ਮਹਿਤਪੁਰ,(ਸਮਾਜਵੀਕਲੀ-ਨੀਰਜ ਵਰਮਾ)- ਕੋਰੋਨਾ ਵਾਇਰਸ ਕਾਰਨ ਜਿਥੇ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ, ਉਥੇ ਹੀ ਕਈ ਦਿਲ ਨੂੰ ਛੂਹਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪੰਜਾਬ ਪੁਲਸ ਜੋ ਕਿ ਕੋਰੋਨਾ ਦੀ ਜੰਗ ‘ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਆਪਣੀ ਡਿਊਟੀ ਨਿਭਾ ਰਹੀ ਹੈ। ਉਥੇ ਹੀ ਲੋਕਾਂ ਦੀ ਖੁਸ਼ੀ ‘ਚ ਵੀ ਸ਼ਾਮਲ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਮਹਿਤਪੁਰ ‘ਚ ਸਾਹਮਣੇ ਆਇਆ ਹੈ, ਜਿਥੇ ਮਹਿਤਪੁਰ ਪੁਲਸ ਨੇ ਕਰਫਿਊ ਦੌਰਾਨ ਮਨੋਜ ਚੋਪੜਾ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਕੇਕ ਭੇਟ ਕੀਤਾ।
ਥਾਣਾ ਮੁੱਖੀ ਮਹਿਤਪੁਰ ਐਸ .ਐਚ .ਓ ਲਖਵੀਰ ਸਿੰਘ ਵੱਲੋਂ ਮਨੋਜ ਚੋਪੜਾ ਨੂੰ ਕੇਕ ਗਿਫਟ ਦੇ ਕੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਮਨੋਜ ਚੋਪੜਾ ਅਤੇ ਉਹਨਾਂ ਪਰਿਵਾਰਕ ਮੈਬਰਾਂ ਵੱਲੋਂ ਐਸ. ਐਚ .ਓ ਲਖਵੀਰ ਸਿੰਘ ਸਮੇਤ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਲਖਵੀਰ ਸਿੰਘ, ਇੰਸਪੈਕਟਰ ਜੈਪਾਲ, ਕਾਂਸਟੇਬਲ ਕਮਲਪ੍ਰੀਤ ਸਿੰਘ,ਹਰਵਿੰਦਰ ਸਿੰਘ,ਲੇਡੀ ਕਾਂਸਟੇਬਲ ਬਲਜੀਤ ਕੌਰ ਆਦਿ ਹਾਜਰ ਸਨ।