ਪਿੰਡ ਵਰ੍ਹਿਆਂ ਦੋਨਾ ਵਿਖੇ ਸਿਹਤ ਵਿਭਾਗ ਵੱਲੋਂ 20 ਲੋਕਾਂ ਦੀ ਕੀਤੀ ਗਈ ਕਰੋਨਾ ਸੈਂਪਲਿੰਗ

ਕੈਪਸ਼ਨ -- ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਪਿੰਡ ਵਰ੍ਹਿਆਂ ਦੋਨਾਂ ਵਿਖੇ ਕਰੋਨਾ ਵਾਇਰਸ ਸੈਂਪਲ ਲੈਣ ਸਮੇਂ

ਕਰੋਨਾ ਵਾਇਰਸ ਦੇ ਲੱਛਣਾਂ ਵਾਲੇ 4 ਲੋਕਾਂ ਨੂੰ   ਘਰਾਂ ਵਿੱਚ ਹੀ ਰਹਿਣ ਦੇ ਦਿੱਤੇ ਨਿਰਦੇਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)--ਕਰੋਨਾ ਦੇ ਦਿਨੋਂ-ਦਿਨ ਵਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਿਹਤ ਵਿਭਾਗ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ  ਮਿੰਨੀ ਹੈਲਥ ਸੈਂਟਰ ਭਾਨੋ ਲੰਗਾ ਦੀ ਟੀਮ ਵੱਲੋਂ  ਸੈਂਟਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀ ਸੈਂਪਲਿੰਗ ਵਧਾ ਦਿੱਤੀ ਗਈ ਹੈ । ਅੱਜ ਮੈਡੀਕਲ ਅਫ਼ਸਰ ਡਾਕਟਰ ਗੁਨਤਾਸ , ਸਰੋਜ ਕਮਾਨੀਆਂ ਸ਼ਰਮਾ ਸੰਦੀਪ ਸਿੰਘ ਹੈਲਥ ਵਰਕਰ ਬਲਜੀਤ ਕੌਰ ਏ ਐਨ ਐਮ  ਦੀ ਟੀਮ ਨੇ ਸਰਪੰਚ ਗੁਰਬਚਨ ਲਾਲੀ ਵਰ੍ਹਿਆਂ ਦੋਨਾ ਅਤੇ ਨੰਬਰਦਾਰ ਪਰਮਜੀਤ ਕੌਰ ਦੀ ਦੇਖ-ਰੇਖ ਹੇਠ ਪਿੰਡ ਵਰ੍ਹਿਆਂ ਦੋਨਾ ਵਿਖੇ ਕਰੋਨਾ ਵਾਇਰਸ ਸੈਂਪਲਿੰਗ ਦਾ ਕੈਂਪ ਆਯੋਜਤ ਕੀਤਾ ।

ਉਕਤ ਕਰੋਨਾ ਵਾਇਰਸ ਸੈਂਪਲਿੰਗ ਕੈਂਪ ਦੌਰਾਨ  ਸਿਹਤ ਵਿਭਾਗ ਦੀ ਟੀਮ ਵੱਲੋਂ ਵੀ ਤੋਂ ਵੱਧ ਲੋਕਾਂ ਦੇ ਕਰੋਨਾ ਵਾਇਰਸ ਸੈਂਪਲਿੰਗ ਲੈ ਗਏ। ਜਦਕਿ ਬੀਤੇ ਕੱਲ੍ਹ ਪਿੰਡ ਵਰ੍ਹਿਆਂ ਦੋਨਾ ਦੇ ਗੁਰਦੁਆਰੇ ਦੇ ਪਾਠੀ ਸਿੰਘ ਭਾਈ ਰੂਪ ਲਾਲ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ, ਜਿਸ ਦੇ ਸੰਪਰਕ ਵਿਚ ਆਉਣ ਵਾਲੇ ਓਸ ਦੀ ਪਤਨੀ, ਪੁੱਤਰ ਅਤੇ ਪੋਤਰੇ ਤੋਂ ਇਲਾਵਾ ਇਕ ਹੋਰ ਓਸ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਪਿੱਛੋਂ 4 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਆਪਣੇ  ਘਰਾਂ ਵਿਚ ਹੀ ਠਹਿਰਨ ਲਈ ਆਖਿਆ ਗਿਆ ਹੈ।

ਡਾਕਟਰ ਗੁਨਤਾਸ ਨੇ ਹਾਜਰ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਰੱਖਣ, ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ,ਕਿਸੇ ਜ਼ਰੂਰੀ ਕੰਮ ਲਈ ਘਰੋ ਬਾਹਰ ਜਾਣ ਸਮੇਂ ਮਾਸਕ ਨਾਲ ਆਪਣਾ ਮੂੰਹ ਢੱਕ ਕੇ ਰੱਖਣ, ਬਾਰ ਬਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਜਾਂ ਫਿਰ ਸੈਨੀਟਾਈਜਰ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ
Next articleਫੋਟੋਗ੍ਰਾਫ਼ਰ ਯੂਨੀਅਨ ਵੱਲੋਂ ਦੁਕਾਨਾਂ ਖੋਲਣ ਸੰਬੰਧੀ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