ਹੀਰੋਸ਼ੀਮਾ (ਸਮਾਜ ਵੀਕਲੀ) : ਵਿਸ਼ਵ ਦੇ ਪਹਿਲੇ ਪਰਮਾਣੂ ਬੰਬ ਹਮਲੇ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਹਮਲੇ ਦੇ ਪੀੜਤਾਂ ਅਤੇ ਹੀਰੋਸ਼ੀਮਾ ਦੇ ਮੇਅਰ ਨੇ ਜਪਾਨ ਸਰਕਾਰ ਵਲੋਂ ਪਰਮਾਣੂ ਹਥਿਆਰਾਂ ’ਤੇ ਪਾਬੰਦੀ ਸਬੰਧੀ ਸੰਧੀ ’ਤੇ ਦਸਤਖ਼ਤ ਨਾ ਕੀਤੇ ਜਾਣ ’ਤੇ ਨਿੰਦਾ ਕੀਤੀ।
ਮੇਅਰ ਕਾਜ਼ੂਮੀ ਮਤਸੂਈ ਨੇ ਵਿਸ਼ਵ ਦੇ ਆਗੂਆਂ ਨੂੰ ਪਰਮਾਣੂ ਹਥਿਆਰਾਂ ’ਤੇ ਪਾਬੰਦੀ ਪ੍ਰਤੀ ਹੋਰ ਗੰਭੀਰਤਾ ਨਾਲ ਵਚਨਬੱਧਤਾ ਪ੍ਰਗਟਾਉਣ ਦਾ ਸੱਦਾ ਦਿੰਦਿਆਂ ਇਸ ਸਬੰਧੀ ਜਾਪਾਨ ਦੀ ਨਾਕਾਮੀ ਦਾ ਜ਼ਿਕਰ ਕੀਤਾ। ਮਤਸੂਈ ਨੇ ਕਿਹਾ, ‘‘ਮੈਂ ਜਪਾਨ ਸਰਕਾਰ ਨੂੰ ਬੰਬ ਧਮਾਕਿਆਂ ਦੇ ਪੀੜਤਾਂ ਦੀ ਪਰਮਾਣੂ ਹਥਿਆਰਾਂ ’ਤੇ ਪਾਬੰਦੀ ਸਬੰਧੀ ਸੰਧੀ ’ਤੇ ਦਸਤਖ਼ਤ ਕਰਨ ਦੀ ਅਪੀਲ ਵੱਲ ਧਿਆਨ ਦੇਣ ਲਈ ਆਖਦਾ ਹਾਂ।’’ ਹਮਲੇ ਦੇ ਪੀੜਤਾਂ ਅਤੇ ਹੋਰ ਲੋਕਾਂ ਨੇ ਇੱਕ ਮਿੰਟ ਦਾ ਮੌਨ ਧਾਰਿਆ। ਕਰੋਨਾ ਕਾਰਨ ਪੀਸ ਮੈਮੋਰੀਅਲ ਪਾਰਕ ’ਚ ਸੀਮਤ ਇਕੱਠ ਹੋਇਆ।