ਪਨੂੰ RSS ਦੇ ਏਜੰਡਾ ਤੇ ਚੱਲ ਰਿਹਾ, ਭਾਰਤੀਆਂ ਨੂੰ ਸਚੇਤ ਰਹਿਣ ਦੀ ਲੋੜ – ਸਰਦਾਰ ਅਮਨਦੀਪ ਸਿੱਧੂ

ਸਰਦਾਰ ਅਮਨਦੀਪ ਸਿੱਧੂ ਮੋਬਾਇਲ :- 94657-54037 –

ਗੁਰਪਤਵੰਤ ਸਿੰਘ ਪਨੂੰ ਦੀ ਪਿਛਲੇ ਕੁਝ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਚ ਪਨੂੰ ਵੀਡੀਓ ਚ ਵਾਰ-ਵਾਰ ਕਿਹਾ ਰਿਹਾ ਹੈ ਕਿ ਅਸੀਂ 26 ਜਨਵਰੀ ਵਾਲੇ ਦਿਨ ਭਾਰਤੀ ਸੰਵਿਧਾਨ ਅਤੇ ਰਾਸ਼ਟਰੀ ਝੰਡੇ ਨੂੰ ਸਾੜਗੇ ਅਤੇ ਇਕ ਵੀਡੀਓ ਚ ਰਾਸ਼ਟਰੀ ਝੰਡੇ ਅਤੇ ਭਾਰਤੀ ਸੰਵਿਧਾਨ ਦੀ ਜਿਲਤ ਸੜਦਾ ਨਜ਼ਰ ਆ ਰਿਹਾ ਹੈ। ਜੋ ਅਤਿ ਨਿੰਦਣਯੋਗ ਘਟਨਾ ਹੈ ਇਹ ਮਾਨਸਿਕ ਬਿਮਾਰ ਅਤੇ ਫਿਰਕੂ ਪ੍ਰਸਤੀਆਂ ਦੇ ਬਹਿਕਾਵੇ ਆ ਕੇ ਸੰਵਿਧਾਨ ਸਾੜਣ ਦੀ ਗੱਲਾਂ ਕਰ ਰਿਹਾ ਅਤੇ ਸੱਦਾ ਦੇ ਰਿਹਾ ਹੈ। ਪਨੂੰ ਵੱਲੋਂ ਵੀਡੀਓ ਚ ਉੱਠੇ ਗਏ ਸਵਾਲ ਦੇ ਜਵਾਬ ਦੇਣੇ ਅਤਿ ਜਰੂਰੀ ਸੀ ਕਿਉਂਕਿ ਦੇਸ਼ ਅਤੇ ਪੰਜਾਬ ਚ ਹਿਲਾਤ ਖ਼ਰਾਬ ਹੁੰਦੇ ਨਜ਼ਰ ਆ ਰਹੇ ਹਨ। ਆਓ ਵਿਚਾਰ ਕਰਾਈਏ।

