ਨਵਾਂਸ਼ਹਿਰ (ਸਮਾਜ ਵੀਕਲੀ): ਬੰਗਾ ਤਹਿ. ਦੇ ਵਡੇ ਪਿੰਡਾਂ ਚੋਂ ਖੋਥੜਾਂ ਵਿਖੇ 15 ਅਗਸਤ ਦੇ ਮੌਕੇ ਤੇ ਐਨ.ਆਰ.ਆਈ. ਪਿੰਡ ਦੇ ਮਿਸ਼ਨਰੀ ਸਾਥੀ ਅਵਤਾਰ ਬੰਗਾ (ਕਨੇਡਾ) ਦੇ ਵਿਸ਼ੇਸ਼ ਉਦਮ ਨਾਲ ਮਾਤਾ ਰਾਮਾਬਾਈ ਅੰਬੇਡਕਰ ਜੀ ਦੇ ਨਾਮ ਤੇ ਲਇਬ੍ਰੇਰੀ ਤੇ ਕੰਪਿਉਟਰ ਸੈਂਟ ਦਾ ਉਦਘਾਟਨ ਬੰਗਾ ਜੀ ਦੇ ਸਤਿਕਾਰ ਯੋਗ ਮਾਤਾ ਚਰਨ ਕੌਰ ਜੀ ਨੇ ਰਾਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾਂ ਦੇ ਪ੍ਰਧਾਨ ਉੱਘੇ ਅੰਬੇਡਕਰੀ ਸ੍ਰੀ ਪਰਵੀਨ ਬੰਗਾ ਤੇ ਸੀਨੀਅਰ ਮੈਂਬਰ ਸਤਪਾਲ ਹੁਰਾ ਕੈਸ਼ੀਅਰ ਤੇ ਸਮੁਚੀ ਟੀਮ ਦੀ ਅਗਵਾਈ ਵਿੱਚ ਕ੍ਰਾਂਤੀ ਟੀ.ਵੀ. ਦੇ ਮਾਲਕ ਸ੍ਰੀ ਸ਼ਿੰਦਾ ਕੋਲਧਰ ਜੀ, ਪੰਜਾਬ ਦੇ ਉਘੇ ਮਿਸ਼ਨਰੀ ਚਿੰਤਕ ਸ੍ਰੀ ਸੋਹਣ ਸਹਿਜਲ ਜੀ, ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਜੀ ਨੌਜਵਾਨ ਮਿਸ਼ਨਰੀ ਗਾਇਕ ਵਿਕੀ ਬਹਾਦਰ ਨੇ ਸਰਪੰਚ ਅਸ਼ੋਕ ਕੁਮਾਰ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਸਮਰਥਕਾਂ ਨਾਲ ਕੀਤਾ। ਇਸ ਮੌਕੇ ਤੇ ਸ਼ਿਦਾ ਕੋਲਧਰ ਜੀ, ਐਡਵੋਕੇਟ ਕੁਲਦੀਪ ਭੱਟੀ, ਪਰਵੀਨ ਬੰਗਾ, ਵਿਕੀ ਬਹਾਦਰ ਨੇ ਕਿਹਾ ਕਿ ਅਵਤਾਰ ਬੰਗਾ ਜੀ ਦੇ ਸਮੁੱਚੇ ਪਰਿਵਾਰ ਦਾ ਇਤਿਹਾਸਕ ਫੈਂਸਲੇ ਨਾਲ ਪਿੰਡ ਦੇ ਨੌਜਵਾਨਾਂ ਤੇ ਲੜਕੀਆਂ ਵਿੱਚ ਮਹਾਂਪੁਰਸ਼ਾ ਦੇ ਅੰਦੋਲਨ ਦੇ ਲਿਟਰੇਚਰ ਪ੍ਰਤੀ ਰੁੱਚੀ ਵਧੇਗੀ। ਨੌਜਵਾਨਾਂ ਨੂੰ ਨਸ਼ੇ ਤੇ ਹੋਰ ਕਮਜੋਰੀਆਂ ਨੂੰ ਦੂਰ ਕਰਨ ਵਿੱਚ ਲਾਇਬ੍ਰੇਰੀ ਬਹੁਤ ਵੱਡੀ ਭੂਮਿਕਾ ਨਿਭਾਏਗੀ। ਸਟੇਜ ਦਾ ਸੰਚਾਲਨ ਸੀਨੀਅਰ ਮੈਂਬਰ ਸਤਪਾਤ ਜੀਨੇ ਵਧੀਆ ਢੰਗ ਨਾਲ ਕੀਤਾ।
