ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਪਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਸਭ ਕੁਝ ਠੀਕ ਹੋਣ ਦਾ ਦਾਅਵਾ ਕਰਨ ’ਤੇ ਮਹਾਰਾਸ਼ਟਰ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਇਹ ਸੂਬੇ ਦੇ ਜ਼ਿੰਮੇਵਾਰੀ ਹੈ ਕਿ ਉਹ ਕਮੀਆਂ ਤੇ ਕੁਤਾਹੀਆਂ ਨੂੰ ਲੱਭੇ ਅਤੇ ਜਿੱਥੇ ਵੀ ਮਿਲਣ ਉਨ੍ਹਾਂ ਨੂੰ ਦੂਰ ਕਰੇ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ‘ਪ੍ਰਸ਼ੰਸਾ ਵਾਲੀ ਗੱਲ’ ਨਹੀਂ ਹੈ। ਬੈਂਚ ਨੇ ਸਰਕਾਰ ਨੂੰ ਹਦਾਇਤ ਕੀਤੀ ਕਿ ਊਹ ਸੱਜਰਾ ਹਲਫ਼ਨਾਮਾ ਦਾਖ਼ਲ ਕਰੇ।
HOME ਪਰਵਾਸੀ ਮਜ਼ਦੂਰਾਂ ਦਾ ਮੁੱਦਾ: ਸੁਪਰੀਮ ਕੋਰਟ ਵੱਲੋਂ ਮਹਾਰਾਸ਼ਟਰ ਸਰਕਾਰ ਦੀ ਖਿਚਾਈ