ਪਹਿਲਾਂ ਫ਼ਸਲ ਰੁਲੀ ਤੇ ਹੁਣ ਕਿਸਾਨ

ਅੱਜ ਪਿੰਡ ਬਲਾਢੇਵਾਲਾ ਦੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਗੋਨਿਆਣਾ ਅਤੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਤੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਅਤੇ ਬਠਿੰਡਾ ਮਲੋਟ ਹਾਈਵੇਅ ਜਾਮ ਕਰ ਦਿੱਤਾ। ਧਰਨੇ ਪਿੰਡ ਦੇ ਕਾਂਗਰਸ ਸਰਪੰਚ ਮਨਜੀਤ ਸਿੰਘ ਨੂੰ ਕਾਂਗਰਸ ਰਾਜ ਭਾਗ ਵਿਚ ਹੀ ਧਰਨੇ ਵਿਚ ਬੈਠਣ ਲਈ ਮਜਬੂਰ ਹੋਣਾ ਪਿਆ । ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵੱਲੋਂ ਪਿੰਡ ਦੀ ਸਾਂਝੀ ਥਾਂ ’ਤੇ ਕੱਚਾ ਜਿਣਸ ਕੇਂਦਰ ਬਣਾਇਆ ਗਿਆ ਸੀ ਪਰ ਮਾਰਕੀਟ ਕਮੇਟੀ ਵੱਲੋਂ ਬੋਲੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਖਫ਼ਾ ਹੋ ਕੇ ਕਿਸਾਨਾਂ ਨੂੰ ਨਾਅਰੇਬਾਜ਼ੀ ਕਰਨੀ ਪਈ ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਪਿੰਡ ਬੁਲਾਡੇਵਾਲਾ ਦੇ ਕਿਸਾਨਾਂ ਵੱਲੋਂ ਵੱਲੋਂ ਦਾਣਾ ਮੰਡੀ ਦਿਓਣ ਵਿਚ ਕਣਕ ਵੇਚੀ ਜਾਣੀ ਸੀ ਪਰ ਦਿਓਣ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬੁਲਾਡੇਵਾਲ ਵਿਚ 4 ਏਕੜ ਜਗ੍ਹਾ ਵਿਚ ਆਰਜ਼ੀ ਮੰਡੀ ਬਣਾ ਕੇ ਫ਼ਸਲ ਵੇਚੀ ਗਈ ਸੀ। ਪਿੰਡ ਦੀ ਪੰਚਾਇਤ ਵੱਲੋਂ ਮੰਡੀ ਦਾ ਮਤਾ ਪਾ ਕੇ ਮਾਰਕੀਟ ਕਮੇਟੀ ਨੂੰ ਦੇਣ ਦੇ ਬਾਵਜੂਦ ਜਿਣਸ ਕੇਂਦਰ ਨੂੰ ਮਾਨਤਾ ਨਹੀ ਦਿੱਤੀ ਗਈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਹਲਕਾ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਇਹ ਆਰਜ਼ੀ ਮੰਡੀ ਪੱਕੀ ਕਰ ਦਿੱਤੀ ਜਾਵੇਗੀ ਜਿਸ ਦੇ ਕਹਿਣ ’ਤੇ ਹੀ ਕੁੱਝ ਦਿਨ ਪਹਿਲਾਂ ਪਿੰਡ ਦੇ ਕਿਸਾਨਾਂ ਵੱਲੋਂ ਖ਼ੁਦ ਮੰਡੀ ਦੀ ਸਾਫ-ਸਫਾਈ ਕਰ ਕੇ ਕਣਕ ਦੀ ਫ਼ਸਲ ਸੁੱਟ ਦਿੱਤੀ ਗਈ ਸੀ ਪਰ ਦਾਣਾ ਮੰਡੀ ਮਨਜ਼ੂਰ ਨਾ ਹੋਣ ਕਰ ਕੇ ਮਾਰਕੀਟ ਕਮੇਟੀ ਵੱਲੋਂ ਬੋਲੀ ਲਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ । । ਅੰਤ ਵਿਚ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਪਿੰਡ ਵਾਸੀ ਬੋਲੀ ਲੱਗਣ ਦਾ ਪੱਕਾ ਭਰੋਸਾ ਮਿਲਣ ਤੋਂ ਬਾਅਦ ਹੀ ਉਠੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਨਾਕਾਰੀਆਂ ਨੇ ਵੱਲੋਂ ਲੋਕ ਸਭਾ ਚੋਣ ਦੇ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਹੋਇਆ ਸੀ।

Previous articleਦਲੇਰ ਮਹਿੰਦੀ ਭਾਜਪਾ ’ਚ ਸ਼ਾਮਲ
Next articleਸੁਖਬੀਰ, ਹਰਸਿਮਰਤ, ਜਾਖੜ ਤੇ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