ਸਵਾਲ 01). ਪਨੂੰ ਤਿਰੰਗਾ ਝੰਡਾ ਅਤੇ ਸੰਵਿਧਾਨ ਸਾੜਣ  ਦੀ ਗੱਲ ਕਰਦਾ ਹੈ।

ਉੱਤਰ :- ਪਹਿਲੀ ਤਾ ਗੱਲ ਇਹ ਹੈ ਕਿ ਪਨੂੰ ਨੂੰ ਇਹ ਨਹੀਂ ਪਤਾ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ ਜਾਂ ਚਾਰਰੰਗਾ ਹੈ। ਕਿਉਂਕਿ ਪਨੂੰ ਨੂੰ ਸਮਝ ਦੀ ਘਾਟ ਹੋਣ ਕਾਰਨ,  ਫਿਰਕੂ ਪ੍ਰਸਤੀ ਦੇ ਬਹਿਕਾਵੇ ਚ ਆ ਕੇ ਬੋਲ ਰਿਹਾ ਹੈ। ਪਹਿਲੀ ਗੱਲ ਭਾਰਤ ਦਾ ਰਾਸ਼ਟਰੀ ਝੰਡਾ ਚਾਰ ਰੰਗਾ ਹੈ ਕਿਵੇਂ ਕੇਸਰੀ ਰੰਗ ਤਿਆਗ ਸੇਵਾ ਦਾ ਪ੍ਰਤੀਕ, ਸਫੇਦ ਰੰਗ ਸ਼ਾਂਤੀ ਸ਼ੁੱਧਤਾ ਦਾ ਪ੍ਰਤੀਕ, ਹਰਾ ਰੰਗ ਹਰਿਆਲੀ ਦਾ ਪ੍ਰਤੀਕ ਅਤੇ ਵਿਚਕਾਰ ਗੋਲ ਪੱਤੀਆਂ ਵਾਲਾ ਚੱਕਰ ਅਸ਼ੋਕ ਚੱਕਰ ਨੀਲੇ ਰੰਗ ਦਾ ਸਮਰਾਟ ਅਸ਼ੋਕ ਬੋਧੀਆਂ ਦਾ ਪ੍ਰਤੀਕ ਹੈ। ਪਰ ਪਨੂੰ ਸਮਝ ਦੀ ਘਾਟ ਇਹੋ ਜਿਹਾ ਵਰਤਾਓ ਕਰ ਰਿਹਾ ਹੈ।

ਸਵਾਲ 2). ਪਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨਾਮ ਅਤੇ ਸ਼ਬਦ ਵਰਤ ਕੇ ਜੋ ਉਨ੍ਹਾਂ ਰਾਜ ਸਭਾ (ਪਾਰਲੀਮੈਂਟ) 2 ਸਤੰਬਰ 1953 ਕਹਿ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ।

