ਕਪੂਰਥਲਾ, 19 ਜੁਲਾਈ (ਕੌੜਾ) (ਸਮਾਜਵੀਕਲੀ) : ਜਿਲ੍ਹਾ ਕਪੂਰਥਲਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਸਮੇਂ ਚੰਗਾ ਹੁੰਗਰਾ ਮਿਲਿਆ ਜਦੋਂ ਡੀ.ਐਸ.ਪੀ ਸਰਵਣ ਸਿੰਘ ਬੱਲ ਸੁਲਤਾਨਪੁਰ ਲੋਧੀ ਦੀ ਸਰਪ੍ਰਸਤੀ ਹੇਠ ਐਸ.ਐਚ.ਓ ਜਸਵੀਰ ਸਿੰਘ ਤਲਵੰਡੀ ਚੌਧਰੀਆਂ ਦੀ ਯੋਗ ਅਗਵਾਈ ਵਿੱਚ ਪੁਲਿਸ ਨੇ ਲੰਮੇ ਸਮੇਂ ਤੋਂ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਜਸਵੀਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਨਿਰਮਲ ਸਿੰਘ ਵਾਸੀ ਫਰੀਦਪੁਰ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਅਤੇ ਅ/ਧ 22-61-85 ਆਦਿ ਮੁਕਦਮੇ ਦਰਜ ਹਨ ਤੇ ਲੰਮੇ ਸਮੇਂ ਤੋਂ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਦੂਰ ਸੀ ਅਤੇ ਮਾਨ ਯੋਗ ਅਦਾਲਤ ਵਲੋਂ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਸਮੇਂ ਉਹ ਆਪਣੇ ਘਰ ਫਰੀਦਪੁਰ ਹੈ।ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਚਰਨਜੀਤ ਸਿੰਘ ਉਰਫ ਚੰਨੀ ਨੂੰ ਕਾਬੂ ਕਰ ਲਿਆ।