ਪੁਲੀਸ ਜਵਾਨਾਂ ਲਈ ਪ੍ਰੇਰਨਾ ਸਰੋਤ ਬਣੀ ਪੰਜਾਬ ਪੁਲੀਸ ਦੀ ਐੱਸਆਈ ਅਰਸ਼ਪ੍ਰੀਤ

ਚੰਡੀਗੜ੍ਹ  (ਸਮਾਜਵੀਕਲੀ) – ਕਰੋਨਾ ਦਾ ਲਾਗ ਲੱਗਣ ਤੋਂ ਬਾਅਦ ਵੀ ਪੰਜਾਬ ਪੁਲੀਸ ਦੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਆਪਣੀ ਡਿਊਟੀ ’ਤੇ ਤਾਇਨਾਤ ਪੁਲੀਸ ਜਵਾਨਾਂ ਦਾ ਹੌਸਲਾ ਵਧਾਇਆ ਹੈ ਅਤੇ ਉਨ੍ਹਾਂ ਨੂੰ ਮਹਾਮਾਰੀ ਖ਼ਿਲਾਫ਼ ਡਟੇ ਰਹਿਣ ਲਈ ਪ੍ਰੇਰਤ ਕੀਤਾ ਹੈ।

ਉਸ ਨੇ ਇਕ ਵੀਡੀਓ ਵਿੱਚ ਪੁਲੀਸ ਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀ ਡਿਊਟੀ ’ਤੇ ਤਨਦੇਹੀ ਨਾਲ ਡਟੇ ਰਹਿਣ ਤੇ ਇਸ ਵਾਇਰਸ ਖ਼ਿਲਾਫ਼ ਆਪਣੀ ਜੰਗ ਜਾਰੀ ਰੱਖਣ। ਡੀਜੀਪੀ ਦਿਨਕਰ ਗੁਪਤਾ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕਰਕੇ ਇਸ ਮਹਿਲਾ ਅਫ਼ਸਰ ਦੀ ਹੌਸਲਾ-ਅਫਜ਼ਾਈ ਅਤੇ ਸ਼ਲਾਘਾ ਕੀਤੀ ਹੈ।

ਲੁਧਿਆਣਾ ਦੇ ਬਸਤੀ ਜੋਧੇਵਾਲ ’ਚ ਤਾਇਨਾਤ ਸਟੇਸ਼ਨ ਹਾਊਸ ਅਫ਼ਸਰ 27 ਸਾਲਾ ਅਰਸ਼ਪ੍ਰੀਤ ਨੂੰ ਇਹ ਲਾਗ ਏਸੀਪੀ ਅਨਿਲ ਕੋਹਲੀ ਦੇ ਸੰਪਰਕ ’ਚ ਆਉਣ ਕਾਰਨ ਲੱਗਿਆ ਜਿਨ੍ਹਾਂ ਦਾ 18 ਅਪਰੈਲ ਨੂੰ ਦੇਹਾਂਤ ਹੋ ਗਿਆ ਸੀ। ਅਰਸ਼ਪ੍ਰੀਤ ਕੌਰ ਗਰੇਵਾਲ ਦਾ 17 ਅਪਰੈਲ ਨੂੰ ਟੈਸਟ ਪਾਜ਼ੇਟਿਵ ਆਇਆ। ਵੀ

ਡੀਓ ਜ਼ਰੀਏ ਉਸ ਨੇ ਸਾਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਵਾਰ ਵਾਰ ਆਪਣੇ ਹੱਥ ਧੋਣ, ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ। ਉਨ੍ਹਾਂ ਸ੍ਰੀ ਕੋਹਲੀ ਦੇ ਸੰਪਰਕ ’ਚ ਆਉਣ ਵਾਲੇ ਏਐੱਸਆਈ ਸੁਖਦੇਵ ਸਿੰਘ ਅਤੇ ਡਰਾਈਵਰ ਅਤੇ ਕਾਂਸਟੇਬਲ ਪ੍ਰਭਜੋਤ ਸਿਘ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।

Previous articleਟਰੰਪ ਵੱਲੋਂ ਪਰਵਾਸੀਆਂ ਲਈ ਦਰ ਬੰਦ ਕਰਨ ਦਾ ਐਲਾਨ
Next articleਇਮਰਾਨ ਖ਼ਾਨ ਕੋਵਿਡ ਟੈਸਟ ਕਰਾਉਣਗੇ