ਉੱਤਰ :- ਪਨੂੰ ਦੁਆਰਾ ਆਪਣੀ ਵੀਡੀਓ ਚ ਵਰਤੇ ਸ਼ਬਦ ਗਲਤ ਢੰਗ ਨਾਲ ਪੇਸ਼ ਕੀਤੇ, ਕਿਉਂਕਿ ਮਿੱਤਰ ਪਨੂੰ ਨੂੰ ਇਹ ਨਹੀਂ ਪਤਾ ਕਿ ਬਾਬਾ ਸਾਹਿਬ ਨੇ ਜੋ 02 ਸਤੰਬਰ 1952 ਨੂੰ ਕਿਹੇ ਸ਼ਬਦ ਕਿਸ ਸੰਦਰਭ ਕਿਹੇ। ਸ਼ਿਰਫ ਅਧੂਰੇ ਸ਼ਬਦ ਬੋਲ ਕੇ ਲੋਕਾਂ ਨੂੰ ਭੜਕਾਉਣ ਕੰਮ ਕਰ ਰਿਹਾ ਹੈ। ਆਓ ਹੁਣ ਜਾਣ ਹਾ ਕਿ ਉਹ ਸ਼ਬਦ ਬਾਬਾ ਸਾਹਿਬ ਨੇ 02 ਸਤੰਬਰ 1952 ਨੂੰ ਰਾਜ ਸਭਾ (ਪਾਰਲੀਮੈਂਟ) ਕਾਂਗਰਸ ਸਰਕਾਰ ਦੀ ਨੀਤੀਆਂ ਅਤੇ ਅਸੂਲ ਕੌਮੀ ਹਿੱਤਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਜਿਸ ਬਾਰੇ ਬਾਬਾ ਸਾਹਿਬ ਭਾਰਤ ਦੀ ਭਾਸ਼ਾ ਨੀਤੀ ਨੂੰ ਦੇਸ਼ ਦੀ ਏਕਤਾ ਵਾਸਤੇ ਘਾਤਕ ਸਮਝਦੇ ਸਨ। ਉਨ੍ਹਾਂ ਦੀ ਰਾਇ ਵਿਚ ਸਰਕਾਰ ਦੀ ਭਾਸ਼ਾ ਨੀਤੀ ਕਾਂਗਰਸ ਦੇ ਸੌੜੇ ਪਾਰਟੀ ਹਿੱਤਾਂ ਦੀ ਪੂਰਤੀ ਅਨੁਸਾਰ ਉਲੀਕੀ ਗਈ ਸੀ। ਇਸ ਲਈ ਭਾਸ਼ਾ ਨੀਤੀ ਉਲੀਕਦੇ ਸਮੇਂ ਸਰਕਾਰ ਨੇ ਨਾ ਕਿਸੇ ਅਸੂਲ ਅਤੇ ਨਾ ਹੀ ਕੌਮੀ ਹਿੱਤਾਂ ਦਾ ਧਿਆਨ ਰੱਖਿਆ। ਇਸ ਕਰਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਰਾਜ ਸਭਾ ਪਾਰਲੀਮੈਂਟ ਚ ਸਰਕਾਰ ਤੇ ਤਾਬੜਤੋੜ ਧਾਵਾਂ ਬੋਲਿਆ। ਉਨ੍ਹਾਂ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।

