ਸਮਾਜ ਵੀਕਲੀ
ਪਿੰਜਰੇ ਵਿੱਚ ਕੈਦੀ ਪੰਛੀ
ਬਿੱਟ ਬਿੱਟ ਤੱਕੇ ਮੈਨੂੰ ਨੀਂ
ਕਿੰਨਾ ਵੀ ਕੈਦ ਕਰਕੇ ਰੱਖੇਂ
ਉੱਡ ਜਾਣਾ ਇੱਕ ਦਿਨ ਵਿਚੋਂ ਨੀਂ
ਸਾਹਾਂ ਮੇਰਿਆਂ ਦਾ ਹਿਸਾਬ ਤੂੰ ਲੈਂਦਾ
ਖੰਭਾਂ ਨੂੰ ਤੂੰ ਨੋਚੇ ਨੀਂ
ਪਲ ਪਲ ਜ਼ਖ਼ਮੀ ਰੂਹ ਨੂੰ ਕਰਦਾ
ਤਿਲ ਤਿਲ ਮਰਦਾ ਜੁੱਸਾ ਨੀਂ
ਅੰਬਰ ਨੀਲਾ ਹਾਕਾਂ ਮਾਰੇ
ਰੁੱਤਾਂ ਮੌਸਮ ਬਦਲੇ ਨੀਂ
ਕਈ ਰੰਗਾਂ ਦੀ ਹੋਲੀ ਦੇ ਵਿੱਚ
ਖੇਡਣ ਆਜਾ ਉੱਡ ਕੇ ਨੀਂ
ਪਲ ਪਲ ਹੰਝੂ ਵਗਦੇ ਜਾਂਦੇ
ਪਲਕਾਂ ਵਿੱਚ ਲੁਕੋਵਾਂ ਨੀਂ
ਸਭ ਪੰਛੀ ਪਰਵਾਜ਼ ਲੰਘਾਉਂਦੇ
ਅੱਖਾਂ ਤੱਕ ਤੱਕ ਥੱਕੀਆਂ ਨੀਂ
ਕਿਹਨੂੰ ਦੁੱਖੜੇ ਦੱਸਾਂ ਆਪਣੇ
ਹਿਜਰ ਦੀ ਅੱਗ ਪਿਆਉਂਦੇ ਨੀਂ
ਸੁਪਨਾ ਇਕ ਦਿਨ ਪੂਰਾ ਹੋਇਆ
ਜਦ ਨੀਂਦਰ ਗਹਿਰੀ ਸੌਂ ਗਿਆ ਨੀਂ
ਚਿੱਟੇ ਖੰਭਾਂ ਨਾਲ ਮੈਂ ਉੱਡਿਆ
ਉਹ ਪਿੰਜਰਾ ਕੱਲਾ ਰਹਿ ਗਿਆ ਨੀਂ
ਲੰਘ ਗਈ ਉਮਰਾਂ ਸਦੀਆਂ ਲੰਘ ਗਈ
ਪਿੰਜਰਾ ਅਜੇ ਵੀ ਟੁੱਟਿਆ ਨਹੀਂ
ਆਵਾਜ਼ ਨਵੀਂ ਫਿਰ ਪਣਪੀ ਜਾਂਦੀ
ਤਾਰਾ ਟੁੱਟਿਆ ਤੇ ਅੰਬਰ ਰੋ ਪਿਆ ਨੀਂ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly