ਮਾਸਕੋ, ਰੂਸ (ਹਰਜਿੰਦਰ ਛਾਬੜਾ) ਰੂਸ ਦੀ ਰਾਜਧਾਨੀ ਮਾਸਕੋ ‘ਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ – ਹੁੰਦੇ ਟਲ ਗਿਆ। ਇੱਥੇ ਇੱਕ ਜਹਾਜ਼ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡ਼ਾਣ ਭਰਦੇ ਹੀ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਜਦੋਂ ਜਹਾਜ਼ ਦੇ ਇੰਜਣ ‘ਚ ਕਈ ਪੰਛੀ ਫਸ ਗਏ ਤਾਂ ਜਹਾਜ਼ ‘ਚ ਮੌਜੂਦ 226 ਲੋਕਾਂ ਦੀ ਜਾਨ ‘ਤੇ ਵੀ ਖ਼ਤਰਾ ਆ ਗਿਆ ਸੀ।
ਅਜਿਹੀ ਮੁਸ਼ਕਲ ਦੀ ਘੜੀ ‘ਚ ਪਾਇਲਟ ਨੇ ਸਮਝਦਾਰੀ ਨਾਲ ਕੰਮ ਲਿਆ ਤੇ ਜਹਾਜ਼ ਨੂੰ ਇੱਕ ਮੱਕੀ ਦੇ ਖੇਤ ‘ਚ ਉਤਾਰਿਆ ਜਿਸ ਨਾਲ ਸਾਰੇ ਯਾਤਰੀਆਂ ਦੀ ਜਾਨ ਬਚ ਗਈ। ਹਾਲਾਂਕਿ ਪੰਜ ਬੱਚਿਆਂ ਸਮੇਤ 23 ਮੁਸਾਫਰਾਂ ਨੂੰ ਮਾਮੂਲੀ ਜ਼ਖਮੀ ਹੋ ਗਏ ਹਨ ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਯੂਰਾਲ ਏਅਰਲਾਈਨਜ਼ ਦੇ ਜਹਾਜ਼ ਏਅਰਬਸ 321 ਨੇ ਸ਼ਹਿਰ ਦੇ ਜੁਕੋਵਸਕੀ ਹਵਾਈ ਅੱਡੇ ਤੋਂ ਕਰੀਮਿਆ ਫੇਰੋਪੋਲ ਲਈ ਉਡ਼ਾਣ ਭਰੀ ਸੀ। ਜਿਸ ਦੇ ਕੁੱਝ ਸਮੇਂ ਬਾਅਦ ਹੀ ਉਸ ਨਾਲ ਪੰਛੀਆਂ ਦਾ ਇੱਕ ਝੁੰਡ ਟਕਰਾ ਗਿਆ। ਪੰਛੀ ਜਹਾਜ਼ ਦੇ ਦੋਵੇਂ ਇੰਜਣਾਂ ‘ਚ ਫਸ ਗਏ ਸਨ, ਜਿਸਦੇ ਚਲਦਿਆਂ ਇੰਜਣ ਹੀ ਬੰਦ ਹੋ ਗਏ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਜੁਕੋਵਸਕੀ ਹਵਾਈ ਅੱਡੇ ਤੋਂ ਇੱਕ ਕਿਲੋਮੀਟਰ ਦੂਰ ਮੱਕੀ ਦੇ ਖੇਤ ‘ਚ ਉਤਾਰਿਆ।

ਸਿਹਤ ਮੰਤਰਾਲੇ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਹਾਦਸੇ ‘ਚ 23 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚ ਨੌਂ ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਤਸੱਲੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਇਸ ਐਮਰਜੈਂਸੀ ਲੈਂਡਿੰਗ ‘ਚ ਕਿਸੇ ਸ਼ਖ਼ਸ ਦੀ ਜਾਨ ਨਹੀਂ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਇੰਜ਼ਨ ‘ਚ ਪੰਛੀਆਂ ਦੇ ਵੜਦੇ ਹੀ ਉਹ ਬੰਦ ਹੋ ਗਿਆ। ਇਸ ਤੋਂ ਬਾਅਦ ਇਸ ਨੂੰ ਮੱਕੀ ਦੇ ਖੇਤਾਂ ‘ਚ ਲ਼ੈਂਡ ਕਰਨਾ ਪਿਆ।
ਇਸ ਘਟਨਾ ਤੋਂ ਬਾਅਦ ਰੂਸ ਦੇ ਮੀਡੀਆ ਨੇ ਪਾਈਲਟ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਪਾਈਲਟ 233 ਲੋਕਾਂ ਦੀ ਜਾਨ ਬਚਾਉਣ ਵਾਲਾ ਹੀਰੋ ਹੈ।
ਜਹਾਜ਼ ‘ਚ ਸਵਾਰ ਇੱਕ ਯਾਤਰੀ ਨੇ ਸਥਾਨਕ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਹਾਜ਼ ਟੇਕ ਆਫ ਤੋਂ ਕੁੱਝ ਹੀ ਮਿੰਟਾਂ ਬਾਅਦ ਬੁਰੀ ਤਰ੍ਹਾਂ ਹਿੱਲਣ ਲੱਗ ਪਿਆ ਸੀ। ਯਾਤਰੀ ਅਨੁਸਾਰ ਪੰਜ ਸਕਿੰਟ ਦੇ ਅੰਦਰ ਹੀ ਜਹਾਜ਼ ਦੇ ਸੱਜੇ ਪਾਸੇ ਦੀਆਂ ਲਾਈਟਾਂ ਚੱਲਣ ਲੱਗੀਆਂ ਅਤੇ ਕੁੱਝ ਜਲਣ ਦੀ ਬਦਬੂ ਆਉਣ ਲੱਗੀ। ਜਿਵੇਂ ਹੀ ਜਹਾਜ਼ ਜ਼ਮੀਨ ‘ਤੇ ਉੱਤਰਿਆ, ਸਾਰੇ ਯਾਤਰੀ ਤੇਜੀ ਨਾਲ ਭੱਜਣ ਲੱਗੇ।