ਧਰਮ ਪ੍ਰਚਾਰ ਕਮੇਟੀ ਵੱਲੋਂ ਸਰਕਾਰੀ ਹਾਈ ਸਕੂਲ ਢੁੱਡੀਆਂਵਾਲ ਵਿੱਚ ਸੈਮੀਨਾਰ ਆਯੋਜਿਤ

ਕੈਪਸ਼ਨ -- ਸੈਮੀਨਾਰ ਮੌਕੇ ਬੱਚਿਆਂ ਨਾਲ ਪ੍ਰਚਾਰਕ ਭਾਈ ਹਰਜੀਤ ਸਿੰਘ ਭਾਈ ਸੁਖਬੀਰ ਸਿੰਘ ਖ਼ਾਲਸਾ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਹਾਈ ਸਕੂਲ ਢੁੱਡੀਆਂਵਾਲ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋਂ ਤੰਦਰੁਸਤੀ ਸੁਚੱਜੀ ਸ਼ਖ਼ਸੀਅਤ ਤੇ ਸਮਾਜਿਕ ਬੁਰਾਈਆਂ ਸਬੰਧੀ   ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਹਰਜੀਤ ਸਿੰਘ ਪ੍ਰਚਾਰਕ ਸੁਲਤਾਨਪੁਰ ਲੋਧੀ ਨੇ   ਕਿਹਾ ਕਿ ਸੁਚੱਜੀ ਸ਼ਖ਼ਸੀਅਤ ਉਸਾਰੀ ਲਈ ਜਿੱਥੇ ਸੱਚ ਆਧਾਰ ਹੁੰਦਾ ਹੈ ਉੱਥੇ ਮਨੁੱਖੀ ਸੁਭਾਅ ਵਿੱਚ ਪ੍ਰੇਮ ਨਿਮਰਤਾ ਦਇਆ ਤੇ ਸੰਤੋਖ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ  ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬੱਚਿਆਂ ਨੂੰ   ਧਾਰਮਿਕ ਸਾਹਿਤ ਵੰਡਿਆ ਗਿਆ ਅਤੇ ਮੈਡਲ ਦਿੱਤੇ ਗਏ

ਇਸ ਦੌਰਾਨ ਖਾਲਸਾ ਮਾਰਬਲ ਹਾਊਸ ਆਰਸੀਐਫ ਵਾਲੇ ਭਾਈ ਸੁਖਬੀਰ ਸਿੰਘ ਖ਼ਾਲਸਾ ਵੱਲੋਂ ਬੱਚਿਆਂ ਨੂੰ ਕਾਪੀਆਂ ਤੇ ਪੈੱਨ ਦਿੱਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਚਾਰਕ ਭਾਈ ਹਰਜੀਪ ਸਿੰਘ ਵੱਲੋਂ ਭਾਈ ਸੁਖਵੀਰ ਸਿੰਘ ਖ਼ਾਲਸਾ, ਹੀਰਾ ਸਿੰਘ, ਪ੍ਰੀਤਮ ਸਿੰਘ, ਜਗੀਰ ਸਿੰਘ, ਬੀਬੀ ਸੁਖਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਅੰਤ ਵਿਚ ਸਕੂਲ ਮੁੱਖੀ ਵੱਲੋਂ ਪ੍ਰਚਾਰਕ ਭਾਈ ਹਰਜੀਤ ਸਿੰਘ ਤੇ ਭਾਈ ਸੁਖਵੀਰ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਗਿਆ।

Previous articleਅਫ਼ਸੋਸ
Next articleਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 52ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