ਪਾਕਿ ਹਵਾਈ ਸੈਨਾ ਦਾ ਐੱਫ-16 ਹਾਦਸਾਗ੍ਰਸਤ, ਪਾਇਲਟ ਹਲਾਕ

ਇਸਲਾਮਾਬਾਦ: ਦੇਸ਼ ਦੇ ਗਣਤੰਤਰ ਦਿਵਸ (23 ਮਾਰਚ) ਮੌਕੇ ਹੋਣ ਵਾਲੀ ਪਰੇਡ ਦੀ ਰਿਹਰਸਲ ਦੌਰਾਨ ਪਾਕਿਸਤਾਨ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐੱਫ-16 ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ।ਪਾਕਿਸਤਾਨ ਹਵਾਈ ਸੈਨਾ ਵਲੋਂ ਜਾਰੀ ਬਿਆਨ ਅਨੁਸਾਰ ਇਸਲਾਮਾਬਾਦ ਦੇ ਸ਼ੱਕਰਪਾਰੀਆਂ ਖੇਤਰ ਵਿੱਚ ਜੰਗਲ ਨੇੜੇ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ ਵਿੰਗ ਕਮਾਂਡਰ ਨੌਮਾਨ ਅਕਰਮ ਦੀ ਮੌਕੇ ’ਤੇ ਹੀ ਮੌਤ ਹੋਈ। ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

Previous articleਮਹਿੰਗੀ ਬਿਜਲੀ: ਲੋਕ ਇਨਸਾਫ਼ ਪਾਰਟੀ ਨੇ ਸਰਕਾਰ ਨੂੰ ‘ਕਰੰਟ’ ਮਾਰਿਆ
Next articleਦੋਧੀ ’ਤੇ ਜਾਨਲੇਵਾ ਹਮਲਾ; ਪੱਟ ਵਿੱਚ ਲੱਗੀ ਗੋਲੀ