ਅੰਮ੍ਰਿਤਸਰ 10 ਅਗਸਤ 2020 (ਸਮਾਜ ਵੀਕਲੀ):- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸੁਸਾਇਟੀ ਦੇ ਪ੍ਰਧਾਨਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮ ਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ 83 ਸਾਲ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ•ਾਂ ਅੱਜ ਸਵੇਰੇ 11-30 ਵਜ•ੇ ਆਪਣੀ ਰਿਹਾਇਸ਼ ਖਿਲਚੀਆਂ ਵਿੱਚ ਅੰਤਿਮ ਸਵਾਸ ਲਏ। ਉਹ ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਸਨ।
ਉਨ•ਾਂ ਬਹੁਤ ਹੀ ਖੋਜ ਭਰਪੂਰ ਪੁਸਤਕਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ (ਸਖਸ਼ੀਅਤ, ਸਫ਼ਰ, ਸੰਦੇਸ਼ ਤੇ ਸ਼ਹਾਦਤ), ਸ੍ਰੀ ਗੁਰੂ ਗੋਬਿੰਦ ਸਿੰਘ (ਸਖਸ਼ੀਅਤ, ਸਫਰ ਤੇ ਸੰਦੇਸ਼), ਸਾਂਝੀ ਵਿਰਾਸਤ, ਵਿਰਸਾ ਵਿਸਰ ਰਿਹਾ, ਨਾਵਾਂ ਦਾਨਿਕਾਸ, ਵਿਸਰ ਰਹੇ ਪੰਜਾਬੀ ਅਖਾਣ ਆਦਿ ਪੰਜਾਬੀ ਸਾਹਿਤਦੀ ਝੋਲੀ ਪਾਈਆਂ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ•ਾਂ ਦੁਆਰਾ ਪੰਜਾਬੀ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਤੇ ਮਾਂ ਬੋਲੀ ਪੰਜਾਬੀ ਨੂੰ ਵੱਡਮੁੱਲੀ ਦੇਣ ਕਰਕੇ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
ਜਾਰੀਕਰਤਾਡਾ. ਚਰਨਜੀਤ ਸਿੰਘ ਗੁਮਟਾਲਾ