ਪਿਸਤੌਲ ਦੀ ਨੋਕ ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਕਠਾਰ ਦੁਕਾਨ ‘ਚ ਲੁੱਟ

ਸ਼ਾਮਚੁਰਾਸੀ  (ਚੁੰਬਰ) – ਕਠਾਰ ਅੱਡੇ ਵਿਚ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਬੀਤੀ ਸ਼ਾਮ 7 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਦੁਕਾਨਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਤੇ ਉਸ ਦੀ ਪਤਨੀ ਜਸਵੀਰ ਕੌਰ ਹਾਜ਼ਰ ਸੀ ਅਤੇ ਉਹ ਆਪ ਬਾਹਰ ਕਿਸੇ ਕੰਮ ਗਿਆ ਹੋਇਆ ਸੀ। ਸ਼ਾਮ 7 ਵਜੇ ਦੇ ਕਰੀਬ ਤਿੰਨ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ। ਜਿੰਨ•ਾਂ ਵਿਚੋਂ ਦੋ ਵਿਅਕਤੀ ਦੁਕਾਨ ਤੇ ਆ ਕੇ ਕੋਈ ਕੱਪੜਾ ਖਰੀਦਣ ਦੀ ਮੰਗ ਕੀਤੀ। ਤੁਰੰਤ ਬਾਅਦ ਉਨ•ਾਂ ਉਕਤ ਔਰਤ ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੇ ਹੱਥ ਵਿਚ ਪਾਈ 16000 ਦੇ ਕਰੀਬ ਦੀ ਸੋਨੇ ਦੀ ਮੁੰਦਰੀ ਉਤਰਵਾ ਲਈ। ਇਸ ਤੇ ਬਾਅਦ ਉਨ•ਾਂ ਗੱਲ•ੇ ਵਿਚ ਪਈ 9500 ਦੀ ਨਗਦੀ ਵੀ ਉਸ ਪਾਸੋਂ ਖੋਹ ਲਈ। ਜਾਣ ਲੱਗੇ ਉਕਤ ਲੁਟੇਰੇ ਪੀ ਬੀ ਆਰ ਸੈਟ ਜਿਸ ਵਿਚ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਕੈਦ ਹੁੰਦੀ ਹੈ ਵੀ ਨਾਲ ਲੈ ਕੇ ਰਫੂਚੱਕਰ ਹੋ ਗਏ। ਜ਼ਿਕਰਯੋਗ ਹੈ ਕਿ ਉਕਤ ਦੁਕਾਨ ਕਠਾਰ ਦੇ ਐਨ ਅੱਡੇ ਵਿਚ ਸਥਿਤ ਹੈ ਅਤੇ ਜੀ ਟੀ ਰੋਡ 24 ਘੰਟੇ ਚੱਲਦਾ ਹੈ। ਘਟਨਾ ਦੀ ਸੂਚਨਾ ਸਬੰਧਿਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ। ਜਿੰਨ•ਾਂ ਪਹੁੰਚ ਕੇ ਮੁੱਢਲੀ ਕਾਰਵਾਈ ਆਰੰਭ ਦਿੱਤੀ।

Previous articleਕੋਰੀਆ ਓਪਨ: ਕਸ਼ਿਅਪ ਤੇ ਸੌਰਭ ਦੀ ਹਾਰ; ਭਾਰਤੀ ਚੁਣੌਤੀ ਖ਼ਤਮ
Next articleਗੁਰੂ ਨਾਨਕ ਸਿੱਖਿਆਵਾਂ ਸਬੰਧੀ ਦਿੱਤੀ ਬੱਚਿਆਂ ਨੂੰ ਜਾਣਕਾਰੀ