INDIA ਪਹਿਲਾਂ ਦੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਪਰ ਮੋਦੀ ਨੇ ਬਣਾਇਆ ਓਬੀਸੀ ਕਮਿਸ਼ਨ...

ਪਹਿਲਾਂ ਦੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਪਰ ਮੋਦੀ ਨੇ ਬਣਾਇਆ ਓਬੀਸੀ ਕਮਿਸ਼ਨ : ਅਮਿਤ ਸ਼ਾਹ

ਬੀੜ : ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦੁਸਹਿਰਾ ਰੈਲੀ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਬੀਸੀ ਕਮਿਸ਼ਨ ਦਾ ਗਠਨ ਕਰ ਕੇ ਲਗਾਤਾਰ ਵਾਂਝੇ ਤੇ ਪੱਛੜੇ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਜੁਟੇ ਹੋਏ ਹਨ। ਜਦਕਿ ਪਿਛਲੇ 70 ਸਾਲ ‘ਚ ਪਿਛਲੀਆਂ ਸਰਕਾਰਾਂ ਇਹ ਨਹੀਂ ਕਰ ਸਕੀਆਂ। ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ ਹਟਾਉਣ ਲਈ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ।

ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਬੀੜ ਜ਼ਿਲ੍ਹੇ ਦੇ ਸਾਵਰਗਾਂਵ ਵਿਚ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਪਿਛਲੀਆਂ ਸਰਕਾਰਾਂ ਨੇ ਪਿਛਲੇ 70 ਸਾਲ ‘ਚ ਹੋਰ ਪੱਛੜੇ ਵਰਗਾਂ ਲਈ ਕੁਝ ਵੀ ਨਹੀਂ ਕੀਤਾ। ਇਹ ਮੋਦੀ ਹਨ ਜਿਨ੍ਹਾਂ ਨੇ ਸੰਵਿਧਾਕਨ ਢਾਂਚੇ ਜ਼ਰੀਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਓਬੀਸੀ ਕਮਿਸ਼ਨ ਦਾ ਗਠਨ ਕੀਤਾ। ਅੱਜ ਮੋਦੀ ਸਰਕਾਰ ਦੇਸ਼ ਵਿਚ ਹਾਸ਼ੀਏ ‘ਤੇ ਧੱਕੇ ਤੇ ਪੱਛੜੇ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ।’ ਧਾਰਾ 370 ਨੂੰ ਲੈ ਕੇ ਮੋਦੀ ਦੀ ਪ੍ਰਸੰਸਾ ਕਰਦਿਆਂ ਕੇਂਦਰੀ ਗ੍ਹਿ ਮੰਤਰੀ ਨੇ ਕਿਹਾ, ‘ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦਾ ਭਾਰਤ ਨਾਲ ਰਲ਼ੇਵਾਂ ਕੀਤਾ। ਉਨ੍ਹਾਂ ਦਾ ਕੰਮ ਇਲਾਕੇ (ਮਰਾਠਵਾੜਾ) ਦੇ ਘਰ-ਘਰ ਤਕ ਪੁੱਜਣਾ ਚਾਹੀਦਾ ਹੈ। ਮੋਦੀ ਦੀ ਅਗਵਾਈ ਵਾਲੀ ਸਰਕਾਰ ਜੋ ਪ੍ਰਚੰਡ ਬਹੁਮਤ ਨਾਲ ਸੱਤਾ ਵਿਚ ਆਈ ਸੀ, ਨੇ ਚੋਣਾਂ ਜਿੱਤਣ ਤੋਂ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਧਾਰਾ 370 ਹਟਾ ਦਿੱਤੀ। ਹੁਣ ਲੋਕਾਂ ਨੂੰ ਵਿਰੋਧੀ ਧਿਰ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਧਾਰਾ 370 ਕਿਉਂ ਨਾ ਹਟਾ ਸਕੇ।’ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਈ ਵਿਕਾਸ ਪ੍ਰਰਾਜੈਕਟਾਂ ‘ਤੇ ਕੰਮ ਕਰ ਰਹੀ ਹੈ।

ਬੀੜ ‘ਚ ਦੁਸਹਿਰਾ ਪ੍ਰੋਗਰਾਮ ਦਾ ਪ੍ਰਬੰਧ ਸੂਬੇ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਕੀਤਾ ਸੀ। ਉਨ੍ਹਾਂ ਨੇ 370 ਤੋਪਾਂ ਦੀ ਸਲਾਮੀ ਦੇ ਕੇ 370 ਝੰਡੇ ਲਾ ਕੇ ਅਮਿਤ ਸ਼ਾਹ ਦਾ ਸਵਾਗਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਪੰਕਜਾ ਮੁੰਡੇ ਨੇ ਕਿਹਾ ਕਿ ਇੱਥੇ ਮੌਜੂਦ ਲੋਕਾਂ ਨੂੰ ਗੰਨੇ ਦੀ ਫ਼ਸਲ ਲਈ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਹੱਥਾਂ ‘ਚ ਰੰਬੀ ਫੜਨੀ ਪੈਂਦੀ ਹੈ। ਅਗਲੇ ਪੰਜ ਸਾਲਾਂ ਵਿਚ ਕਿਸੇ ਨੂੰ ਵੀ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇਹ ਕੰਮ ਨਹੀਂ ਕਰਨਾ ਪਵੇਗਾ।

Previous articleਕਸ਼ਮੀਰ ‘ਚ ਸਾਥੀ ਸਮੇਤ ਮਾਰਿਆ ਗਿਆ ਲਸ਼ਕਰ ਦਾ ਏਰੀਆ ਕਮਾਂਡਰ
Next articleਹਰ ਸਾਲ 15 ਅਗਸਤ ਤਕ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਜਾਵੇ ਸੂਚਨਾ : ਸੁਪਰੀਮ ਕੋਰਟ