ਗੁਨਾਹਗਾਰਾਂ ਨੂੰ ਪ੍ਰਹੁਣਿਆਂ ਵਾਂਗ ਰੱਖਿਆ ਹੋਇਆ ਪਾਕਿ ਨੇ: ਭਾਰਤ

ਸੰਯੁਕਤ ਰਾਸ਼ਟਰ  (ਸਮਾਜਵੀਕਲੀ) :  ਭਾਰਤ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਅਤੇ 2008 ਦੇ ਮੁੰਬਈ ਅਤਿਵਾਦੀ ਹਮਲੇ ਸਮੇਤ ਕਈ ਅਤਿਵਾਦੀ ਹਮਲਿਆਂ ਬਾਰੇ ਦਿੱਤੇ ਠੋਸ ਸਬੂਤਾਂ ’ਤੇ ਅਮਲ ਨਾ ਕਰਨ ’ਤੇ ਭਾਰਤ ਨੇ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਦੀ ਸਯੁੰਕਤ ਰਾਸ਼ਟਰ ਵਿੱਚ ਖਿਚਾਈ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਉਨ੍ਹਾਂ ਨੇ ਪਾਕਿਸਤਾਨ ਨੇ ‘ਜਵਾਈਆਂ’ ਵਾਂਗ ਰੱਖਿਆ ਹੋਇਆ ਹੈ। ਭਾਰਤੀ ਪ੍ਰਤੀਨਿਧੀ ਮੰਡਲ ਦੇ ਮੁਖੀ ਮਹਾਵੀਰ ਸਿੰਘਵੀ ਨੇ ਨੇ ਵੀਰਵਾਰ ਨੂੰ ਵੈੱਬਿਨਾਰ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਤਿਵਾਦ ਫੈਲਾਉਣਾ, ਉਸ ਨੂੰ ਸਮਰਥਨ ਦੇਣਾ ਸਾਡੇ ਗੁਆਂਢੀ ਦੀ ਆਦਤ ਬਣ ਗਈ ਹੈ ਤੇ ਉਤੋਂ ਸਾਡੇ ਤੋਂ ਸਬੂਤ ਮੰਗਦਾ ਹੈ। ਭਾਰਤ ਨੇ ਕਈ ਵਾਰ ਸਬੂਤ ਦਿੱਤੇ ਪਰ ਕੀਤਾ ਕੁੱਝ ਨਹੀਂ।

Previous articleਪਾਕਿ ’ਚ ‘ਸਰਕਾਰੀ ਮਹਿਮਾਨਨਿਵਾਜ਼ੀ’ ਮਾਣਦੇ ਨੇ ਦਹਿਸ਼ਤੀ ਹਮਲਿਆਂ ਦੇ ਗੁਨਾਹਗਾਰ: ਭਾਰਤ
Next articleਓਲੀ ਦੀ ਕਿਸਮਤ ਦਾ ਫੈਸਲਾ ਹਫ਼ਤੇ ਲਈ ਟਲਿਆ