ਪਿੰਡ ਗਿਲਜੀਆਂ ਦੇ 2 ਵਿਅਕਤੀਆਂ ਦੀ ਅਮਰੀਕਾ ’ਚ ਕਰੋਨਾ ਨਾਲ ਮੌਤ

ਟਾਂਡਾ (ਸਮਾਜਵੀਕਲੀ) – ਨੇੜਲੇ ਪਿੰਡ ਗਿਲਜੀਆਂ ਦੇ ਦੋ ਵਿਅਕਤੀ ਅਮਰੀਕਾ ਵਿੱਚ ਕਰੋਨਾਵਾਇਰਸ ਕਾਰਨ ਦਮ ਤੋੜ ਗਏ ਹਨ। ਇਨ੍ਹਾਂ ਵਿੱਚੋਂ ਇਕ ਦੀ ਅਜੇ ਕਰੋਨਾਵਾਇਰਸ ਸਬੰਧੀ ਰਿਪੋਰਟ ਆਉਣੀ ਬਾਕੀ ਹੈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਕਰਮ ਸਿੰਘ ਅਤੇ ਮਨਜੀਤ ਸਿੰਘ ਖਾਲਸਾ ਪੁੱਤਰ ਸੂਰਤ ਸਿੰਘ ਵਜੋਂ ਹੋਈ ਹੈ। ਬਲਕਾਰ ਸਿੰਘ ਟੈਕਸੀ ਚਲਾਉਂਦਾ ਸੀ ਤੇ ਲੰਘੇ ਦਿਨ ਕਰੋਨਾਵਾਇਰਸ ਕਰਕੇ ਉਹਦੀ ਮੌਤ ਹੋ ਗਈ। ਉਧਰ ਮਨਜੀਤ ਸਿੰਘ ਖਾਲਸਾ ਕੈਂਸਰ ਦਾ ਮਰੀਜ਼ ਸੀ, ਪਰ ਉਹ ਵੀ ਪਿਛਲੇ ਕੁਝ ਦਿਨਾਂ ਤੋਂ ਵਾਇਰਸ ਦੀ ਲਪੇਟ ਵਿੱਚ ਸੀ।

Previous articleਤਬਲੀਗ ’ਚ ਸ਼ਾਮਲ ਹੋਏ ਦੋ ਵਿਅਕਤੀਆਂ ਸਣੇ 6 ਨਵੇਂ ਮਾਮਲੇ ਸਾਹਮਣੇ ਆਏ
Next articleਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ, ਕੀ ਇਹ ਸੱਚ ਹੋ ਸਕਦਾ ਹੈ