ਸਵਾਲ 3).  ਪਨੂੰ ਕਹਿ ਰਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਨੇ ਦੂਜੀ ਵਾਰ ਵੀ ਸੰਵਿਧਾਨ ਸੜਣ ਦਾ ਸੱਦਾ ਦਿੱਤਾ ਸੀ?

ਉੱਤਰ :- ਇੱਥੇ ਵੀ ਪਨੂੰ ਗਲਤ/ਝੂਠ ਬੋਲ ਰਿਹਾ ਹੈ ਜਦਕਿ ਬਾਬਾ ਸਾਹਿਬ ਨੇ ਕਿਹਾ ਦੂਜੀ ਵਾਰ ਸੰਵਿਧਾਨ ਸਾੜਣ ਦਾ ਸੱਦਾ ਨਹੀਂ ਬਲਕਿ ਉਨ੍ਹਾਂ ਸ਼ਪਸ਼ਟੀਕਰਨ ਦਿੱਤਾ ਕਿਹਾ ਇਹ ਇਕ ਪੰਰਪਰਾ ਜਿਹੀ ਬਣ ਗਈ ਹੈ। ਲੋਕ ਮੈਨੂੰ ਸਦਾ ਹੀ ਕਹਿੰਦੇ ਹਨ। ਮੇਰੇ ਮਿੱਤਰ ਕਹਿੰਦੇ ਹਨ ਕਿ ਭਾਰਤ ਦਾ ਵਿਧਾਨ(ਸੰਵਿਧਾਨ) ਮੈਂ ਬਣਾਇਆ ਹੈ ਪਰ ਮੈਂ ਇਹ ਗੱਲ ਕਹਿਣ ਲਈ ਤਿਆਰ ਹਾਂ ਕਿ ਮੈਂ ਹੀ ਇਸ ਨੂੰ ਸਾੜਣ ਵਾਲਾ ਪਹਿਲਾ ਪੁਰਸ਼ ਹੋਵਾਗਾ। ਇਹ ਸ਼ਬਦ ਸਦਨ ਚ ਵਿਚਾਰ ਚਰਚਾ ਕਰਦੇ ਕਿਹਾ। “ ਪਿਛਲੀ ਵਾਰ ਮੈਂ ਕਿਹਾ ਕਿ ਮੈਂ ਸੰਵਿਧਾਨ ਨੂੰ ਸਾੜਨਾ ਚਾਹੁੰਦਾ ਹਾਂ । ਜਲਦਬਾਜ਼ੀ ਵਿੱਚ ਮੈਂ ਕਾਰਨ ਨਹੀਂ ਦੱਸ ਸਕਿਆ । ਹੁਣ ਮੇਰੇ ਮਿੱਤਰ ਨੇ ਮੌਕਾ ਦਿੱਤਾ ਹੈ , ਮੈਂ ਕਾਰਨ ਦੱਸਾਂਗਾ । ਕਾਰਨ ਇਹ ਹੈ , ਅਸੀਂ ਇੱਕ ਮੰਦਰ ਬਣਾਇਆ ਕਿ ਦੇਵਤਾ ਆਵੇ ਅਤੇ ਇਸ ਵਿੱਚ ਨਿਵਾਸ ਕਰੇ , ਪ੍ਰੰਤੂ ਇਸ ਤੋਂ ਪਹਿਲਾਂ ਕਿ ਦੇਵਤੇ ਨੂੰ ਸਥਾਪਤ ਕੀਤਾ ਜਾਵੇ ਅਤੇ ਸ਼ੈਤਾਨ ਮੰਦਰ ਉੱਤੇ ਕਾਬਜ਼ ਹੋ ਜਾਵੇ ਤਾਂ ਮੰਦਰ ਨੂੰ ਤਬਾਹ ਕੀਤੇ ਬਿਨਾਂ ਹੋਰ ਕੋਈ ਚਾਰਾ ਹੈ ? ਅਸੀਂ ਨਹੀਂ ਸੀ ਚਾਹਿਆ ਕਿ ਇਸ ਵਿੱਚ ਸ਼ੈਤਾਨ ਰਹਿਣ ਅਸੀਂ ਚਾਹੁੰਦੇ ਸੀ ਕਿ ਦੇਵਤੇ ਇਸ ਵਿੱਚ ਰਹਿੰਦੇ । ਇਸ ਕਾਰਨ ਮੈਂ ਕਿਹਾ ਸੀ ਕਿ ਮੈਂ ਇਸ ਨੂੰ ਜਲਾਉਣਾ ਪਸੰਦ ਕਰਾਂਗਾ । ” ? ਪਰ ਕਾਰਨ ਕੁੱਝ ਹੋਰ ਬਣਾਇਆ ਜਾ ਰਿਹਾ ਹੈ। ਹੁਣ ਅਸੀਂ ਸਿਰਫ਼ ਇਸ ਗੱਲ ਨਾ ਪੜ ਕੇ ਬੈਠ ਜਾਈਏ ਬਲਕਿ ਸੰਵਿਧਾਨ ਬਚਾਉਣ ਲਈ ਸ਼ਬਦ ਕਹੇ ਉਸ ਦਾ ਵੀ ਵਿਚਾਰ ਕਰਈਏ। ਪਰ ਹੁਣ ਅਜੋਕੇ ਸਮੇਂ ਚ ਸੰਵਿਧਾਨ ਸਾੜਣ ਹੱਲ ਨਹੀਂ, ਸੰਵਿਧਾਨ ਨੂੰ ਪੂਰਨ ਤੇ ਲਾਗੂ ਕਰਵਾਉਣ ਲਈ ਇਮਾਨਦਾਰ ਨੁਮਾਇੰਦੇ(ਨੇਤਾ) ਸੰਸਦ ਚ ਪਹੁੰਚਣੇ ਪਹਿਣ ਗਏ।

ਸਵਾਲ 4). ਭਾਰਤੀ ਸੰਵਿਧਾਨ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ ਦਰਜ਼ਾ ਦਿੱਤਾ ਹੈ?

