ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਐਨ ਆਰ ਆਈ ਵੀਰਾ ਗ੍ਰਾਮ ਪੰਚਾਇਤ ਮਸੀਤਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਪੀਰ ਬਾਬਾ ਸ਼ਾਹ ਬੁਖਾਰੀ ਜੀ ਦੀ ਦਰਗਾਹ ਉੱਤੇ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਬਕਾ ਸਰਪੰਚ ਬਲਵੀਰ ਸਿੰਘ ਮਸੀਤਾਂ, ਸਾਬਕਾ ਸਰਪੰਚ ਸ ਚਰਨ ਸਿੰਘ, ਲੰਬੜਦਾਰ ਨਰੰਜਣ ਸਿੰਘ, ਕੁਲਵੰਤ ਸਿੰਘ ਮਸੀਤਾਂ, ਸਰਪੰਚ ਸ਼ੇਰ ਸਿੰਘ ਮਸੀਤਾਂ, ਬਲਵਿੰਦਰ ਸਿੰਘ ਘੁੰਮਣ ਅਤੇ ਦਰਗਾਹ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਨੇਤਾ ਸੱਜਣ ਸਿੰਘ ਚੀਮਾ ਨੇ ਦਰਗਾਹ ਉੱਤੇ ਚਾਦਰ ਚੜ੍ਹਾਉਣ ਦੀ ਪਵਿੱਤਰ ਰਸਮ ਅਦਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਦਰਗਾਹ ਤੇ ਮੰਨਤ ਮੰਗਣ ਅਤੇ ਸੁਖਣਾ ਪੂਰੀ ਹੋਣ ਉਪਰੰਤ ਸ਼ੁਕਰਾਨਾ ਕਰਨ ਲਈ ਦਰਗਾਹ ਤੇ ਪਹੁੰਚੀਆਂ ਸੰਗਤਾਂ ਦੇ ਛਕਣ ਲਈ ਮਿੱਠੇ ਚੌਲਾਂ ਦੀਆਂ ਦੇਗਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਦੀ ਰਸਮ ਪੂਰੀ ਕਰਦਿਆਂ ਚੋਣਵੇ ਪਹਿਲਵਾਨਾਂ ਦੀਆਂ ਜਿੱਥੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ ਉੱਥੇ ਕਬੱਡੀ ਸਰਕਲ ਸਟਾਈਲ ਭਾਰ ਵਰਗ 35 ਕਿਲੋ ਗ੍ਰਾਮ ਦੇ ਆਕਰਸ਼ਕ ਮੈਚ ਮੁਕਾਬਲੇ ਵੀ ਕਰਵਾਏ ਗਏ।ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਚ ਪਹੁੰਚੀਆਂ ਵੱਖ-ਵੱਖ ਧਾਰਮਿਕ ਰਾਜਨੀਤਕ ਅਤੇ ਸਿਆਸੀ ਸ਼ਖਸੀਅਤਾਂ ਦਾ ਯਾਦਗਾਰੀ ਸਨਮਾਨ ਕੀਤਾ ਗਿਆ।