ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਇਲਾਕੇ ਦੇ ਪਿੰਡ ਟਿੱਬਾ ਤੋਂ ਜਥਾ ਦਿੱਲੀ ਮੋਰਚੇ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ। ਜਥਾ ਰਵਾਨਾ ਕਰਨ ਸਮੇਂ ਅਮਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਿਸਾਨੀ ਕਨੂੰਨ ਵਾਪਿਸ ਨਹੀਂ ਲਏ ਜਾਂਦੇ ਉਸ ਸਮੇਂ ਤੱਕ ਇਸ ਤਰ੍ਹਾਂ ਹੀ ਸਘੰਰਸ਼ੀ ਕਿਸਾਨੀ ਜਥੇ ਰਵਾਨਾ ਹੁੰਦੇ ਰਹਿਣਗੇ।
ਉਹਨਾਂ ਕਿਹਾ ਕਿ ਝੋਨੇ ਦੀ ਫ਼ਸਲ ਲੱਗਣ ਕਾਰਣ ਕਿਸਾਨੀ ਜਥੇ ਦਿੱਲੀ ਰਵਾਨਾ ਹੋਣ ਦੀ ਲੜੀ ਦੀ ਰਫਤਾਰ ਥੋੜ੍ਹੀ ਘੱਟ ਹੋਈ ਸੀ। ਜੋ ਹੁਣ ਫਿਰ ਤੇਜ਼ ਹੋ ਗਈ ਹੈ। ਪਿੰਡ ਟਿੱਬਾ ਤੋਂ ਕਿਸਾਨੀ ਜਥਾ ਰਵਾਨਾ ਹੋਣ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਅਮਰਜੀਤ ਸਿੰਘ ਦੀ ਅਗਵਾਈ ਚ ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਸ਼ਿੰਗਾਰ ਸਿੰਘ,ਬਲਕਾਰ ਸਿੰਘ,ਸੁਖਵਿੰਦਰ ਸਿੰਘ ਸ਼ੈਰੀ , ਪਰਮਜੀਤ ਸਿੰਘ ਭੋਲਾ,ਕੰਵਰਪਾਲ ਸਿੰਘ,ਰਾਜਬੀਰ ਸਿੰਘ,ਜਸਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ, ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly