ਬਾਬਾ ਸ਼ਾਹ ਹੁਸੈਨ ਜੀ ਦਾ ਤਿੰਨ ਰੋਜ਼ਾ ਸਲਾਨਾ ਸਭਿਆਚਾਰਕ ਛਿੰਝ ਮੇਲਾ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)-ਸ਼੍ਰੀ ਗੁਰੁ ਅਮਰਦਾਸ ਦਾਸ ਜੀ ਦੇ ਸਮਕਾਲੀ ਮੀਰਾਂ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦਾ ਤਿੰਨ ਰੋਜ਼ਾ ਸਲਾਨਾ ਸਭਿਆਚਾਰਕ ਅਤੇ ਛਿੰਝ ਮੇਲਾ ਪ੍ਰਵਾਸੀ ਭਾਰਤੀ, ਇਲਾਕਾ, ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਵਿਸ਼ਵ ਸੰਤ ਸਮਾਜ ਦੇ ਬਲਾਕ ਪ੍ਰਧਾਨ ਬਾਬਾ ਸੁਖਜੀਤ ਸਿੰਘ ਜੋਗੀ ਦੀ ਅਗਵਾਈ ਵਿਚ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।22 ਤਰੀਕ ਨੂੰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਸੂਫੀ ਕਲਾਮ ਦੇ ਮਾਲਕ ਕਵਾਲ ਪਾਰਟੀ ਬੀ.ਐੱਸ.ਬੱਲ੍ਹੀ ਪਾਸਲੇ ਵਾਲੇ, ਸਰਦਾਰ ਅਲੀ, ਮਾਸ਼ਾ ਅਲੀ, ਜਾਨ ਹੀਰ, ਰਹਿਮਤ ਅਲੀ, ਚੰਨੀ ਗਿੱਲ, ਸ਼ਾਹ ਸਿਸਟਰ, ਅਜੇ ਖਾਨ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਦਰਬਾਰ ‘ਤੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਉਂਦੇ ਹੋਏ ਬਾਬਾ ਸ਼ਾਹ ਹੁਸੈਨ ਜੀ ਦੇ ਜੀਵਨ ਤੇ ਅਧਾਰਿਤ ਗੁਣ ਗਾਣ ਕੀਤਾ।

ਬਾਬਾ ਸੁਖਜੀਤ ਸਿੰਘ ਜੋਗੀ ਅਤੇ ਸਮੂਹ ਸੰਗਤਾਂ ਦੇ ਵੱਡੇ ਕਾਫਲੇ ਸਮੇਤ ਤਲਵੰਡੀ ਚੌਧਰੀਆਂ ਦੇ ਬਾਬਾ ਲੇਟਨ ਸ਼ਾਹ, ਪੰਜ ਪੀਰ, ਲਾਲਾਂ ਵਾਲਾ ਪੀਰ ਦੇ ਰੋਜ਼ੇ ਤੋਂ ਨਤਮਸਤਕ ਹੁੰਦੇ ਹੋਏ ਮੀਰਾਂ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦੇ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਕੁਸ਼ਤੀਆਂ ਦੇ ਅਖਾੜਾ ਦਾ ਸ਼ੁਭ ਆਰੰਭ ਕੀਤਾ।ਜਿਸ ਦਾ ਉਦਘਾਟਨ ਵਰਿਆਣਾ ਰੈਸਲੰਿਗ ਦੇ ਪ੍ਰਧਾਨ ਜਗਜੀਤ ਸਿੰਘ ਸਰੋਆ ਪੰਜਾਬ ਪੁਲਸ ਦੇ ਏ.ਡੀ.ਸੀ.ਪੀ ਨੇ ਕੀਤਾ।ਛਿੰਝ ਮੇਲੇ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਰੋਆ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਬਾਬਾ ਸੁਖਜੀਤ ਸਿੰਘ ਵੱਲੋਂ ਕਰਵਾਏ ਜਾਂਦੇ ਛਿੰਝ ਮੇਲੇ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਲਾਕਾ ਦਰਿਆ ਬਿਆਸ ਦੀ ਮਾਰ ਹੇਠ ਹੋਣ ਕਰਕੇ ਬਹੁਤ ਪੱਛੜਿਆ ਹੋਇਆ ਸੀ।

ਪਰ ਹੁਣ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਤਲਵੰਡੀ ਚੌਧਰੀਆਂ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ।ਜਿਸ ਸਦਕਾ ਇਸ ਇਲਾਕੇ ਦੇ ਨੋਜਵਾਨ ਸਰਕਾਰੀ ਨੌਕਰੀਆਂ ਜਾਂ ਵਿਦੇਸ਼ਾਂ ਵਿਚ ਜਾ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਣ ਕਰ ਰਹੇ ਹਨ।ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਣ ਤਾਂ ਜੋ ਸਾਡੇ ਨੋਜਵਾਨ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ।

ਛਿੰਝ ਅਖਾੜਾ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਭਾਗ ਲਿਆ। ਜਿਸ ਕੁੜੀਆਂ ਨੇ ਵੀ ਆਪਣੇ ਪਹਿਲਵਾਨੀ ਦੇ ਜੋਹਰ ਦਿਖਾਏ।ਸੁਪਨਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਨੇ ਮਨਵੀਰ ਸਿੰਘ ਕਪੂਰਥਲਾ ਨੂੰ ਚਿੱਤ ਕੀਤਾ।ਰਗੂ ਤਲਵੰਡੀ ਚੌਧਰੀਆਂ ਅਤੇ ਸੁਮਿਤ ਮੰਡ ਦੀ ਕੁਸ਼ਤੀ ਬਰਾਬਰ ਰਹੀ।ਜਸ਼ਨਪ੍ਰੀਤ ਸਿੰਘ ਵਰਿਆਣਾ ਨੇ ਜਸਕਰਨ ਜਲੰਧਰ ਨੂੰ ਹਰਾਇਆ।ਅਭੀ ਅੰਮ੍ਰਿਤਸਰ ਨੂੰ ਕਰਨ ਵਰਿਆਣਾ ਨੇ ਹਰਾ ਕੇ ਜਿੱਤ ਪ੍ਰਾਪਤ ਕੀਤੀ।ਕਰਨ ਆਰ.ਸੀ.ਐੱਫ ਨੇ ਸਾਹਿਲ ਮਾਨਸਾ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ।ਪ੍ਰਧਾਨ ਜਗਜੀਤ ਸਿੰਘ ਸਰੋਆ, ਬਾਬਾ ਸੁਖਜੀਤ ਸਿੰਘ ਜੋਗੀ ਅਤੇ ਪ੍ਰਬੰਧਿਕ ਕਮੇਟੀ ਨੇ ਜੇਤੂ ਪਹਿਲਵਾਨਾਂ ਨੂੰ ਗੁਰਜ ਨਾਲ ਸਨਮਾਨਿਤ ਕੀਤਾ।

