ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਯੋਜਨਾ ਮੰਤਰੀ ਅਸਦ ਊਮਰ ਨੇ ਦੱਸਿਆ ਕਿ ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਦਰ 50 ਦਿਨਾਂ ’ਚ ਹੁਣ ਤੱਕ ਸਭ ਤੋਂ ਊੱਪਰਲੇ ਪੱਧਰ ’ਤੇ ਪਹੁੰਚ ਗਈ ਹੈ। ਕਰੋਨਾ ਮਹਾਮਾਰੀ ਖ਼ਿਲਾਫ਼ ਨੈਸ਼ਨਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਮੁਖੀ ਅਸਦ ਊਮਰ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਸ਼ ਵਿੱਚ ਕੌਮੀ ਲਾਗ (ਪਾਜ਼ੇਟਿਵ) ਦਰ 2.37 ਫ਼ੀਸਦੀ ਸੀ ਜੋ 50 ਤੋਂ ਵੱਧ ਦਿਨਾਂ ਦੌਰਾਨ ਲਾਗ ਦਰ ਦਾ ਸਭ ਤੋਂ ਊੱਚਾ ਪੱਧਰ ਹੈ। ਪਾਕਿਸਤਾਨ ’ਚ ਹੁਣ ਤੱਕ ਕਰੋਨਾ ਲਾਗ ਦੇ 3,12,218 ਕੇਸ ਸਾਹਮਣੇ ਆ ਚੁੱਕੇ ਹਨ ਅਤੇ 6,614 ਲੋਕਾਂ ਦੀ ਇਸ ਲਾਗ ਕਾਰਨ ਜਾਨ ਗਈ ਹੈ।