ਕਿਸਾਨ

ਪ੍ਰੋਫੈਸਰ ਗੁਰਮੀਤ ਸਿੰਘ
(ਸਮਾਜ ਵੀਕਲੀ)

ਰੋਲ਼ ਤਾਂ ਕਿਸਾਨ ਨਾਲੇ ਰੋਲ ਤਾਂ ਮਜ਼ਦੂਰ ਜੀ
ਸਰਕਾਰਾਂ ਨੇ ਸੁਪਨੇ ਕਰਤੇ ਚਕਨਾਚੂਰ ਜੀ

ਘਟੀਆ ਬੀਜ ਤੇ ਕਦੇ ਬਿੱਲਾਂ ਨੇ ਉਲਝਾਇਆ
ਨਿੱਜੀਕਰਨ ਨੇ ਕਰ ਦਿੱਤੇ ਪੁੱਤ ਮਾਵਾਂ ਤੋਂ ਦੂਰ ਜੀ

ਝੱਲਦਾ ਆਇਆ ਮੁੱਢ ਤੋਂਂ ਪੰਜਾਬ ਦੁੱਖਾਂ ਦੀ ਮਾਰ ਨੂੰ
ਇਹਨਾਂ ਸਰਕਾਰਾਂ ਕਦੇ ਪਾਇਆ ਨਹੀ ਬੂਰ ਜੀ

ਭਰ ਢਿੱਡ ਸਭਨਾਂ ਅੰਨਦਾਤਾ ਦੇਸ਼ ਦਾ ਕਹਾਉਂਦਾ ਹੈ
ਆਸਾਂ ਟੁੱਟੀਆਂ ਤੇ ਹੋ ਗਿਆ ਏ ਖੁਦ ਬੇ ਨੂਰ ਜੀ

ਪੱਖ ਪੂਰ ਵੱਡਿਆਂ ਘਰਾਣਿਆਂ ਦਾ ਏ ਹਾਕਮਾਂ
ਕਿਸਾਨਾਂ ਦੀ ਮਿਹਨਤ ਨੂੰ ਚੜ੍ਹਨ ਨਾ ਦੇਣਾ ਪੂਰ ਜੀ

ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100

Previous articleਪੀਰ ਬਾਬਾ ਸ਼ਾਹ ਬਖਾਰੀ ਦੀ ਯਾਦ ਵਿੱਚ ਸਲਾਨਾ ਧਾਰਮਿਕ ਮੇਲਾ ਸ਼ਰਧਾ ਨਾਲ ਮਨਾਇਆ
Next articleਸਰਕਾਰ ਕਰ ਰਹੀ ਹੈ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