ਪਹਿਲੀ ਵਾਰ ਪੰਜਾਬ ਦੇ ਗਰੀਬਾਂ ਦਾ ਵੀ ਢਿੱਡ ਭਰੇਗੀ ਕੇਂਦਰ ਸਰਕਾਰ

ਚੰਡੀਗੜ੍ਹ (ਸਮਾਜ ਵੀਕਲੀ) – ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਤਿੰਨ ਮਹੀਨਿਆਂ ਲਈ ਕਾਰਡ ਵਿੱਚ ਦਰਜ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 5 ਕਿੱਲੋ ਕਣਕ, ਜਦਕਿ ਇੱਕ ਕਾਰਡ ‘ਤੇ ਇੱਕ ਕਿੱਲੋ ਦਾਲ ਪ੍ਰਤੀ ਮਹੀਨਾ ਦੇਵੇਗੀ। ਯਾਨੀ ਜੇਕਰ ਨੀਲਾ ਕਾਰਡ ਧਾਰਕ ਦੇ ਘਰ ਵਿੱਚ ਚਾਰ ਮੈਂਬਰ ਹਨ ਤਾਂ ਹਰ ਮਹੀਨੇ 20 ਕਿੱਲੋ ਕਣਕ ਤੇ ਇੱਕ ਕਿੱਲੋ ਦਾਲ ਮਿਲ ਸਕਦੀ ਹੈ।

 ਇਸ ਮੁਹਿੰਮ ਤਹਿਤ ਪੰਜਾਬ ਦੇ ਗਰੀਬਾਂ ਦੀ ਵੀ ਵਾਰੀ ਆਵੇਗੀ। ਕੇਂਦਰ ਸਰਕਾਰ ਇਹ ਰਾਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੀਲੇ ਕਾਰਡਾਂ ਰਾਹੀਂ ਜਾਰੀ ਕੀਤਾ ਜਾਵੇਗਾ। ਇਹ ਨੀਲੇ ਕਾਰਡ ਪਿਛਲੀ ਬਾਦਲ ਸਰਕਾਰ ਨੇ ਬਣਾਏ ਸਨ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਤਿੰਨ ਮਹੀਨਿਆਂ ਲਈ ਕਾਰਡ ਵਿੱਚ ਦਰਜ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 5 ਕਿੱਲੋ ਕਣਕ, ਜਦਕਿ ਇੱਕ ਕਾਰਡ ‘ਤੇ ਇੱਕ ਕਿੱਲੋ ਦਾਲ ਪ੍ਰਤੀ ਮਹੀਨਾ ਦੇਵੇਗੀ। ਯਾਨੀ ਜੇਕਰ ਨੀਲਾ ਕਾਰਡ ਧਾਰਕ ਦੇ ਘਰ ਵਿੱਚ ਚਾਰ ਮੈਂਬਰ ਹਨ ਤਾਂ ਹਰ ਮਹੀਨੇ 20 ਕਿੱਲੋ ਕਣਕ ਤੇ ਇੱਕ ਕਿੱਲੋ ਦਾਲ ਮਿਲ ਸਕਦੀ ਹੈ। ਕੇਂਦਰ ਸਰਕਾਰ ਅਪ੍ਰੈਲ ਤੋਂ ਜੂਨ ਮਹੀਨੇ ਤਕ ਯਾਨੀ ਤਿੰਨ ਮਹੀਨਿਆਂ ਲਈ ਇਹ ਰਾਸ਼ਨ ਵੰਡੇਗੀ। ਲੋੜ ਪੈਣ ‘ਤੇ ਮੁਫ਼ਤ ਰਾਸ਼ਨ ਵੰਡਣ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।
ਕੇਂਦਰ ਸਰਕਾਰ ਵੱਲੋਂ ਰਾਸ਼ਨ ਵੰਡ ਸ਼ੁਰੂ ਹੋਣ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਨੂੰ ਰੋਕ ਦਿੱਤਾ ਜਾਵੇਗਾ। ਮੁਫ਼ਤ ਰਾਸ਼ਨ ਸਿਰਫ਼ ਉਨ੍ਹਾਂ ਨੀਲੇ ਕਾਰਡ ਧਾਰਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਦੇ ਵੇਰਵੇ ਖਾਧ ਪੂਰਤੀ ਵਿਭਾਗ ਦੇ ਪੋਰਟਲ ‘ਤੇ ਅਪਲੋਡ ਹੋਣਗੇ। ਰਾਸ਼ਨ ਵੰਡ ‘ਤੇ ਨਿਗਰਾਨੀ ਲਈ ਜ਼ਿਲ੍ਹਾ ਪ੍ਰਸ਼ਾਸਨ ਕਮੇਟੀ ਦਾ ਗਠਨ ਵੀ ਕਰੇਗਾ।
ਹਰਜਿੰਦਰ ਛਾਬੜਾ- ਪੱਤਰਕਾਰ 9592282333
Previous articleUK’s Prince Louis paints rainbow tribute to NHS
Next articleUAE deserves a Standing Ovation