ਪਾਕਿ ’ਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਨੇ ਦਹਿਸ਼ਤੀ ਹਮਲਿਆਂ ਦੇ ਗੁਨਾਹਗਾਰ: ਭਾਰਤ

ਸੰਯੁਕਤ ਰਾਸ਼ਟਰ (ਸਮਾਜਵੀਕਲੀ) :  ਭਾਰਤ ਨੇ ਪਾਕਿਸਤਾਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 1993 ਦੇ ਮੁੰਬਈ ਧਮਾਕਿਆਂ ਅਤੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਸਣੇ ਕਈ ਦਹਿਸ਼ਤੀ ਹਮਲਿਆਂ ਬਾਰੇ ਠੋਸ ਸਬੂਤ ਸਾਂਝੇ ਕਰਨ ਦੇ ਬਾਵਜੂਦ ਗੁਆਂਢੀ ਮੁਲਕ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਨ੍ਹਾਂ ਭਿਆਨਕ ਅਪਰਾਧਾਂ ਦੇ ਗੁਨਾਹਗਾਰ ਮੁਲਕ ਵਿੱਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਹਨ। ਯੂਐੱਨ ਵਿੱਚ ਵਰਚੁਅਲ ਦਹਿਸ਼ਤਗਰਦੀ-ਵਿਰੋਧੀ ਹਫ਼ਤੇ ਦੌਰਾਨ ਹੋਏ ਵੈਬਿਨਾਰ ਮੌਕੇ ਭਾਰਤੀ ਵਫ਼ਦ ਦੇ ਮੁਖੀ ਮਹਾਵੀਰ ਸਿੰਘਵੀ ਨੇ ਅੱਜ ਇਹ ਟਿੱਪਣੀਆਂ ਕੀਤੀਆਂ।

Previous articleਅਮਰੀਕਾ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਖੁੱਸਣ ਦਾ ਫ਼ਿਕਰ ਸਤਾਉਣ ਲੱਗਾ
Next articleਚੰਡੀਗੜ੍ਹ ’ਚ ਕਰੋਨਾ ਕਾਰਨ ਇੱਕ ਹੋਰ ਮੌਤ