ਪਾਕਿ: ਸਿੰਧ ਸੂਬੇ ਦੀ ਵਿਧਾਇਕਾ ਸ਼ਹਿਨਾਜ਼ ਅੰਸਾਰੀ ਦੀ ਹੱਤਿਆ

ਸਿੰਧ ਸੂਬੇ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਇਕ ਵਿਧਾਇਕਾ ਦੀ ਨੌਸ਼ੇਰੋ ਫ਼ਿਰੋਜ਼ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਬਾਈ ਵਿਧਾਨ ਸਭਾ ਦੀ ਮੈਂਬਰ ਸ਼ਹਿਨਾਜ਼ ਅੰਸਾਰੀ ਨੂੰ ਸ਼ਨਿਚਰਵਾਰ ਉਸ ਦੇ ਕਿਸੇ ਰਿਸ਼ਤੇਦਾਰ ਨੇ ਹੀ ਗੋਲੀ ਮਾਰ ਦਿੱਤੀ। ਅੰਸਾਰੀ ਰਾਖ਼ਵੀਂ ਸੀਟ ਤੋਂ ਵਿਧਾਇਕ ਸੀ। ਉਹ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ ਤੇ ਉੱਥੇ ਇਹ ਘਟਨਾ ਵਾਪਰੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲੀਸ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਤਕਰਾਰ ਸੀ। ਘਟਨਾ ’ਚ ਕਈ ਵਿਅਕਤੀਆਂ ਦੀ ਸ਼ਮੂਲੀਅਤ ਹੋਣ ਬਾਰੇ ਪੁਲੀਸ ਜਾਂਚ ਕਰ ਰਹੀ ਹੈ। ਅੰਸਾਰੀ ਪਾਰਟੀ ਸਿਆਸਤ ਵਿਚ ਕਾਫ਼ੀ ਸਰਗਰਮ ਸੀ।

Previous articleਜਦੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਮਨਮੋਹਨ ਸਿੰਘ
Next articleIndian Navy chief in Myanmar to bolster maritime relationship