ਉੱਤਰ :- ਪਨੂੰ ਬੋਲਣ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਸੰਵਿਧਾਨ ਨਹੀਂ ਪੜਿਆ, ਕਹਿ ਰਹਿ ਹੈ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਦਰਜ਼ਾ ਦਿੱਤਾ ਹੈ। ਬਲਕਿ ਭਾਰਤੀ ਸੰਵਿਧਾਨ ਦੀ (PREAMBLE) ਉਦੇਸ਼ਿਕਾ ਸ਼ਪਸ਼ਟ ਲਿਖਿਆ, ਸੰਵਿਧਾਨ ਲੋਕਾਂ ਨੇ ਅਪਣਾਇਆ ਅਤੇ ਇਹ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ। ਇਹ ਵੀ ਮਿੱਤਰ ਪਨੂੰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਸੰਵਿਧਾਨ ਚ ਸਿੱਖ ਧਰਮ ਇੱਕੋ-ਇੱਕ ਅਜਿਹਾ ਧਰਮ ਹੈ ਜਿਸ ਨੂੰ ਕਿਰਪਾਨ ਪਹਿਨਣ ਦੀ ਅਜ਼ਾਦੀ ਜਦਕਿ ਬਾਕੀ ਸਾਰੇ ਧਰਮਾਂ ਨੂੰ ਨਹੀਂ। ਅਤੇ ਇਹ ਵੀ ਕਿਹਾ ਗਿਆ ਹੈ ਕਿ ਕ੍ਰਿਪਾਨ ਧਾਰਨ ਕਰਨਾ ਅਤੇ ਕ੍ਰਿਪਾਨ ਲੈ ਕੇ ਚੱਲਣਾ , ਸਿੱਖ ਧਰਮ ਨੂੰ ਮੰਨਣ ਦਾ ਹਿੱਸਾ/ਅੰਗ ਸਮਝਿਆ ਜਾਵੇਗਾ।

ਸਵਾਲ 5). ਪਨੂੰ, ਭਾਰਤੀ ਸੰਵਿਧਾਨ ਚ ਘੱਟ ਗਿਣਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ?

ਉੱਤਰ :- ਪਨੂੰ ਨੂੰ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਘੱਟ ਗਿਣਤੀਆਂ ਵਰਗਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਸੋਂਗ ਸਾਰੇ ਕਾਨੂੰਨ ਮੁਤਾਬਕ ਸਭ ਨਾਗਰਿਕ ਬਰਾਬਰ ਹਨ, ਭਾਰਤ ਚ ਕਿਸੇ ਵੀ ਵਿਅਕਤੀ ਨਾਲ ਧਰਮ, ਮੂਲਵੰਸ਼, ਜਾਤ,  ਲਿੰਗ ਅਤੇ ਜਨਮ ਸਥਾਨ ਦੇ ਅਧਾਰ ‘ਤੇ ਭੇਦ ਭਾਵ ਕਰਨ ਉੱਪਰ ਪਾਬੰਦੀ ਹੈ,  ਅਤੇ ਸਾਰੇ ਨਾਗਰਿਕਾਂ ਲਈ ਅਵਸਰਾਂ ਦੀ ਸਮਾਨਤਾ ਹੈ ਅਤੇ ਵਿਸ਼ੇਸ਼ ਤੌਰ ਤੇ  ਘੱਟ ਗਿਣਤੀਆਂ ਵਰਗਾਂ ਦੇ ਹਿੱਤਾਂ ਲਈ ਸੁਰੱਖਿਆ ਦਾ ਅਧਿਕਾਰ ਹੈ। ਜੇਕਰ ਘੱਟ ਗਿਣਤੀਆਂ ਤੇ ਅੱਤਿਆਚਾਰ ਭਾਵ ਤਸ਼ੱਦਦ ਹੁੰਦਾ ਹੈ ਤਾਂ ਇਹ ਮੁੱਦਾ ਫਿਰ ਸਿਰਫ਼ ਘੱਟ ਗਿਣਤੀਆਂ ਦਾ ਨਹੀਂ ਰਹਿ ਜਾਂਦਾ ਬਲਕਿ ਅੰਤਰ ਰਾਸ਼ਟਰੀ ਬਣ ਜਾਂਦਾ ਹੈ। ਇਹ ਪਨੂੰ ਨੂੰ ਵਿਚਾਰਨਾ ਚਾਹੀਦਾ ਹੈ।

ਸਵਾਲ 6). ਭਾਰਤੀ ਸੰਵਿਧਾਨ ਹੇਠ 1984 ਦਰਵਾਰ ਸਾਹਿਬ ਢਹਿ ਢੇਰੀ ਕੀਤਾ ਗਿਆ?

