ਪਾਕਿਸਤਾਨ ਦੇ ਸਾਬਕਾ ਕ੍ਰਿਕਟ ਅੰਪਾਇਰ ਅਸਦ ਰਊਫ਼ ਦੀ ਦਿਲ ਦੇ ਦੌਰੇ ਕਾਰਨ ਮੌਤ

ਨਵੀਂ ਦਿੱਲੀ (ਸਮਾਜ ਵੀਕਲੀ) : ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਊਫ਼ ਦਾ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਰਊਫ ਨੇ ਸਾਲ 2000 ਵਿੱਚ ਅੰਪਾਇਰ ਦੇ ਤੌਰ ‘ਤੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 64 ਟੈਸਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 139 ਇਕ ਦਿਨਾਂ ਅਤੇ 28 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਅੰਪਾਇਰਿੰਗ ਕੀਤੀ। ਉਹ 2000 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਅੰਪਾਇਰਾਂ ਵਿੱਚੋਂ ਇੱਕ ਸਨ। ਰਊਫ਼ ਨੂੰ ਬੀਤੇ ਦਿਨ ਲਾਹੌਰ ਵਿੱਚ ਆਪਣੀ ਦੁਕਾਨ ਤੋਂ ਪਰਤਣ ਬਾਅਦ ਦਿਲ ਦਾ ਦੌਰਾ ਪਿਆ।

Previous articleਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲੀ ਚੌਧਰੀ ਨੂੰ ਏਸੀਬੀ ਨੇ ਹਿਰਾਸਤ ’ਚ ਲਿਆ, ਕੋਰਨਾ ਟੈਸਟ ਤੋਂ ਬਾਅਦ ਕੀਤਾ ਜਾਵੇਗਾ ਗ੍ਰਿਫ਼ਤਾਰ
Next articleਮੋਦੀ ਸ਼ੰਘਾਈ ਸਹਿਯੋਗ ਸੰਗਠਨ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਅੱਜ ਉਜ਼ਬੇਕਿਸਤਾਨ ਜਾਣਗੇ