ਬੇਤਾਜ਼ ਬਾਦਸ਼ਾਹ ਜਨਾਬ ਮਦਨ ਜਲੰਧਰੀ ਅੱਜਕਲ ਅਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੀ ਧਰਤੀ ਤੇ ਪੁੱਜੇ ਹੋਏ ਹਨ, ਜਿੱਥੇ ਉਨ•ਾਂ ਦਾ ਇਕ ਵਿਸ਼ੇਸ਼ ਸਮਾਗਮ ਰਚ ਕੇ ‘ਅਦਬੀ ਸਾਂਝ ਆਸਟ੍ਰੇਲੀਆ’ ਵਲੋਂ ਪੰਜਾਬੀ ਸੰਗੀਤ ਜਗਤ ਵਿਚ ਪਾਏ ਗਏ ਉਨ•ਾਂ ਦੇ ਵਿਸ਼ੇਸ਼ ਯੋਗਦਾਨ ਬਦਲੇ ਇਕ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਭਾ ਦੇ ਵੱਖ-ਵੱਖ ਬੁਲਾਰਿਆਂ ਨੇ ਜਨਾਬ ਮਦਨ ਜਲੰਧਰੀ ਦੀਆਂ ਜੀਵਨ ਪ੍ਰਾਪਤੀਆਂ ਅਤੇ ਉਨ•ਾਂ ਦੇ ਗੀਤਕਾਰੀ ਦੇ ਸਫ਼ਰ ਬਾਰੇ ਚਰਚਾ ਕਰਦਿਆਂ ਇਸ ਪੰਜਾਬ ਦੀ ਵਿਲੱਖਣ ਕਲਮ ਦੀ ਸ਼ਲਾਘਾ ਕੀਤੀ। ਇਸ ਮੌਕੇ ਅਦਬੀ ਸਾਂਝ ਆਸਟ੍ਰੇਲੀਆ ਜਨਾਬ ਮਦਨ ਜਲੰਧਰੀ ਨੂੰ ਸਨਮਾਨ ਕਰਨ ਤੇ ਫਖ਼ਰ ਮਹਿਸੂਸ ਕੀਤਾ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਓਤ ਪੋਤ ਸ਼ਾਇਰਾਂ, ਬੁੱਧੀ ਜੀਵੀਆਂ, ਲੇਖਕਾਂ, ਵਿਦਵਾਨਾਂ ਦਾ ਸਨਮਾਨ ਕਰਦੇ ਰਹਿਣਗੇ।

ਮਦਨ ਜਲੰਧਰੀ ਨੇ ਇਸ ਸਨਮਾਨ ਦੀ ਪ੍ਰਾਪਤੀ ਉਪਰੰਤ ਅਦਬੀ ਸਾਂਝ ਆਸਟ੍ਰੇਲੀਆ ਦਾ ਸਮੁੱਚੀ ਪੰਜਾਬੀਅਤ ਵਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ੌਕਤ ਦੀਵਾਨਾ ਇੰਡੀਆ ਤੋਂ ਇਲਾਵਾ ਹੋਰ ਕਈ ਸਾਹਿਤ ਕਲਾ ਨਾਲ ਪਿਆਰ ਕਰਨ ਵਾਲੀਆਂ ਸਖਸ਼ੀਅਤਾਂ ਹਾਜ਼ਰ ਸਨ।

Previous articleCanada announces more funding for coronavirus-hit businesses
Next article‘ਪੁੱਤ ਪ੍ਰਦੇਸੀ’ ਨਾਲ ਛਾਏ ਗੁਰਬਖਸ਼ ਸ਼ੌਂਕੀ ਅਤੇ ਰਜਨੀ ਜੈਨ ਆਰੀਆ