ਪਿੰਡ ਭੁਲਾਣਾ ਵਿਖੇ ਸ਼ਿਵ ਭਗਵਾਨ ਦੇ ਮੰਦਰ ਦੀ ਨੀਂਹ ਰੱਖੀ

ਕੈਂਪਸ਼ਨ -- ਪਿੰਡ ਭੁਲਾਣਾ ਵਿਖੇ ਸ਼ਿਵ ਭਗਵਾਨ ਦੇ ਮੰਦਰ ਦੀ ਨੀਂਹ ਰੱਖਦੇ ਹੋਏ ਪੰਡਿਤ ਲਾਭ ਚੰਦ ਥਿਗਲੀ ਵਾਲੇ ਅਤੇ ਹਾਜਰ ਹੋਰ ਪਤਵੰਤੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਸਾਹਮਣੇ ਵਸਦੇ ਪਿੰਡ ਭੁਲਾਣਾ ਵਿਖੇ ਭਗਵਾਨ ਸ਼ਿਵ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ।ਨੀਂਹ ਪੱਥਰ ਰੱਖਣ ਦੀ ਰਸਮ ਕਾਂਗਰਸ ਪਾਰਟੀ ਦੇ ਉੱਘੇ ਆਗੂ ਨੰਬਰਦਾਰ ਲਾਭ ਚੰਦ ਸ਼ਰਮਾ ਥਿਗਲੀ ਵੱਲੋਂ ਨਿਭਾਈ ਗਈ ।

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਰਦਾਰ ਜਸਵੰਤ ਸਿੰਘ ਚਾਹਲ ਸਾਬਕਾ ਸਰਪੰਚ ,ਜਗਤਾਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਕਸ਼ਮੀਰੀ ਲਾਲ ,ਸੁਰਿੰਦਰ ਖੀਵਾ ਰੋਸ਼ਨ ਸੱਭਰਵਾਲ ,ਪੰਡਤ ਰਾਮ ਲਾਲ , ਰਾਜ ਕੁਮਾਰ ,ਸਤੀਸ਼ ਕੁਮਾਰ ਸ਼ੁਕਲਾ ,ਪਾਲੀ ਚੀਮਾ, ਮਾਨ ਸਿੰਘ ਪ੍ਰਧਾਨ ਗੁਰਦੁਆਰਾ ਭੁਲਾਣਾ, , ਜੈਲਾ ਭੁਲਾਣਾ ਸਮਾਜ ਸੇਵਕ, ਸੋਢੀ ਭੁਲਾਣਾ, ਪ੍ਰਵੀਨ ਕੁਮਾਰ ਸ਼ਰਮਾ ਆਦਿ ਨਾਲ ਸਨ ।ਇਸ ਮੌਕੇ ਪੰਡਿਤ ਲਾਭ ਚੰਦ ਥਿਗਲੀ ਨੇ ਕਿਹਾ ,ਪਿੰਡ ਭੁਲਾਣਾ ਵਿੱਚ ਸ਼ਿਵ ਭਗਵਾਨ ਦਾ ਮੰਦਰ ਬਣਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।ਉਨ੍ਹਾਂ ਇਸ ਮੌਕੇ ਤੇ ਮੰਦਰ ਉਸਾਰੀ ਲਈ ਆਪਣੀ ਨੇਕ ਕਮਾਈ ਵਿੱਚੋਂ 11 ਹਜ਼ਾਰ ਰੁਪਇਆ ਦਿੱਤਾ।

ਇਸ ਮੌਕੇ ਤੇ ਵੱਖ–ਵੱਖ ਲੋਕਾਂ ਵੱਲੋਂ ਮੰਦਰ ਦੀ ਉਸਾਰੀ ਲਈ ਸਹਾਇਤਾ ਦਿੱਤੀ ਗਈ ।ਪ੍ਰਬੰਧਕਾਂ ਵੱਲੋਂ ਸਹਾਇਤਾ ਕਰਨ ਵਾਲੇ ਦਾਨੀਆਂ ਦਾ ਧੰਨਵਾਦ ਕੀਤਾ ਗਿਆ। ਮੌਕੇ ਉਤੇ ਹਾਜਰ ਸੰਗਤਾਂ ਦੇ ਛਕਣ ਲਈ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆ ਦੇ ਲੰਗਰ ਵੀ ਲਗਾਏ ਗਏ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੈਂਗਸਟਰ ਵਿਕਾਸ ਦੂਬੇ ਮਾਮਲਾ: ਕਮਿਸ਼ਨ ਵੱਲੋਂ ਉਤਰ ਪ੍ਰਦੇਸ਼ ਪੁਲੀਸ ਨੂੰ ਕਲੀਨ ਚਿੱਟ
Next articleਮਿੱਠੜਾ ਕਾਲਜ ਵਿਖੇ ਨਵੀਨਤਾਕਾਰੀ ਪਹਿਰਾਵੇ ਮੁਕਾਬਲੇ ਆਯੋਜਿਤ