‘ਪਰਵਾਸੀ ਰੁਜ਼ਗਾਰ ਸਕੀਮ’ ਲਈ ਪੱਛਮੀ ਬੰਗਾਲ ਲਾਭਪਾਤਰੀ ਨਹੀਂ

(ਸਮਾਜਵੀਕਲੀ) :   ਪੱਛਮੀ ਬੰਗਾਲ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਕਲਿਆਣਕਾਰੀ ਨੀਤੀਆਂ ਦਾ ਕਥਿਤ ਵਿਰੋਧ ਕਰਨ ਕਰਕੇ ਟੀਐੱਮਸੀ ਦੇ ਪ੍ਰਬੰਧਾਂ ਦੀ ਨਿਖੇਧੀ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੂਬੇ ਨੂੰ ‘ਗ਼ਰੀਬ ਕਲਿਆਣ ਰੁਜ਼ਗਾਰ ਅਭਿਆਨ’ ਦਾ ਲਾਭਪਾਤਰੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸ ਵੱਲੋਂ ਪਰਵਾਸੀ ਮਜ਼ਦੂਰਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।
ਪੱਛਮੀ ਬੰਗਾਲ ਦੇ ਲੋਕਾਂ ਲਈ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੂਬੇ ਵਿੱਚ ਸ਼੍ਰਮਿਕ ਸਪੈਸ਼ਲ ਟਰੇਨ ਸਰਵਿਸਿਜ਼ ਲਈ ਆਗਿਆ ਨਾ ਦੇਣ ਕਾਰਨ ਵੀ ਨਿਖੇਧੀ ਕੀਤੀ। ਸੀਨੀਅਰ ਟੀਐੱਮਸੀ ਆਗੂਆਂ ਨੇ ਹਾਲ ਹੀ ਵਿੱਚ ਬੰਗਾਲ ਨੂੰ ‘ਗ਼ਰੀਬ ਕਲਿਆਣ ਯੋਜਨਾ’ ਦਾ ਹਿੱਸਾ ਨਾ ਬਣਾਉਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ।
Previous articleਵਾਦੀ ਵਿੱਚ ਰਸੋਈ ਗੈਸ ਦਾ ਦੋ ਮਹੀਨਿਆਂ ਦਾ ਸਟਾਕ ਰੱਖਣ ਦੇ ਹੁਕਮਾਂ ਨੇ ਛੇੜੀ ਚੁੰਝ ਚਰਚਾ
Next articleਯੋਗੀ ਵੱਲੋਂ ਅਯੁੱਧਿਆ ਦੌਰੇ ਦੌਰਾਨ ਰਾਮ ਮੰਦਰ ਨਿਰਮਾਣ ਕਾਰਜ ਦਾ ਜਾਇਜ਼ਾ