“ਬੰਦਾ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਜ਼ਿੰਦਗੀ ਜੀਣ ਵਿੱਚ ਬੰਦਾ ਰਹੇ ਰੁਝਾ,
ਮੌਤ ਰਾਣੀ ਦੇ ਭੇਦ ਨੂੰ ਜਾਣਿਆ ਨਹੀਂ।

ਬੇ-ਅਰਥੇ ਕੰਮਾਂ ਵਿੱਚ ਰਹੇ ਰੁੱਝਾ,
ਪਲ ਹੱਸਕੇ ਕੋਈ ਵੀ ਮਾਣਿਆ ਨਹੀਂ।

ਕੰਮਾਂ ਕਾਰਾ ਦੇ ਵਿੱਚੋਂ ਨਹੀਂ ਵਿਹਲ ਕੱਢੀ,
ਉਸ ਦਾਤੇ ਦੇ ਭੇਦ ਨੂੰ ਜਾਣਿਆ ਨਹੀਂ।

ਦੌਲਤਾਂ ਜੋੜ ਲਈਆਂ,ਰਾਜ ਮਹਿਲ ਬਣ ਗਏ,
ਨਾਲ ਜਾਣਾ ਨਹੀਂ ਕੱਖ ਵੀ ਜਾਣਿਆ ਨਹੀਂ।

ਦੋਵਾਂ ਹੱਥਾਂ ਨਾਲ ਜੇਬਾਂ ਖੂਬ ਭਰੀਆਂ,
ਪੱਲੇ ਝਾੜ ਤੁਰਨਾ, ਇਹ ਜਾਣਿਆ ਨਹੀਂ।

ਆ-ਦਮੀਆਂ ! ਦਮ ਦੀ ਖੇਡ ਸਾਰੀ,
ਦਮ ਅਗਲੇ ਦਾ ਭੇਦ ਕੀ ਤੂੰ ਜਾਣਿਆ ਨਹੀਂ।

ਬਾਜੀ ਜਿੱਤਣ ਲਈ ਦਾਅ ਤੇ ਦਾਅ ਖੇਲੇਂ,
ਅੰਤ ਹਾਰਨਾ ਇਹ ਸਭ , ਕਿਉਂ ਤੂੰ ਜਾਣਿਆ ਨਹੀਂ।

ਪੂੰਜੀ ਸ਼ਾਹਾ ਦੀ ਖਰਚੇ ਵਿੱਚ ਕੰਮਾਂ,
ਉਹਦੀ ਯਾਦ ਚੁ ਪਲ ਵੀ ਗੁਜਾਰਿਆ ਨਹੀਂ।

ਦੁਨੀਆਂ ਭੱਜੀ ਏ ਜਿਵੇਂ ਕਦੇ ਰੁੱਕਣਾ ਨਹੀਂ,
ਇਕ ਦਿਨ ਰੁੱਕਣਾ ਸਦਾ ਲਈ ਇਹ ਜਾਣਿਆ ਨਹੀਂ।

ਸੌਂ ਜਾਨਾ ਏ, ਸੁਵਾ ਦੇ ਉਠਣੇ ਨੂੰ,
ਇਕ ਦਿਨ ਉੱਠਣਾ ਹੀ ਨਹੀਂ! ਕਿਉਂ ਇਹ ਜਾਣਿਆ ਨਹੀਂ।

ਹਰ ਗੱਲ ਦੇ ਰੱਖਦਾ ਏਂ ਭੇਦ-ਗੁੱਝੇ ,
ਜਾਣੀ-ਜਾਣ ਨੂੰ ਕਿਉਂ ਤੂੰ ਜਾਣਿਆ ਨਹੀਂ।

ਥੱਲੇ ਏਸੀਆਂ,ਬੈਠਾ ਤੂੰ ਮੌਜ ਮਾਣੇ,
ਕਦੇ ਕਰਤਾਰ ਦੇ ਰੰਗ ਨੂੰ ਮਾਣਿਆ ਨਹੀਂ।

ਇਹ ਜਗ ਹੈ ,ਮੇਲਾ ਦੋ ਦਿਨ ਦਾ ,
ਇਸ ਭੇਦ ਨੂੰ ਸ਼ਾਇਦ ਤੂੰ ਜਾਣਿਆ ਨਹੀਂ।

ਹਰ ਸਾਹ ਨੂੰ ‘ਸੰਦੀਪ ‘ਤੂੰ ਰੱਜ ਮਾਣੀ,
ਅਗਲੇ ਸਾਹ ਨੂੰ ਕਿਸੇ ਨੇ ਜਾਣਿਆ ਨਹੀਂ।

ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017

Previous articleTrump dismisses climate change role in wildfires
Next articleBiden leads Trump among Latinos: Poll