ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 52ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ

ਕੈਪਸ਼ਨ- ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 52ਵਾਂ ਸਾਲਾਨਾ ਛਿੰਝ ਮੇਲੇ ਦੌਰਾਨ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਸਨਮਾਨਿਤ ਕਰਦੇ ਹੋਏ

ਕਿਸਾਨੀ ਅੰਦੋਲਨ ਤੇ ਲੋਕ ਕਲਾ ਮੰਚ ਇਪਟਾ ਕਪੂਰਥਲਾ ਵੱਲੋਂ ਪੇਸ਼ ਕੀਤਾ ਗਿਆ ਨਾਟਕ

ਕਪੂਰਥਲਾ (ਸਮਾਜ ਵੀਕਲੀ) (ਕੌੜਾ) ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਪਿੰਡ ਭੌਰ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 52ਵਾਂ ਸਾਲਾਨਾ ਛਿੰਝ ਮੇਲਾ 23 ਫਰਵਰੀ ਦਿਨ ਮੰਗਲਵਾਰ ਨੂੰ ਬੁਹਰੰਗੀ ਤੇ ਸਹਿਤਕ ਸਮਾਗਮ ਹੋ ਨਿਬੜਿਆ। ਪੱਗੜੀ ਸੰਭਾਲ ਜੱਟਾ ਨੂੰ ਸ਼ੁਰੂ ਕਰਨ ਵਾਲੇ ਬਾਨੀ ਅਜੀਤ ਸਿੰਘ ਦੇ 100 ਸਾਲਾਂ ਅਤੇ ਉੱਤਰ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨ ਦੇ ਉਭਾਰ ਦੇ ਜਨਮ ਦਾਤਾ ਸ੍ਰੀ ਸਹਿਜਾਨੰਦ ਸਰਸਵਤੀ ਦੀ 100 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਇਹ ਛਿੰਝ ਮੇਲਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੇਡ ਮੇਲੇ ਦੀ ਅਰੰਭਤਾ ਕਲਾ ਮੰਚ ਇਪਟਾ ਕਪੂਰਥਲਾ ਦੇ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ ਨਾਟਕ ਖੇਡ ਕੇ ਕੀਤੀ ਗਈ।

ਇਸ ਮੌਕੇ ਅੰਗਰੇਜ਼ ਸਰਕਾਰ ਵੱਲੋਂ ਲੈਂਡ ਕਾਲੋਨਾਈਜ਼ਸਨ ਅਤੇ ਮਾਮਲਾ ਵਿਰੋਧ ਲੜੇ ਗਏ ਸੰਘਰਸ਼ ਨੂੰ ਰੂਪਮਾਨ ਕੀਤਾ ਅਤੇ ਦਰਸ਼ਕਾਂ ਨੇ ਬਹੁਤ ਪ੍ਰਸੰਸਾ ਕੀਤੀ।  ਸਰਪੰਚ ਉਜਾਗਰ ਸਿੰਘ ਭੌਰ, ਸਾਬਕਾ ਸਰਪੰਚ ਸਰਵਣ ਸਿੰਘ ਭੌਰ, ਪਿ੍ਤਪਾਲ ਸਿੰਘ ਨਾਹਲ, ਸੂਬੇਦਾਰ ਮਲਕੀਤ ਸਿੰਘ ਭੌਰ, ਹਰਬਿੰਦਰ ਸਿੰਘ ਭੌਰ, ਕੁਲਵੰਤ ਸਿੰਘ ਪ੍ਰਧਾਨ, ਨਾਨਕ ਸਿੰਘ ਭੌਰ, ਅਜੀਤ ਸਿੰਘ ਜੋਸਨ ਆਦਿ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਪਿੰਡ ਭੌਰ ਵੱਲੋਂ ਸਾਂਝੇ ਤੌਰ ‘ਤੇ ਮੇਲੇ ਦੀ ਅਰੰਭਤਾ ਕੀਤੀ ਗਈ। ਇਸ ਮੌਕੇ ਇਸੇ ਤਰ੍ਹਾਂ ਛਿੰਝ ਮੇਲੇ ਦੌਰਾਨ ਕੁੜੀਆਂ ਦੀ ਕਬੱਡੀ ਦਾ ਸਪੈਸ਼ਲ ਸ਼ੋਅ ਮੈਚ ਵੀ ਕਰਵਾਇਆ ਗਿਆ।

