ਪੀਆਰਟੀਸੀ ਦੀ ਚਲਦੀ ਬੱਸ ਨੂੰ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਉਮਰ ਹੰਢਾ ਚੁੱਕੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਗੋਇੰਦਵਾਲ ਸਾਹਿਬ ਬੱਸ ਸਟੈਂਡ ਤੋਂ ਸਵਾਰੀਆਂ ਨਾਲ ਖਚਾਖਚ ਭਰੀ ਪੈਪਸੂ ਦੀ ਕਪੂਰਥਲਾ ਡਿਪੂ ਦੀ ਖਸਤਾ ਹਾਲਤ ਬੱਸ ਨੰਬਰ ਪੀਬੀ 09 ਐਚ 9689 ਕਪੂਰਥਲਾ ਲਈ ਰਵਾਨਾ ਹੋਈ, ਜਦ ਬੱਸ ਗੋਇੰਦਵਾਲ ਸਾਹਿਬ ਦੇ ਬਿਆਸ ਪੁਲ ਉਪਰ ਪਹੁੰਚੀ ਤਾਂ ਇਸ ਨੂੰ ਅਚਾਨਕ ਅੱਗ ਲੱਗ ਗਈ। ਸਵਾਰੀਆਂ ਨੇ ਡਰਾਈਵਰ ਦੀ ਸਿਆਣਪ ਨਾਲ ਬੱਸ ਵਿੱਚੋਂ ਭੱਜ ਕੇ ਜਾਨ ਬਚਾਈ ਅਤੇ ਪੁਲ ਉਪਰ ਤਾਇਨਾਤ ਪੁਲੀਸ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਬੱਸ ਦੀਆਂ ਸਵਾਰੀਆਂ ਬਲਬੀਰ ਕੌਰ, ਅਮਰਜੀਤ ਕੌਰ, ਰਣਜੀਤ ਸਿੰਘ, ਧਰਮ ਸਿੰਘ ਤੇ ਬਲਕਾਰ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਜੇਕਰ ਬੱਸ ਡਰਾਈਵਰ ਸਮੇਂ ਸਿਰ ਹੁਸ਼ਿਆਰੀ ਨਾ ਵਰਤਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਆਪਣੇ ਛੋਟੇ ਬੱਚਿਆਂ ਸਮੇਤ ਭੱਜ ਕੇ ਜਾਨ ਬਚਾਈ ਹੈ। ਸਵਾਰੀਆਂ ਨੇ ਕਿਹਾ ਕਿ ਸਰਕਾਰ ਖਸਤਾ ਹਾਲਤ ਬੱਸਾਂ ਚਲਾ ਕੇ ਲੋਕਾਂ ਦੀ ਜਾਨ ਨੂੰ ਖਤਰੇ ਚ ਪਾ ਰਹੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਹ ਹਾਦਸਾ ਕਿਸੇ ਸੁੰਨਸਾਨ ਜਗਾ ’ਤੇ ਵਾਪਰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਵਿਭਾਗ ਪੁਰਾਣੀਆਂ ਬੱਸਾਂ ਚਲਾ ਕੇ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਨਾ ਪਾਏ ਤੇ ਨਵੀਂਆਂ ਜਾਂ ਸਹੀ ਹਾਲਤ ਵਾਲੀਆਂ ਬੱਸਾਂ ਚਲਾਏ

Previous articleਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ
Next articleਸਵੱਛ ਸਰਵੇਖਣ: 137 ਤੋਂ 163ਵੇਂ ਨੰਬਰ ’ਤੇ ਪੁੱਜਿਆ ਲੁਧਿਆਣਾ