ਮੁੰਬਈ ਦੀ ਇਕ ਅਦਾਲਤ ਨੇ ਪੀਐੱਮਸੀ ਬੈਂਕ ਘੁਟਾਲਾ ਮਾਮਲੇ ਵਿਚ ਐੱਚਡੀਆਈਐੱਲ ਦੇ ਪ੍ਰਮੋਟਰ ਰਾਕੇਸ਼ ਵਧਾਵਨ ਤੇ ਉਸ ਦੇ ਪੁੱਤਰ ਸਾਰੰਗ ਵਧਾਵਨ ਦੀ ਈਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਇਨ੍ਹਾਂ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਕੀਲ ਨੇ ਅਦਾਲਤ ਵਿਚ ਕਿਹਾ ਕਿ ਇਨ੍ਹਾਂ ਦੋਵਾਂ ਨੇ ਵੱਡੀ ਗਿਣਤੀ ਵਿਚ ਕਾਲਾ ਧਨ ਸਫ਼ੈਦ ਕਰ ਕੇ ਲੁਕਾਇਆ ਹੈ ਤੇ ਇਸ ਦੇ ਤਾਰ ਬੈਂਕ ਨਾਲ ਜੁੜੇ ਹੋਏ ਹਨ। ਇਸ ਨਾਲ ਬਣਾਈ ਜਾਇਦਾਦ ਦੀ ਸ਼ਨਾਖ਼ਤ ਕੀਤੀ ਜਾਣੀ ਹੈ।
ਬੈਂਕ ਦੇ ਪ੍ਰਬੰਧਕੀ ਅਧਿਕਾਰੀਆਂ ਨੇ ਵਧਾਵਨ ਨਾਲ ਮਿਲੀਭੁਗਤ ਕਰ ਕੇ ਵੱਡੇ ਕਰਜ਼ੇ ਐੱਚਡੀਆਈਐੱਲ ਨੂੰ ਦਿੱਤੇ ਜੋ ਮੋੜੇ ਨਹੀਂ ਗਏ। ਅਦਾਲਤ ਨੇ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਅਰੋੜਾ ਦੇ ਪੁਲੀਸ ਰਿਮਾਂਡ ਵਿਚ ਵੀ 24 ਤੱਕ ਦਾ ਵਾਧਾ ਕਰ ਦਿੱਤਾ ਹੈ।
INDIA ਪੀਐੱਮਸੀ ਕੇਸ: ਐੱਚਡੀਆਈਐੱਲ ਪ੍ਰਮੋਟਰਾਂ ਦੀ ਹਿਰਾਸਤ ਵਧੀ