ਪਾਣੀ ਬਚਾਓ ਪੈਸਾ ਕਮਾਓ ਸਕੀਮ ਨੂੰ ਅਪਣਾਉਣ ਵਾਲੇ ਕਿਸਾਨ ਹੁਣ ਝੋਨੇ ਦੀ ਸਿੱਧੀ ਬਿਜਾਈ ਕਰਕੇ ਲੈਣਗੇ ਸਕੀਮ ਦਾ ਵੱਧ ਲਾਹਾ

 

ਸਮਰਾਲਾ,(ਸਮਾਜ ਵੀਕਲੀ)- ਅੱਜ ਸਮਰਾਲਾ ਹਲਕੇ ਦੇ ਨੇੜਲੇ ਪਿੰਡ ਸੰਗਤਪੁਰ ਦੇ ਅਗਾਂਹਵਾਧੂ ਕਿਸਾਨ ਦਿਲਬਾਗ ਸਿੰਘ ਪੁੱਤਰ ਚੇਤੰਨ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ ਦੀ ਪ੍ਰੇਣਾ ਸਦਕਾ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਕਿਸਾਨ ਵੱਲੋਂ ਦੋ ਹਫ਼ਤੇ ਪਹਿਲਾ ਕੀਤੀ ਗਈ ਸਿੱਧੀ ਬਿਜਾਈ ਵਾਲੇ ਖੇਤ ਦੀ ਨੇੜਲੇ ਪਿੰਡਾਂ ਵਿੱਚ ਬਹੁਤ ਚਰਚਾ ਹੈ। ਕਿਉਂ ਕਿ ਝੋਨੇ ਦੀ ਸਥਿਤੀ ਤਸੱਲੀਬਖਸ਼ ਹੈ।

ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਕੀਮ “ਪਾਣੀ ਬਚਾਓ ਪੈਸੇ ਕਮਾਓ” ਤਾਹਿਤ ਇਸ ਕਿਸਾਨ ਨੇ ਮੋਟਰ ਤੇ ਮੀਟਰ ਲਗਵਾਇਆ ਸੀ। ਝੋਨੇ ਦੀ ਸਿੱਧੀ ਬਿਜਾਈ ਹੋਣ ਨਾਲ ਬਿਜਲੀ ਦੀ ਖਪਤ ਘਟੇਗੀ ਅਤੇ ਕਿਸਾਨ ਨੂੰ ਆਰਥਿਕ ਲਾਭ ਹੋਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਡਮੁੱਲੇ ਕੁਦਰਤੀ ਸਰੋਤ ਪਾਣੀ ਦੀ ਬੱਚਤ ਹੋਵੇਗੀ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸਾਨ ਇਹਨਾਂ ਦਾ ਖੇਤ ਵੇਖਣ ਅਤੇ ਇਸ ਤਕਨੀਕ ਨੂੰ ਸਹੀ ਢੰਗ ਨਾਲ ਅਪਨਾਉਣ। ਓਹਨਾ ਕਿਹਾ ਕਿ ਇਸ ਸਕੀਮ ਅਧੀਨ ਆਉਂਦੇ ਹੋਰ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ ਅਤੇ ਝੋਨੇ ਦੀ ਸਿੱਧੀ ਬਿਜਾਈ ਸੰਗਤਪੁਰੇ ਵਿੱਚ ਕਰਵਾਈ ਗਈ।ਉਹਨਾਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਦੀ ਵੀ ਆਪੀਲ ਕੀਤੀ। ਇਸ ਮੌਕੇ ਰਣਜੀਤ ਸਿੰਘ, ਨੇਤਰ ਸਿੰਘ, ਹਰਕੇਸ਼ ਸਿੰਘ ਗੱਬਰ, ਹਰਦੀਪ ਸਿੰਘ, ਰਾਜਵੀਰ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਿਰ ਸਨ।

Previous articleGlobal COVID-19 cases top 6.7 mn: Johns Hopkins
Next articleਇੰਗਲੈਂਡ ‘ਚ ਡਾਕਟਰਾਂ ਦੇ ਭਾਰਤੀ ਪ੍ਰਮੁੱਖ ਨੇ ਕਿਹਾ, ”ਮਾਸਕ ਪਾਉਣਾ ਲਾਜ਼ਮੀ ਬਣਾਇਆ ਜਾਵੇ”