ਪਿਸ਼ਾਵਰ ਵਿੱਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ

ਪਿਸ਼ਾਵਰ ਵਿਚਲੇ ਸਿੱਖਾਂ ਨੂੰ ਮੋਟਰਸਾਈਕਲ ’ਤੇ ਸਫਰ ਦੌਰਾਨ ਹੈਲਮਟ ਪਹਿਨਣ ਤੋਂ ਛੋਟ ਮਿਲ ਗਈ ਹੈ। ਐਕਸਪ੍ਰੈਸ ਟਿ੍ਬਿਊਨ ਦੀ ਰਿਪੋਰਟ ਅਨੁਸਾਰ ਘੱਟ ਗਿਣਤੀ ਫਿਰਕੇ ਦੇ ਇਕ ਮੈਂਬਰ ਨੇ ਖੈਬਰ ਪਖਤੂਨਵਾ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਪਿਸ਼ਾਵਰ ਪੁਲੀਸ ਨੇ ਫਿਰਕੇ ਦੇ ਲੋਕਾਂ ਨੂੰ ਇਹ ਛੋਟ ਦਿੱਤੀ ਹੈ। ਇਹ ਛੋਟ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਦਸਤਾਰ ਬੰਨ੍ਹਦੇ ਹਨ। ਖ਼ੈਬਰ ਪਖਤੂਨਵਾ ਵਿੱਚ 60 ਹਜ਼ਾਰ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿਚੋਂ 15 ਹਜ਼ਾਰ ਸਿਰਫ ਪਿਸ਼ਾਵਰ ਵਿੱਚ ਰਹਿੰਦੇ ਹਨ। ਪਿਸ਼ਾਵਰ ਦੇ ਐਸਐਸਪੀ ਟਰੈਫਿਕ ਕਾਸ਼ਿਫ ਜੁਲਫੀਕਾਰ ਨੇ ਘੱਟ ਗਿਣਤੀ ਫਿਰਕਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਲਾਹੌਰ ਵਿੱਚ ਵੀ ਹੈਲਮਟ ਨਾ ਪਹਿਨਣ ਵਾਲੇ ਦੁਪਹੀਆ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Previous articleਅੰਬਰੀਂ ਉਡਾਰੀਆਂ ਭਰਨ ਵਾਲੀਆਂ ਦੇ ਹਾਕਮਾਂ ਨੇ ਪਰ ਕੱਟੇ
Next articleਸਕੂਲ ਵੈਨ ਪਲਟੀ; ਸੱਤ ਬੱਚੇ ਜ਼ਖ਼ਮੀ