ਪਾਕਿ ਨੇ ਹੀਰਾਨਗਰ ਤੇ ਪੁਣਛ ਸੈਕਟਰ ‘ਚ ਦੇਰ ਰਾਤ ਕੀਤੀ ਭਾਰੀ ਗੋਲ਼ਾਬਾਰੀ

ਜੰਮੂ : ਪਾਕਿਸਤਾਨ ਸਰਹੱਦ ‘ਤੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਨਿਚਰਵਾਰ ਰਾਤ ਨੂੰ ਪਾਕਿਸਤਾਨ ਨੇ ਕੌਮਾਂਤਰੀ ਸਰਹੱਦ ‘ਤੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਮੰਨਿਆਰੀ ਅਤੇ ਪਾਨਸਰ ਵਿਚ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਕੁਝ ਹੀ ਸਮੇਂ ਬਾਅਦ ਕੰਟਰੋਲ ਰੇਖਾ ‘ਤੇ ਪੁਣਛ ਸੈਕਟਰ ਵਿਚ ਵੀ ਪਾਕਿ ਫ਼ੌਜ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ।

ਪਾਕਿ ਫ਼ੌਜ ਨੇ ਲੋਕਾਂ ਦੇ ਘਰਾਂ ਨਾਲ ਫ਼ੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲ਼ਾਬਾਰੀ ਕਰ ਰਹੀ ਹੈ। ਦੋਵੇਂ ਥਾਂ ਦੇਰ ਰਾਤ ਤਕ ਗੋਲ਼ਾਬਾਰੀ ਜਾਰੀ ਰਹੀ। ਭਾਰਤ ਨੇ ਵੀ ਪਾਕਿ ਨੂੰ ਮੂੰਹਤੋੜ ਜਵਾਬ ਦਿੱਤਾ। ਸੂਤਰਾਂ ਮੁਤਾਬਕ, ਪੁਣਛ ਸੈਕਟਰ ਵਿਚ ਗੋਲ਼ਾਬਾਰੀ ਦੀ ਆੜ ਵਿਚ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ।

Previous articleਕੈਨੇਡਾ ‘ਚ ਦਰਦਨਾਕ ਸੜਕ ਹਾਦਸਾ, ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ
Next articleਦੋ ਮਹੀਨਿਆਂ ‘ਚ ਤਿੰਨ ਦੇਸ਼ਾਂ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