ਵਿਦੇਸ਼ਾਂ ਦੀ ਧਰਤੀ ਤੇ ਬੈਠੇ ਮੇਲਾ ਪ੍ਰਬੰਧਿਕ ਕਮੇਟੀ ਦੀ ਮਾਲੀ ਮੱਦਦ ਕਰਨ ਵਾਲੇ ਮਨਦੀਪ ਸਿੰਘ ਯੂ.ਐੱਸ.ਏ, ਗੋਲਡੀ ਅਮਰਕੋਟ ਯੂ.ਐੱਸ.ਏ, ਤਰਨ ਯੂ.ਐੱਸ.ਏ, ਗੋਰਾ ਯੂ.ਐੱਸ.ਏ, ਰਾਜਾ ਬੈਲਜੀਅਮ, ਰਾਜਾ ਚੰਦੀ ਕਨੇਡਾ, ਸੋਨੂੰ ਸਪੇਨ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।ਮੇਲੇ ਵਿਚ ਆਈਆਂ ਸਨਮਾਨ ਯੋਗ ਸ਼ਖੀਅਤਾਂ ਪ੍ਰੋਫੈਸਰ ਸਾਗਰ, ਬਾਬਾ ਸੁਖਪਾਲ ਸਿੰਘ ਤਰਨ ਦਲ ਦੇ ਮੁੱਖੀ ਰਾਮਪੁਰਾ ਫੂਲ, ਏ.ਐੱਸ.ਆਈ ਨਸੀਬ ਸਿੰਘ, ਹਰਪ੍ਰੀਤ ਸਿੰਘ ਰੀਡਰ, ਵਰਿਆਣਾ ਰੈਸਲੰਿਗ ਅਕੈਡਮੀ ਤੋਂ ਕੋਚ ਮਨਦੀਪ ਸ਼ਰਮਾ, ਭੀਮ ਸਿੰਘ, ਰਜਿੰਦਰ ਸਿੰਘ, ਸੁਨੀਲ ਕੁਮਾਰ, ਵਿਕਰਮ ਸ਼ਰਮਾ, ਗੁਰਿੰਦਰਜੀਤ ਪਾੜਾ, ਕਬੱਡੀ ਕੋਚ ਜੀਤ ਸਿੰਘ ਸ਼ਾਹਬਾਜ ਸਿੰਘ ਨੂੰ ਸਨਮਾਨਿਤ ਕੀਤਾ।ਅੰਤਰਰਾਸ਼ਟਰੀ ਕਮੈਂਟਰ ਗੁਰਦੇਵ ਮਿੱਠਾ, ਮੁਖਤਾਰ ਸਹੋਤਾ, ਸੋਢੀ ਟਿੱਬਾ ਨੇ ਵੀ ਕੁਸ਼ਤੀ ਕਰਦੇ ਪਹਿਲਵਾਨੀ ਨਾਲ ਸਬੰਧਿਤ ਸ਼ਾਇਰੀ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ।

ਇਸ ਮੌਕੇ ਤੇ ਅੰਗਰੇਜ਼ ਸਿੰਘ, ਦਿਲਬਾਗ ਸਿੰਘ ਚੰਦੀ ਮਹਿਤਪੁਰ, ਲਵਪ੍ਰੀਤ ਸਿੰਘ, ਰਾਜਨ, ਮਨਿੰਦਰ ਸਿੰਘ, ਭੁਪਿੰਦਰ ਭਿੰਦੂ, ਯਾਦਵਿੰਦਰ ਸਿੰਘ, ਤਰਸੇਮ ਲਾਲ ਅਮਰਕੋਟ, ਸਤਵਿੰਦਰ ਸਿੰਘ ਮਹੀਜੀਤਪੁਰ,ਸੋਨੂੰ ਅਮਰਕੋਟ, ਬਲਜਿੰਦਰ ਸਿੰਘ ਬਿੱਲਾ, ਮਸ਼ਰੇਟ ਸਿੰਘ, ਸੇਵਾ ਮੁਕਤ ਐੱਸ.ਐੱਚ.ਓ ਰੇਸ਼ਮ ਸਿੰਘ ਰੌਣਕੀ, ਐੱਸ.ਐੱਚ.ਓ ਰਜਿੰਦਰ ਸ਼ਰਮਾ, ਪ੍ਰਧਾਨ ਦਲਬੀਰ ਸਿੰਘ, ਕਮਲ ਕੁਮਾਰ, ਬਿੰਦਰ ਮੰਡ, ਸਿਤਾਰ ਸਿੰਘ, ਦਵਿੰਦਰ ਰਿੰਕੂ, ਭਗਵਾਨ ਸਿੰਘ, ਜੱਗਾ ਸੰਧੂ, ਬਲਵੀਰ ਸਿੰਘ, ਵੀਰਪਾਲ ਵਾਲੀਵਾਲ ਕੋਚ, ਮਲਕੀਤ ਸਿੰਘ ਨੰਢਾ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਟਿੱਬਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
Next articleWithout NE’s growth, India’s progress not possible: Amit Shah