ਭਾਰਤ ਵਿਚ ਲੋਕ ਰਾਜ ਦਾ ਕੱਚ ਤੇ ਸੱਚ

(ਸਮਾਜ ਵੀਕਲੀ)

ਭਾਰਤ ਵਰਸ਼ 1947 ਵਿਚ ਅਜ਼ਾਦ ਹੋਇਆ 70 ਸਾਲ ਗੁਜ਼ਰ ਗਏ ਲੋਕਾਂ ਨੂੰ ਆਜ਼ਾਦੀ ਦੀ ਪਰਿਭਾਸ਼ਾ ਹੁਣ ਤਕ ਸਮਝ ਨਹੀਂ ਆਈ ਆਜ਼ਾਦੀ ਮਿਲਦੇ ਹੀ ਭਾਰਤ ਗ਼ਰੀਬੀ ਬੇਰੁਜ਼ਗਾਰੀ ਤੇ ਅਣਪੜ੍ਹਤਾ ਦਾ ਸ਼ਿਕਾਰ ਸੀ ਖੇਤੀਬਾੜੀ ਦੇ ਹਾਲਾਤ ਬਹੁਤ ਵਧੀਆ ਨਹੀਂ ਸਨ ਭਾਰਤ ਦਾ ਕੁੱਲ ਮਿਲਾ ਕੇ ਆਧਾਰ ਦੇਖਿਆ ਜਾਵੇ ਖੇਤੀਬਾੜੀ ਹੀ ਹੈ

60 ਪ੍ਰਤੀਸ਼ਤ ਤੋਂ ਵੱਧ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਆਜ਼ਾਦੀ ਦੇ ਨਾਲ ਹੀ ਭੁੱਖ-ਮਰੀ ਲੋਕ ਵਿਚਾਰੇ ਬਣਕੇ ਆਪਣੀ ਮਿਹਨਤ ਮਸੱਕਤ ਦੇ ਵਿਚ ਲੱਗ ਗਏ ਕੀ ਗੁਲਾਮੀ ਕੀ ਆਜ਼ਾਦੀ ਹੈ ਸੋਚਣ ਦਾ ਸਮਾਂ ਹੀ ਨਹੀਂ ਸੀ ਆਜ਼ਾਦੀ ਦੀ ਲੜਾਈ ਨਾਲ ਜੁੜੇ ਕੁਝ ਨੇਤਾ ਉਪਰਲੀ ਸਰਕਾਰ ਹੇਠਲੀ ਸਰਕਾਰ ਵਿੱਚ ਮੁਖੀ ਬਣਨ ਲੱਗੇ ਵੋਟ ਕਿਸਨੂੰ ਪਾਉਣੀ ਹੈ ਕਿਸ ਨੂੰ ਨਹੀਂ ਪਰਚੀਆਂ ਬਣਾਉਣ ਤੇ ਫੜਾਉਣ ਵਾਲੇ ਪਿੰਡ ਦੇ ਕੁਝ ਚਲਾਕ ਕਿਸਮ ਦੇ ਮੋਢੀ ਹੁੰਦੇ ਸਨ ਜਿਨ੍ਹਾਂ ਦਾ ਰਾਜਨੀਤਿਕ ਪਾਰਟੀਆਂ ਨਾਲ ਮੇਲ ਜੋਲ ਪੱਕਾ ਹੁੰਦਾ ਸੀ ਅਜਿਹਾ ਕੁਝ ਸ਼ਹਿਰਾਂ ਵਿੱਚ ਸੀ ਕੁਝ ਆਪਣੇ ਨਾਮ ਨਾਲ ਆਜ਼ਾਦੀ ਘੁਲਾਟੀਆ ਲਗਾ ਲੈਂਦੇ ਸੀ

ਆਪਣੀ ਅਮੀਰੀ ਨੂੰ ਵੀ ਰਾਜਨੀਤੀ ਦਾ ਆਧਾਰ ਬਣਾ ਲੈਂਦੇ ਸੀ ਗਰੀਬ ਵਿਚਾਰੇ ਆਪਣੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਬਿਨਾਂ ਸੋਚੇ ਸਮਝੇ ਵੋਟ ਪਾ ਦਿੰਦੇ ਸੀ ਆਮ ਜਨਤਾ ਮਿਹਨਤ ਦਾ ਲੜ ਫੜ ਕੇ ਆਪਣੇ ਪੇਟ ਭਰਨ ਜੋਗੇ ਹੋ ਗਏ ਹਰੀ ਕ੍ਰਾਂਤੀ ਨਾਲ ਅਨਾਜ ਦੇ ਭੰਡਾਰ ਭਰ ਗਏ ਆਪਣੀ ਸਿਹਤ ਤੇ ਪੜ੍ਹਾਈ ਵੱਲ ਵੀ ਜਨਤਾ ਨੇ ਧਿਆਨ ਦੇਣਾ ਚਾਲੂ ਕੀਤਾ ਪਰ ਰਾਜਨੀਤੀ ਤੋਂ ਕੋਰੇ ਸਨ ਆਜ਼ਾਦੀ ਤੋਂ ਬਾਅਦ ਇੱਕ ਦੋ ਰਾਜਨੀਤਿਕ ਪਾਰਟੀਆਂ ਖਾਸ ਸਨ ਜਿਨਾਂ ਵਿੱਚੋਂ ਕੁਝ ਕੁਰਸੀ ਨਾ ਮਿਲਣ ਕਰਕੇ ਜਾਂ ਰੁੱਸ ਕੇ ਆਪਣੀ ਛੋਟੀ ਮੋਟੀ ਪਾਰਟੀ ਬਣਾ ਲੈਂਦੇ ਸਨ

ਉੱਨੀ ਸੌ ਸੱਤਰ ਦੇ ਦਹਾਕੇ ਤੱਕ ਭਾਰਤ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੋ ਗਿਆ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਰੌਸ਼ਨ ਦਿਮਾਗਾਂ ਨੇ ਨਵੀਂ ਕਾਢ ਕੱਢੀ ਪਾਰਟੀਆਂ ਨੂੰ ਧਰਮਾਂ ਨਾਲ ਜੋੜ ਦਿੱਤਾ ਕਿਉਂਕਿ ਲੋਕ ਪੜ੍ਹ ਕੇ ਸਮਝਦਾਰ ਹੋ ਗਏ ਸਨ ਨੇਤਾਵਾਂ ਨੂੰ ਸੁਆਲ ਕਰਨ ਜੋਗੇ ਹੋਏ ਹੀ ਸਨ ਪਰ ਇਨ੍ਹਾਂ ਨੇ ਧਰਮ ਦਾ ਹਾਰ ਆਪਣੇ ਗਲ ਵਿੱਚ ਸ਼ਿੰਗਾਰ ਲਿਆ ਰਾਜਨੀਤੀ ਤੇ ਧਰਮ ਦਾ ਮੇਲ ਜਿਹੜਾ ਕਿ ਹੁਣ ਤੱਕ ਭਾਰਤ ਨੂੰ ਹੇਠਾਂ ਵੱਲ ਨੂੰ ਖਿੱਚ ਰਿਹਾ ਹੈ ਰਾਜਨੀਤਕ ਪਾਰਟੀਆਂ ਕੁਰਸੀ ਸੰਭਾਲੀ ਬੈਠੀਆਂ ਹਨ ਕੁਝ ਚਾਲਾਕ ਨੇਤਾਵਾਂ ਨੇ ਜਾਤਾਂ ਨੂੰ ਵੀ ਆਪਣੀ ਪਾਰਟੀ ਦਾ ਇੱਕ ਮੁੱਦਾ ਬਣਾ ਲਿਆ

ਭਾਰਤ ਵਰਸ਼ ਦੀ ਜਨਤਾ ਨੇ ਗੁਲਾਮੀ ਦਾ ਜੂਲਾ ਲਾਹ ਕੇ ਭਾਈਚਾਰੇ ਨਾਲ ਖ਼ੁਸੀ ਵੱਸ ਰਹੇ ਸੀ ਪਰ ਨੇਤਾਵਾਂ ਨੂੰ ਕਦੇ ਵੀ ਕਿਸੇ ਦੀ ਖ਼ੁਸ਼ੀ ਰਾਸ ਨਹੀਂ ਆਉਂਦੀ ਧਰਮ ਤੇ ਜਾਤਾਂ ਆਪਣੀ ਕੁਰਸੀ ਨੂੰ ਮਜ਼ਬੂਤ ਬਣਾਉਣ ਲਈ ਜਨਤਾ ਨੂੰ ਪਾੜਨ ਦਾ ਇੱਕ ਸੋਹਣਾ ਉਪਰਾਲਾ ਕਰ ਲਿਆ ਸਾਡੇ ਨੇਤਾ ਅੰਗਰੇਜ਼ਾਂ ਨਾਲ ਮਿਲ ਕੇ ਆਜ਼ਾਦੀ ਵੇਲੇ ਹੀ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪਾੜਾ ਖੜ੍ਹਾ ਕਰ ਗਏ ਸੀ ਦੋ ਧਰਮਾਂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣਾ ਆਧਾਰ ਬਣਾ ਲਿਆ ਘੱਟ ਗਿਣਤੀ ਧਰਮ ਤੇ ਜਾਤਾਂ ਦੇ ਲੋਕ ਜਿਸ ਪਾਰਟੀ ਵੱਲ ਆਪਣਾ ਫਾਇਦਾ ਵੇਖਦੇ ਵੋਟ ਪਾ ਦਿੰਦੇ ਪਰ ਆਪਣੀ ਵੋਟ ਦੀ ਸਮਝ ਹਾਲਾਂ ਤੱਕ ਆਈ ਨਹੀਂ ਸੀ

ਰਾਜਨੀਤਿਕ ਪਾਰਟੀਆਂ ਸ਼ਰੇਆਮ ਲੋਕਾਂ ਤੇ ਸਾਡੇ ਦੇਸ਼ ਦਾ ਖਜਾਨਾ ਸ਼ਰੇਆਮ ਲੁੱਟਦੇ ਸਨ ਅੰਗਰੇਜ਼ ਧਰਮ ਦੇ ਆਧਾਰ ਤੇ ਭਾਰਤ ਦੇ ਦੋ ਟੁਕੜੇ ਤਾਂ ਕਰ ਗਏ ਸੀ ਪਰ ਫਿਰ ਵੀ ਆਪਣੀ ਕਮਾਈ ਨੂੰ ਪ੍ਰਫੁੱਲਤ ਰੱਖਣ ਲਈ ਗੁਆਂਢੀ ਮੁਲਕ ਨਾਲ ਅਮਰੀਕਾ ਨੇ ਤੇ ਸਾਡੇ ਨਾਲ ਰੂਸ ਨੇ ਦੋਸਤੀ ਗੰਢੀ ਕਿਸ ਲਈ ਸਿਰਫ ਹਥਿਆਰ ਵੇਚਣ ਲਈ ਧਰਮ ਦਾ ਬੀਜ ਬੀਜ ਕੇ ਗਏ ਸਨ ਉਸ ਬੀਜ ਵਿੱਚੋਂ ਲੜਾਈਆਂ ਪੈਦਾ ਹੋਈਆਂ ਅਮੀਰ ਮੁਲਕਾਂ ਨੇ ਧਨ ਜੋੜ ਲਿਆ ਆਪਾਂ ਨੂੰ ਕੰਗਾਲ ਕਰ ਦਿੱਤਾ ਆਜ਼ਾਦੀ ਤੋਂ ਬਾਅਦ ਸੱਤਰ ਦੇ ਦਹਾਕੇ ਤੱਕ ਪਾਰਟੀ ਇੱਕ ਸੀ ਜੋ ਕੁਰਸੀ ਉੱਤੇ ਬਿਨਾਂ ਕਿਸੇ ਡਰ ਤੋਂ ਕੁੰਡਲੀ ਮਾਰੀ ਬੈਠੀ ਸੀ

ਲੋਕਾਂ ਨੂੰ ਖੁਸ਼ ਰੱਖਣ ਲਈ ਨਾਅਰੇ ਦੇ ਦਿੱਤੇ ਜਾਂਦੇ ਸਨ ਗਰੀਬੀ ਬੇਰੁਜ਼ਗਾਰੀ ਮਹਿੰਗਾਈ ਮੁੱਖ ਮੁੱਦਾ ਸੀ ਸਾਨੂੰ ਇਸ ਵਾਰ ਰਾਜ ਭਾਗ ਸੰਭਾਲ ਦੇਵੋ ਸਾਰਾ ਕੁਝ ਠੀਕ ਹੋ ਜਾਵੇਗਾ ਰਾਜ ਕਰਦੀ ਪਾਰਟੀ ਨੇ ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਕਾਨੂੰਨਾਂ ਦਾ ਵੀ ਖਿਲਵਾੜ ਕਰਨਾ ਚਾਲੂ ਕੀਤਾ ਤਾਂ ਲੋਕਾਂ ਦੀ ਆਵਾਜ਼ ਉੱਠੀ ਰਾਜ ਕਰਦੀ ਪਾਰਟੀ ਕੋਲੇ ਪੂਰਨ ਸ਼ਕਤੀ ਸੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਚੋਣਾਂ ਹੋਈਆਂ ਸਥਾਪਤ ਪਾਰਟੀ ਨੂੰ ਕੁਰਸੀ ਤੋਂ ਹੱਥ ਧੋਣੇ ਪਏ ਦੂਸਰੀ ਪਾਰਟੀ ਵੀ ਨਾਮ ਹੀ ਵੱਖ ਸੀ ਤਰੀਕੇ ਸਾਰੇ ਉਹੀ ਸਨ ਧਰਮਾਂ ਦੇ ਮਸਲੇ ਰਾਸ਼ਟਰੀ ਪੱਧਰ ਤੇ ਮਸਜਿਦ ਦਾ ਮਸਲਾ ਖੜ੍ਹਾ ਕੀਤਾ

ਹਿੰਦੂ ਤੇ ਮੁਸਲਮਾਨਾਂ ਨੂੰ ਤੋੜਨਾ ਕੀ ਸੀ ਪੱਕੇ ਤੌਰ ਤੇ ਤੋੜ ਵਿਛੋੜਾ ਕਰਵਾ ਦਿੱਤਾ ਅੱਜ ਤੱਕ ਇਹ ਧੱਕੇ ਨਾਲ ਲਗਾਏ ਹੋਏ ਧਾਰਮਿਕ ਬੀਜ ਵਿੱਚੋਂ ਕੁਰਸੀ ਨਿਕਲਦੀ ਹੈ ਬਦਲ ਬਦਲ ਕੇ ਪਾਰਟੀਆਂ ਬੈਠ ਦੀਆਂ ਰਹਿੰਦੀਆਂ ਹਨ ਗਰੀਬੀ ਬੇਰੁਜ਼ਗਾਰੀ ਭੁੱਖਮਰੀ ਦਿਨੋ ਦਿਨ ਵਧਦੀ ਜਾ ਰਹੀ ਹੈ ਪੰਜਾਬ ਖੇਤੀ ਵਿੱਚ ਬਹੁਤ ਅੱਗੇ ਸੀ ਇੱਥੇ ਖ਼ਾਲਿਸਤਾਨ ਦਾ ਬੀਜ ਬੀਜ ਦਿੱਤਾ ਜੋ ਬਹੁਤ ਜਲਦੀ ਪੁੰਗਰਿਆ ਹੁਣ ਤੱਕ ਛੋਟੇ ਛੋਟੇ ਬੂਟੇ ਪੈਦਾ ਹੁੰਦੇ ਜਾ ਰਹੇ ਹਨ ਪੰਜਾਬ ਵਿੱਚ ਧਰਮ ਦੇ ਨਾਂ ਤੇ ਘਰੇਲੂ ਜੰਗ ਜਾਰੀ ਹੈ

ਹਰੀ ਕ੍ਰਾਂਤੀ ਪ੍ਰਫੁੱਲਤ ਕਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਨੇ ਮੁੱਖ ਤੌਰ ਤੇ ਵਰਤਿਆ ਵਿਦੇਸ਼ੀ ਬੀਜ ਖਾਦਾਂ ਤੇ ਕੀੜੇ ਮਾਰ ਦਵਾਈਆਂ ਵਿਦੇਸ਼ਾਂ ਤੋਂ ਲਿਆਂਦੀਆਂ ਗਈਆਂ ਹਰੀ ਕ੍ਰਾਂਤੀ ਨੇ ਪੰਜਾਬ ਨੇ ਖਾਣੇ ਦੇ ਖਜਾਨੇ ਦਾ ਭਰਪੂਰ ਕਰ ਦਿੱਤੇ ਪਰ ਪੰਜਾਬ ਦੇ ਕਿਸਾਨ ਕਰਜ਼ਈ ਹੋ ਗਏ ਹਰੀ ਕ੍ਰਾਂਤੀ ਵਿੱਚ ਕੰਪਨੀਆਂ ਨੂੰ ਮਜ਼ਬੂਤ ਕਰਨ ਲਈ ਕਰਜ਼ੇ ਦੇ ਮੂੰਹ ਖੋਲ੍ਹ ਦਿੱਤੇ ਜੋ ਕਿ ਕਿਸਾਨਾਂ ਲਈ ਖੁਦਕਸ਼ੀਆਂ ਹੋ ਨਿੱਬੜੇ ਹੁਣ ਪੰਜਾਬ ਕਿਸਾਨਾਂ ਤੇ ਮਜ਼ਦੂਰਾਂ ਦਾ ਹਾਲ ਨਹੀਂ ਬੇਹਾਲ ਹੈ

ਜਿਸ ਬਾਰੇ ਆਪਾਂ ਭਲੀ ਭਾਂਤ ਜਾਣਦੇ ਹਾਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਰਾਜਨੀਤਕ ਪਾਰਟੀਆਂ ਨੇ ਸਬਸਿਡੀਆਂ ਸਾਡੇ ਲਈ ਭੀਖ ਬਣਾ ਕੇ ਪੰਜਾਬ ਦਾ ਲੱਕ ਤੋੜ ਦਿੱਤਾ ਹੈ ਧਰਮ ਅੱਜ ਤੱਕ ਹਰ ਪਾਰਟੀ ਦਾ ਵੋਟਾਂ ਮੰਗਣ ਦਾ ਆਧਾਰ ਹੈ ਅਸੀਂ ਰਾਜਨੀਤਕ ਪਾਰਟੀਆਂ ਦੇ ਪਿੱਛੇ ਲੱਗੇ ਹੋਏ ਹਾਂ ਅਸੀਂ ਇਨਸਾਨੀਅਤ ਦੀ ਪਰਿਭਾਸ਼ਾ ਨੂੰ ਤੱਕ ਸਮਝ ਹੀ ਨਹੀਂ ਸਕੇ ਧਰਮ ਆਪਾਂ ਨੇ ਖੁਦ ਬਣਾਏ ਹਨ ਆਪਾਂ ਨੂੰ ਹੀ ਖਤਮ ਕਰ ਰਹੇ ਹਨ ਪਰ ਧਰਮ ਤੋਂ ਅੱਗੇ ਵੱਧ ਕੇ ਰਾਜਨੀਤਿਕ ਪਾਰਟੀਆਂ ਨੇ ਧਾਰਮਿਕ ਸਥਾਨ ਬਣਾ ਕੇ ਆਪਣੇ ਵੋਟ ਬੈਂਕ ਨੂੰ ਹੋਰ ਮਜ਼ਬੂਤ ਕਰ ਲਿਆ ਸ਼ਹਿਰਾਂ ਵਿੱਚ ਲੋਕ ਆਪਣੇ ਵਪਾਰ ਤੇ ਧਰਮ ਨੂੰ ਵੇਖ ਕੇ ਵੋਟ ਪਾਉਂਦੇ ਹਨ

ਪਿੰਡਾਂ ਵਿੱਚ ਪੇਂਡੂ ਸੱਭਿਆਚਾਰ ਰਾਜਨੀਤਕ ਪਾਰਟੀਆਂ ਨੇ ਖੇਰੂੰ ਖੇਰੂ ਕਰ ਦਿੱਤਾ ਇੱਕ ਪਿੰਡ ਵਿੱਚ ਪੰਜ ਪੰਜ ਧਾਰਮਿਕ ਸਥਾਨ ਤੇ ਏਨੀਆਂ ਕੁ ਹੀ ਪਾਰਟੀਆਂ ਦਾ ਰੰਗ ਚੜ੍ਹਾ ਦਿੱਤਾ ਪਿੰਡ ਵਾਲੇ ਆਪਣਾ ਭਵਿੱਖ ਭੁੱਲ ਕੇ ਪਾਰਟੀ ਤੇ ਧਰਮ ਨੂੰ ਪਹਿਲ ਦਿੰਦੇ ਹਨ ਹੁਣ ਰਾਜਨੀਤੀ ਨੂੰ ਚਤੁਰ ਲੋਕਾਂ ਨੇ ਮੁੱਖ ਧੰਦਾ ਤੇ ਰੁਜ਼ਗਾਰ ਬਣਾ ਲਿਆ ਹੈ ਪ੍ਰਸ਼ਾਸਨ ਵਿੱਚ ਕੁਰਸੀਆਂ ਤੇ ਬੈਠੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਰਾਜਨੀਤਕ ਪਾਰਟੀਆਂ ਨਾਲ ਗੰਢ ਤੁੱਪ ਕਰ ਲੈਂਦੇ ਹਨ ਫ਼ਿਲਮੀ ਹੀਰੋ ਤੇ ਗਾਇਕ ਜਿਨ੍ਹਾਂ ਦਾ ਨਾਮ ਲੋਕਾਂ ਵਿੱਚ ਪਹਿਲਾਂ ਹੀ ਸਥਾਪਤ ਹੁੰਦਾ ਹੈ

ਜਦੋਂ ਆਪਣਾ ਕੰਮ ਕਾਰ ਕੁੱਲ ਢਿੱਲਾ ਵਿਖਾਈ ਦਿੰਦਾ ਹੈ ਤਾਂ ਝੱਟ ਕਿਸੇ ਰਾਜਨੀਤਿਕ ਪਾਰਟੀ ਦਾ ਪੱਲਾ ਫੜ ਲੈਂਦੇ ਹਨ ਰਾਜਨੀਤੀ ਦਾ ਇੱਲ ਕੁੱਕੜ ਦਾ ਪਤਾ ਨਹੀਂ ਭਾਰਤ ਆਪਣੀਆਂ ਵੋਟਾਂ ਉਸ ਦੀ ਪ੍ਰਸਿੱਧੀ ਦੇ ਹੱਕ ਵਿੱਚ ਭੁਗਤਦੀਆਂ ਹਨ ਨਤੀਜਾ ਬਾਅਦ ਵਿੱਚ ਉਹਨਾਂ ਜਿੱਤੇ ਹੋਏ ਹੀਰੋਆਂ ਤੇ ਗਾਇਕਾਂ ਨੂੰ ਗੁੰਮਸ਼ੁਦਾ ਦੀ ਤਲਾਸ਼ ਦੇ ਬੋਰਡ ਲਗਾ ਕੇ ਲੱਭਦੇ ਰਹਿੰਦੇ ਹਾਂ ਭਾਰਤ ਵਿੱਚ ਮਹਿੰਗਾਈ ਬੇਰੁਜ਼ਗਾਰੀ ਤੇ ਗਰੀਬੀ ਦਾ ਮੁੱਖ ਕਾਰਨ ਧੜਾਧੜ ਵਧ ਰਹੀ ਆਬਾਦੀ ਹੈ ਕੁਝ ਕੁ ਪ੍ਰਤੀਸ਼ਤ ਲੋਕ ਆਪਣੀ ਆਰਥਿਕ ਸਥਿਤੀ ਦੇਖ ਕੇ ਪਰਿਵਾਰ ਨਿਯੋਜਨ ਅਪਣਾਉਂਦੇ ਹਨ ਬਾਕੀ ਤਾਂ ਬੱਚੇ ਰੱਬ ਦੀ ਦੇਣ ਹਨ ਸਾਡੀ ਧਰਤੀ ਦੀ ਸੀਮਾ ਰੁਜ਼ਗਾਰ ਸੀਮਤ ਹਨ

ਬੇਰੁਜ਼ਗਾਰੀ ਗਰੀਬੀ ਤੇ ਮਹਿੰਗਾਈ ਦੇ ਧਰਨੇ ਲਾਉਣੇ ਅਸੀਂ ਜਾਣਦੇ ਹਾਂ ਰਾਜਨੀਤਕ ਪਾਰਟੀਆਂ ਚੁੱਪ ਹਨ ਜਦ ਕਿ ਰਾਜਨੀਤਿਕ ਪਾਰਟੀਆਂ ਤੇ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਕਮਜ਼ੋਰ ਹੋਣ ਦਾ ਕਾਰਨ ਵਧਦੀ ਆਬਾਦੀ ਹੈ ਇਸ ਬਾਰੇ ਕੌਣ ਸੋਚੇਗਾ ਸਾਡਾ ਗੁਆਂਢੀ ਮੁਲਕ ਚੀਨ ਵਿੱਚ ਆਬਾਦੀ ਕਾਬੂ ਕਰਨ ਲਈ ਕਾਨੂੰਨ ਲਾਗੂ ਕਰ ਦਿੱਤਾ ਜਿਸ ਨਾਲ ਆਬਾਦੀ ਠੀਕ ਹੋ ਗਈ ਉਹ ਦਿਨ ਦੂਰ ਨਹੀਂ ਜੋ ਕਿ ਚੀਨ ਦੁਨੀਆਂ ਵਿੱਚ ਆਬਾਦੀ ਵਿੱਚ ਸਭ ਤੋਂ ਅੱਗੇ ਸੀ ਕੁਝ ਕੁ ਸਾਲਾਂ ਤੱਕ ਸਭ ਤੋਂ ਵੱਧ ਜਨਗਣਨਾ ਵਿੱਚ ਅਸੀਂ ਅੱਗੇ ਹੋਵਾਂਗੇ ਸਾਡੀਆਂ ਸਰਕਾਰਾਂ ਆਪਣੇ ਰਾਜ ਕਰਨ ਵਾਲੇ ਨੇਤਾਵਾਂ ਲਈ ਮੋਟੀ ਤਨਖਾਹ ਤੇ ਪੈਨਸ਼ਨ ਦਾ ਕਾਨੂੰਨ ਬਣਾਉਂਦੇ ਰਹੇ

ਸਾਨੂੰ ਜਾਣਕਾਰੀ ਕਿਸ ਨੇ ਦੇਣੀ ਸੀ ਰਾਜਨੀਤੀ ਹੁਣ ਵਿਰਾਸਤ ਬਣ ਗਈ ਹੈ ਡਾਕਟਰ ਤੇ ਇੰਜੀਨੀਅਰ ਦੇ ਬੱਚੇ ਡਾਕਟਰ ਇੰਜੀਨੀਅਰ ਬਣਦੇ ਵੇਖੇ ਹਨ ਕਿਉਂਕਿ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ਪਰ ਲੀਡਰਾਂ ਨੂੰ ਕੋਈ ਡਿਗਰੀ ਦੀ ਜ਼ਰੂਰਤ ਨਹੀਂ ਤੁਸੀਂ ਕਿਸੇ ਲੀਡਰ ਦੇ ਬੱਚੇ ਹੋਣੇ ਚਾਹੀਦੇ ਹੋ ਬਾਪ ਦੀ ਕੁਰਸੀ ਤੁਹਾਡੀ ਆਪਣੀ ਹੋਵੇਗੀ ਹਿੱਕ ਦੇ ਜ਼ੋਰ ਨਾਲ ਲੈਂਦੇ ਹਨ ਜਨਤਾ ਦੀ ਭਲਾਈ ਲਈ ਕਾਨੂੰਨ ਬਹੁਤ ਘੱਟ ਬਣਦੇ ਹਨ ਉਹ ਵੀ ਇੰਨੇ ਜਟਿਲ ਤੇ ਮੁਸ਼ਕਿਲ ਹੁੰਦੇ ਹਨ ਜਨਤਾ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਉਠਾ ਸਕਦੀ ਪਰ ਨੇਤਾਵਾਂ ਨੇ ਆਪਣੇ ਲਈ ਮੋਟੀਆਂ ਤਨਖਾਹਾਂ ਇੱਕ ਜਨਤਾ ਨੂੰ ਅੰਨਾ ਬਣਾਉਣ ਲਈ ਲੀਡਰਾਂ ਲਈ ਪੈਨਸ਼ਨ ਕਾਨੂੰਨ ਦੁਨੀਆਂ ਵਿੱਚ ਕਿਤੇ ਵੀ ਕੋਈ ਨੌਕਰੀ ਕਰੇ ਉਸ ਨੂੰ ਇੱਕ ਹੀ ਪੈਨਸ਼ਨ ਮਿਲਦੀ ਹੈ

ਪਰ ਸਦਕੇ ਜਾਈਏ ਸਾਡੇ ਲੀਡਰ ਲੋਕਾਂ ਤੋਂ ਜਿੰਨੀ ਵਾਰ ਚੁਣੇ ਜਾਂਦੇ ਹਨ ਗਿਣਤੀ ਵਾਰ ਦੀ ਪੈਨਸ਼ਨ ਦਾ ਜੋੜ ਲੱਗ ਜਾਂਦਾ ਹੈ ਅਨੇਕਾਂ ਚੋਣਾਂ ਜਿੱਤ ਚੁੱਕੇ ਨੇਤਾ ਪੰਜ ਸੱਤ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ ਮੇਰੇ ਖਿਆਲ ਅਨੁਸਾਰ ਆਪਣਾ ਬਜਟ ਸਭ ਤੋਂ ਵੱਧ ਨੇਤਾਵਾਂ ਦੀਆਂ ਪੈਨਸ਼ਨਾਂ ਤੇ ਤਨਖ਼ਾਹਾਂ ਵਿੱਚ ਹੀ ਲੱਗ ਜਾਂਦਾ ਹੋਵੇਗਾ ਮੁੱਕਦੀ ਗੱਲ – ਸਾਡੇ ਨੇਤਾਵਾਂ ਦਾ ਚਿੱਠਾ ਖੋਲ੍ਹ ਕੇ ਬੈਠ ਗਿਆ ਕਦੇ ਖਤਮ ਹੋਣ ਵਾਲਾ ਨਹੀਂ ਅੱਜ ਜ਼ਰੂਰਤ ਹੈ ਅਸੀਂ ਆਪਣੀ ਵੋਟ ਦੀ ਕੀਮਤ ਜਾਨਣ ਲੱਗ ਜਾਈਏ ਸਭ ਤੋਂ ਜ਼ਰੂਰੀ ਹੈ