ਇਸ ਮੌਕੇ ਤੇ ਸਾਬਕਾ ਸਰਪੰਚ ਰਜਿੰਦਰ ਕੁਮਾਰ, ਸਾਬਕਾ ਸਰਪੰਚ ਜਸਵਿੰਦਰ ਕੌਰ ਬੰਗਾ, ਬੀਬੀ ਗੁਰਦੇਵ ਕੌਰ, ਜੋਗਿੰਦਰ ਪਾਲ ਬੰਗਾ, ਸੰਤ ਰਾਮ ਬੰਗਾ, ਕਮੇਟੀ ਦੇ ਉਪ ਪ੍ਰਧਾਨ ਸੰਦੀਪ ਵਿਰਦੀ, ਸਕੱਤਰ ਐਡਵੋਕੇਟ ਤਜਿੰਦਰ ਬੰਗਾ, ਜੁਆਇੰਟ ਸਕੱਤਰ ਬਲਵਿੰਦਰ ਸੋਨੂੰ, ਸਹਾਇਕ ਕੈਸ਼ੀਅਰ ਅਮਲੋਕ, ਕਮੇਟੀ ਮੈਂਬਰ ਵਰਿੰਦਰ ਕੁਮਾਰ, ਅਮਿਤ ਬੰਗਾ, ਰਵੀ ਕੁਮਾਰ ਮੈਂਬਰ ਪੰਚਾਇਤ ਹਰਮੇਸ਼ ਲਾਲ ਮਡਾਰ, ਪੰਚ ਕੁਲਵਿੰਦਰ ਕੌਰ, ਪੰਚ ਜੀਤਾ, ਪੰਚ ਬਲਵੀਰ ਕੌਰ, ਪੰਚ ਗੁਰਪ੍ਰੀਤ ਸਿੰਘ ਸ਼ੇਰਾ, ਸਾਬਕਾ ਪੰਚ ਮਨਜੀਤ ਕੁਮਾਰ, ਸ਼ਾਦੀ ਰਾਮ ਸਿੰਦਰ ਪਾਲ, ਸ੍ਰੀ ਅਵਤਾਰ ਚੰਦ ਬੰਗਾ, ਡਾ. ਮੋਹਣ ਲਾਲ ਬੱਧਣ, ਬਿੰਦਰ ਵਿਰਦੀ, ਬੂਟਾ ਰਾਮ ਤੋਂ ਇਲਾਵਾ ਵਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ।
ਇਸ ਮੌਕੇ ਤੇ ਪਲਸ ਟੂ ਤੇ ਦਸਵੀਂ ਚੋਂ ਅਵਲ ਆਉਣ ਵਾਲੇ ਬੱਚਿਆਂ ਦਾ ਸਨਮਾਨ ਕਰਨ ਤੋਂ ਇਲਾਵਾ ਮਹਿਮਾਨਾਂ ਤੇ ਪੰਚਾਇਤ ਦਾ ਵੀ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਇਸ ਮੌਕੇ ਤੇ ਵਿਦੇਸ਼ ਚੋਂ ਸ੍ਰੀ ਅਵਤਾਰ ਬੰਗਾ ਜੀ ਦਾ ਬਹੁਤ ਹੀ ਭਾਵੁਕ ਮੈਸਿਜ ਇਲੈਕਟ੍ਰੋਨਿਕ ਮੀਡੀਏ ਰਾਈ ਸੁਣਾਇਆ। ਰਾਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਵੱਲੋਂ ਮਾਤਾ ਚਰਨ ਕੌਰ ਬੰਗਾ ਦੇ ਸਮੁੱਚੇ ਪਰਿਵਾਰ ਤੇ ਪੁੱਜੇ ਮਹਿਮਾਨਾਂ ਤੇਂ ਸੰਗਤਾਂ ਤੇ ਪ੍ਰੈਸ ਦਾ ਧੰਨਵਾਦ ਕੀਤਾ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ।