ਪਾਕਿ ਦੀ ਭਾਸ਼ਾ ਬੋਲ ਰਹੇ ਨੇ ਕਾਂਗਰਸੀ: ਰਵੀ ਸ਼ੰਕਰ

ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਹਵਾਈ ਸੈਨਾ ਵੱਲੋਂ ਜੈਸ਼-ਏ-ਮੁਹੰਮਦ ਦੇ ਬਾਲਾਕੋਟ ਵਿਚਲੇ ਕੈਂਪ ’ਤੇ ਕੀਤੇ ਹਮਲੇ ਦੇ ਸਬੂਤ ਮੰਗ ਕੇ ਕਾਂਗਰਸ ਨੇ ਭਾਰਤੀ ਸੈਨਾ ਦੇ ਮਾਣ ਨੂੰ ਠੇਸ ਪਹੁੰਚਾਉਣ ਤੇ ਉਨ੍ਹਾਂ ਦੇ ਮਨੋਬਲ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਹੈ। ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸੀਨੀਅਰ ਆਗੂ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਭਾਜਪਾ ਵੱਲੋਂ ਹਵਾਈ ਹਮਲੇ ਬਾਰੇ ਗ਼ਲਤ ਪ੍ਰਚਾਰ ਕਰਨ ’ਤੇ ਭਾਜਪਾ ਦੀ ਨੁਕਤਾਚੀਨੀ ਕੀਤੀ ਹੈ।
ਰਾਂਚੀ: ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਾਂਗਰਸ ਵਲੋਂ ਬਾਲਾਕੋਟ ਹਮਲੇ ਦੇ ਸਬੂਤ ਮੰਗਣ ਦੀ ਮੰਗ ਨੂੰ ‘ਸਮੇਂ ਦੀ ਬਰਬਾਦੀ’ ਆਖਿਆ। ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਨੇ ਕਿਹਾ ਕਿ ਫੌਜੀ ਬਲਾਂ ਦੀ ਕਾਰਵਾਈ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਿਸੇ ਨੂੰ 1947 ਤੋਂ ਬਾਅਦ ਹੋਈਆਂ ਜੰਗਾਂ ਬਾਰੇ ਸਬੂਤ ਮਿਲਿਆ ਹੈ।
ਬਾਲਾਕੋਟ ਹਵਾਈ ਹਮਲੇ ਦੇ ਮ੍ਰਿਤਕਾਂ ਦੀ ਗਿਣਤੀ ਬਾਰੇ ਸ੍ਰੀ ਸਿੰਘ ਨੇ ਕਿਹਾ, ‘‘ਇੱਕ ਤਰੀਕਾ ਤਾਂ ਇਹ ਹੈ ਕਿ ਉੱਥੇ ਜਾ ਕੇ ਗਿਣਤੀ ਕਰਕੇ ਲਿਆਂਦੀ ਜਾਵੇ। ਦੂਜਾ, ਤੁਹਾਡੇ ਕੋਲ ਜੋ ਜਾਣਕਾਰੀ ਹੈ, ਤੁਸੀਂ ਉਸ ਬਾਰੇ ਲੋਕਾਂ ਨੂੰ ਦੱਸ ਦਿਓ। ਸਹੀ ਅੰਕੜੇ ਤਾਂ ਉੱਥੇ ਜਾ ਕੇ ਹੀ ਪਤਾ ਲੱਗ ਸਕਦੇ ਹਨ। ਇਹ ਕੋਈ ਖੇਡ ਨਹੀਂ ਹੈ। ਇਹ ਗੰਭੀਰ ਮਸਲਾ ਹੈ। ਫੌਜ ਵੱਲੋਂ ਕੀਤੀ ਕਾਰਵਾਈ ਦਾ ਕੋਈ ਸਬੂਤ ਨਹੀਂ ਦਿੱਤਾ ਜਾਂਦਾ।’’ ਅਮਿਤ ਸ਼ਾਹ ਵਲੋਂ 250 ਮੌਤਾਂ ਬਾਰੇ ਦਿੱਤੇ ਬਿਆਨ ’ਤੇ ਸ੍ਰੀ ਸਿੰਘ ਨੇ ਕਿਹਾ ਕਿ ਇਹ ਅੰਕੜੇ ਉਨ੍ਹਾਂ ਵਲੋਂ ਖੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਲਾਏ ਗਏ ਕਿਆਸ ’ਤੇ ਆਧਾਰਿਤ ਹਨ

Previous articleਬਿਜਲੀ ਕਾਮਿਆਂ ਨੇ ਕਾਂਗੜ ਨੂੰ ਕਾਲੀਆਂ ਝੰਡੀਆਂ ਵਿਖਾਈਆਂ
Next articleਮੁਹਾਲੀ ਨਗਰ ਨਿਗਮ ਵੱਲੋਂ 149.92 ਕਰੋੜ ਦਾ ਬਜਟ ਪਾਸ