ਸਿਹਤ ਤੇ ਸਿੱਖਿਆ ਅਸੀਂ ਆਪਣੇ ਨੇਤਾਵਾਂ ਤੋਂ ਇਸ ਦੀ ਮੰਗ ਕਿਉਂ ਨਹੀਂ ਕਰਦੇ ਅਸੀਂ ਕਿਉਂ ਸਕੂਲਾਂ ਤੇ ਹਸਪਤਾਲਾਂ ਉਸਾਰਨ ਲਈ ਸਰਕਾਰਾਂ ਨੂੰ ਮਜਬੂਰ ਨਹੀਂ ਕਰਦੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਤੇ ਭੀਖ ਰੂਪੀ ਆਟਾ ਤੇ ਦਾਲ ਲੈਣਾ ਬੰਦ ਕਰੋ ਰਾਖਵੀਆਂ ਨੌਕਰੀਆਂ ਤੇ ਰਾਜਨੀਤਿਕ ਚੋਣਾਂ ਲਈ ਸੀਟਾਂ ਅਸੀਂ ਕਿਉਂ ਲਈਏ ਅਸੀਂ ਇਨਸਾਨ ਹਾਂ ਇਨਸਾਨ ਬਣ ਕੇ ਵੇਖੋ ਸਰਕਾਰ ਇਨਸਾਨਾਂ ਦੀ ਬਣੇਗੀ ਜਿਹੜੇ ਜਾਣ ਕੇ ਮੁੱਦੇ ਖੜ੍ਹੇ ਕਰਕੇ ਆਪਣੀਆਂ ਵੋਟਾਂ ਲੈਂਦੇ ਹਨ

ਉਨ੍ਹਾਂ ਨੂੰ ਕਾਨੂੰਨ ਪੜ੍ਹਾਓ ਤੇ ਜਦੋਂ ਵੋਟਾਂ ਲੈਣ ਆਉਂਦੇ ਹਨ ਉਨ੍ਹਾਂ ਤੋਂ ਹਲਫ਼ਨਾਮਾ ਲਿਖ ਕੇ ਲਵੋ ਕਿ ਸਾਡੇ ਦੇਸ ਰਾਜ ਤੇ ਸਾਡੇ ਇਲਾਕੇ ਲਈ ਇਹ ਕੰਮ ਕਰਨਾ ਹੋਵੇਗਾ ਜਦੋਂ ਹਲਫਨਾਮੇ ਦਾ ਪਟਾ ਇਨ੍ਹਾਂ ਦੇ ਗਲ ਵਿੱਚ ਪੈ ਜਾਵੇਗਾ ਤਾਂ ਲੋਕ ਰਾਜ ਦੇ ਅਰਥ ਆਪਣੇ ਆਪ ਸਥਾਪਤ ਹੋ ਜਾਣਗੇ ਨੇਤਾਵਾਂ ਲਈ ਸਿੱਖਿਆ ਤੇ ਉਮਰ ਦੀ ਸੀਮਾ ਤੈਅ ਹੋਣੀ ਚਾਹੀਦੀ ਹੈ ਜਨਤਾ ਕਿਉਂ ਚੁੱਪ ਹੈ ਧਰਮ ਜਾਤਾਂ ਸਬਸਿਡੀਆਂ ਰਾਖਵੇਂ ਪਣ ਨੂੰ ਜਦੋਂ ਤੱਕ ਨਹੀਂ ਛੱਡੋਗੇ ਰਾਜਨੀਤਕ ਪਾਰਟੀਆਂ ਬਦਲ ਬਦਲ ਕੇ ਕੁਰਸੀਆਂ ਤੇ ਬੈਠੀਆਂ ਰਹਿਣਗੀਆਂ ਅਸੀਂ ਭੀਖ ਮੰਗਦੇ ਰਹਾਂਗੇ ਰਾਜਨੀਤੀ ਛੱਡੋ ਸ਼ੁੱਧ ਇਨਸਾਨ ਬਣੋ ਇਨਕਲਾਬ ਸਾਹਮਣੇ ਕੰਧ ਤੇ ਉੱਕਰਿਆ ਹੋਇਆ ਹੈ ਪੜ੍ਹ ਕੇ ਤਾਂ ਵੇਖੋ

– ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ -9914880392

Previous articleਪਰਕਸ ਵੱਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleमिठड़ा कॉलेज द्वारा नशों के खिलाफ पोस्टर मेकिंग मुकाबले करवाए गए