ਸੰਯੁਕਤ ਰਾਸ਼ਟਰ (ਸਮਾਜਵੀਕਲੀ) : ਭਾਰਤ ਨੇ ਪਾਕਿਸਤਾਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 1993 ਦੇ ਮੁੰਬਈ ਧਮਾਕਿਆਂ ਅਤੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਸਣੇ ਕਈ ਦਹਿਸ਼ਤੀ ਹਮਲਿਆਂ ਬਾਰੇ ਠੋਸ ਸਬੂਤ ਸਾਂਝੇ ਕਰਨ ਦੇ ਬਾਵਜੂਦ ਗੁਆਂਢੀ ਮੁਲਕ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਨ੍ਹਾਂ ਭਿਆਨਕ ਅਪਰਾਧਾਂ ਦੇ ਗੁਨਾਹਗਾਰ ਮੁਲਕ ਵਿੱਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਹਨ। ਯੂਐੱਨ ਵਿੱਚ ਵਰਚੁਅਲ ਦਹਿਸ਼ਤਗਰਦੀ-ਵਿਰੋਧੀ ਹਫ਼ਤੇ ਦੌਰਾਨ ਹੋਏ ਵੈਬਿਨਾਰ ਮੌਕੇ ਭਾਰਤੀ ਵਫ਼ਦ ਦੇ ਮੁਖੀ ਮਹਾਵੀਰ ਸਿੰਘਵੀ ਨੇ ਅੱਜ ਇਹ ਟਿੱਪਣੀਆਂ ਕੀਤੀਆਂ।
HOME ਪਾਕਿ ’ਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਨੇ ਦਹਿਸ਼ਤੀ ਹਮਲਿਆਂ ਦੇ ਗੁਨਾਹਗਾਰ: ਭਾਰਤ