ਜਿਸ ਵਿੱਚ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਜਗਤਪੁਰ ਜੱਟਾਂ ਦੀਆਂ ਲੜਕੀਆਂ ਦਾ ਕਬੱਡੀ ਦਾ  ਮੈਚ ਖੇਡਿਆ ਜਿਸ ਵਿੱਚ 33/ 33 ਨੰਬਰ ਲੈ ਕੇ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ  52ਵੇਂ ਸਾਲਾਨਾ ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ  ਪਹਿਲਵਾਨ ਮੇਜਰ ਡੇਰਾ ਬਾਬਾ ਨਾਨਕ ਅਤੇ ਬੱਬਾ ਅਟਾਰੀ ਵਿਚਕਾਰ ਹੋਇਆ | ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਸਨਮਾਨਿਤ  ਕੀਤਾ ਗਿਆ। ਇਸ ਛਿੰਝ ਮੇਲੇ ਦੀ ਕਮੈਂਟਰੀ ਗੁਰਦੇਵ ਮਿੱਠਾ ਦਰੀਏਵਾਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਉਜਾਗਰ ਸਿੰਘ ਸਰਪੰਚ, ਪਿ੍ਤਪਾਲ ਸਿੰਘ ਪੰਚ, ਇੰਦਰਜੀਤ ਸਿੰਘ ਪੰਚ, ਫ਼ਕੀਰ ਮੁਹੰਮਦ ਪੰਚ, ਅਵਤਾਰ ਸਿੰਘ ਪੰਚ, ਦਲਬੀਰ ਸਿੰਘ ਪੰਚ, ਸੂਬੇਦਾਰ ਮਲਕੀਤ ਸਿੰਘ, ਨਾਨਕ ਸਿੰਘ, ਸਰਵਨ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਆਤਮਾ ਸਿੰਘ, ਸਰੂਪ ਸਿੰਘ, ਤਿਰਲੋਚਨ ਸਿੰਘ ਝੀਤਾ, ਹਰਬਿੰਦਰ ਸਿੰਘ, ਸੁਖਜੀਤ ਸਿੰਘ ਭੌਰ, ਜਥੇਦਾਰ ਜੋਗਿੰਦਰ ਸਿੰਘ, ਮਾਸਟਰ ਭਜਨ ਸਿੰਘ, ਸੁਰਜੀਤ ਸਿੰਘ ਸੀਤਾ, ਸੁਖਵਿੰਦਰ ਸਿੰਘ ਨੰਬਰਦਾਰ, ਕੈਪਟਨ ਮਨਜੀਤ ਸਿੰਘ, ਜਥੇਦਾਰ ਜਸਬੀਰ ਸਿੰਘ ਪੱਪੂ ਸਾਬਕਾ ਸਰਪੰਚ, ਅਵਤਾਰ ਸਿੰਘ, ਗਾਇਕ ਬਿੱਲੂ ਭੌਰ, ਸਤਨਾਮ ਸਿੰਘ ਨਾਮੀ ਆਦਿ ਹਾਜ਼ਰ ਸਨ।

Previous articleਧਰਮ ਪ੍ਰਚਾਰ ਕਮੇਟੀ ਵੱਲੋਂ ਸਰਕਾਰੀ ਹਾਈ ਸਕੂਲ ਢੁੱਡੀਆਂਵਾਲ ਵਿੱਚ ਸੈਮੀਨਾਰ ਆਯੋਜਿਤ
Next articleरेल कोच फैक्‍टरी में कोविड के खिलाफ अभियान जारी