ਅਮਰੀਕਾ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਖੁੱਸਣ ਦਾ ਫ਼ਿਕਰ ਸਤਾਉਣ ਲੱਗਾ

ਫੀਨਿਕਸ (ਸਮਾਜਵੀਕਲੀ) : ਅਮਰੀਕਾ ਦੀ ਨਵੀਂ ਪਰਵਾਸ ਨੀਤੀ ਤੋਂ ਫਿਕਰਮੰਦ ਕੌਮਾਂਤਰੀ ਵਿਦਿਆਰਥੀ ਫਸੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ। ਊਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਆਪਣੀ ਪੜ੍ਹਾਈ ਪੁੂਰੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹੋਰਾਂ ਕਾਲਜਾਂ ਵਿੱਚ ਦਾਖ਼ਲਾ ਲੈਣਾ ਪਵੇਗਾ, ਜਿਸ ਨਾਲ ਉਹ ਬੇਲੋੜਾ ਹੀ ਕਰੋਨਾਵਾਇਰਸ ਦਾ ਖ਼ਤਰਾ ਮੁੱਲ ਲੈਣਗੇ।

ਫੈਡਰਲ ਪਰਵਾਸ ਅਧਿਕਾਰੀਆਂ ਨੇ ਲੰਘੇ ਦਿਨੀਂ ਇਕ ਹੁਕਮ ’ਚ ਸਾਫ਼ ਕਰ ਦਿੱਤਾ ਸੀ ਕਿ ਅਮਰੀਕੀ ਕਾਲਜ/ਯੂਨੀਵਰਸਿਟੀਆਂ ਵੱਲੋਂ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਕਰਵਾਉਣ ਦੀ ਸੂਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਛੱਡ ਕੇ ਜਾਣਾ ਪਵੇਗਾ ਜਾਂ ਆਪਣਾ ਕਾਲਜ ਬਦਲਣਾ ਪਵੇਗਾ। ਭਾਰਤ, ਚੀਨ ਬ੍ਰਾਜ਼ੀਲ ਜਿਹੇ ਮੁਲਕਾਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਤੋਂ ਬਾਅਦ ਉਹ ਵੱਖ-ਵੱਖ ਯੋਜਨਾਵਾਂ ਘੜ ਰਹੇ ਹਨ।

ਕੁਝ ਵਿਦਿਆਰਥੀ ਆਪਣੇ ਘਰਾਂ ਨੂੰ ਪਰਤਣ ਬਾਰੇ ਸੋਚ ਰਹੇ ਹਨ ਅਤੇ ਕੁਝ ਗੁਆਂਢੀ ਮੁਲਕ ਕੈਨੇਡਾ ਜਾਣ ਬਾਰੇ ਵਿਚਾਰ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੇ 136 ਡੈਮੋਕਰੇਟ ਆਗੂਆਂ ਅਤੇ 30 ਸੈਨੇਟਰਾਂ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਸ਼ਾਮਲ ਹੈ, ਨੇ ਟਰੰਪ ਪ੍ਰਸ਼ਾਸਨ ਨੂੰ ਊਪਰੋਕਤ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ ਹੈ।

Previous articleਨੇਪਾਲ ਕਮਿਊਨਿਸਟ ਪਾਰਟੀ ਦੀ ਬੈਠਕ ਮੁੜ ਮੁਲਤਵੀ
Next articleਪਾਕਿ ’ਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਨੇ ਦਹਿਸ਼ਤੀ ਹਮਲਿਆਂ ਦੇ ਗੁਨਾਹਗਾਰ: ਭਾਰਤ