ਉੱਤਰ :- ਮਿੱਤਰ ਪਨੂੰ ਜੀ 1984 ਸਰਕਾਰ ਕਿਸ ਦੀ ਸੀ ਦੇਸ਼ ਤੇ ਕਿਸ ਸਰਕਾਰ ਦਾ ਕਬਜ਼ਾ ਕਿਹਨਾ ਦਾ ਸੀ,  ਜੇਕਰ ਸਰਕਾਰ ਸਾਡੀ ਭਾਵ ਸਿੱਖ ਮਾਨਵਤਾਵਾਦੀ ਲੋਕਾਂ ਦੀ ਹੁੰਦੀ ਤਾਂ ਅਜਿਹਾ ਹੁੰਦਾ ਕਦੇ ਵੀ ਨਹੀਂ,  ਕਿਉਂਕਿ ਆਮ ਭਾਸ਼ਾ ਵੀ ਕਿਹਾ ਜਾਂਦਾ ਜਿਹੋ ਜਿਹੇ ਲੋਕ ਹੁੰਦੇ ਹਨ ਉਹੋ ਜਿਹੇ ਉਹਨਾਂ ਨੂੰ ਨੇਤਾ ਮਿਲ ਜਾਂਦੇ ਹਨ ਜੇਕਰ ਲੋਕ ਸਮਝਦਾਰ ਹੁੰਦੇ ਤਾਂ ਨੇਤਾ ਸਮਝਦਾਰ ਮਿਲਦੇ ਹਨ ਲੀਡਰ ਅਤੇ ਨਲਾਇਕ ਨੀਕਾਮੀਆਂ ਸਰਕਾਰਾਂ ਨੇ ਸਾਡਾ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਗਿਆ।

ਸਵਾਲ 7). ਸਿੱਖਾਂ ਦੀ ਭਾਸ਼ਾ(ਬੋਲੀ) ਖੋਹ ਲਈ ਭਾਰਤੀ ਸੰਵਿਧਾਨ ਨੇ?

ਉੱਤਰ :- ਸਿੱਖਾਂ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਭਾਸ਼ਾ ਨਹੀਂ ਖੋਹੀ ਬਲਕਿ ਇਹ ਵੀ ਸੰਵਿਧਾਨਿਕ ਅਧਿਕਾਰ (ਭਾਗ-17) ਹੈ ਭਾਸ਼ਾ ਬੋਲਣ ਅਤੇ ਲਿਖਣ ਦਾ ਅਧਿਕਾਰ ਹੈ, 02 ਸਤੰਬਰ 1952 ਜੋ ਸ਼ਬਦ ਵਰਤੇ ਸਨ ਉਹ ਵੀ ਭਾਸ਼ਾ ਨੀਤੀ ਉਲੀਕਦੇ ਸਮੇਂ ਸਰਕਾਰ ਨੇ ਨਾ ਕਿਸੇ ਅਸੂਲ ਅਤੇ ਨਾ ਹੀ ਕੌਮੀ ਹਿੱਤਾਂ ਦਾ ਕੋਈ ਧਿਆਨ ਰੱਖਿਆ। ਇਸ ਚ ਸੰਵਿਧਾਨ ਦਾ ਕਸੂਰ ਨਹੀਂ ਕਸੂਰਵਾਰ ਤਾਂ ਅਸੀਂ ਹਾਂ ਜਿਨ੍ਹਾਂ ਨੇ ਜਿੰਨਾ ਜੋ਼ਰ ਸੰਵਿਧਾਨ ਸਾੜਣ ਤੇ ਲਾਇਆ ਉੱਨਾ ਜੋਰ ਸੰਵਿਧਾਨ ਲਾਗੂ ਕਰਵਾਉਣ ਅਤੇ ਲੋਕਾਂ ਨੂੰ ਸੁਚੇਤ ਕਰਨ ਚ ਲਗਾਓ। ਤਾਂ ਕਿ ਸਰਕਾਰਾਂ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਨਾ ਕਰ ਸਕੇ।

ਸਵਾਲ 8). ਪੰਜਾਬ ਪਾਣੀ ਖੋਹ ਲਾਇਆ ਭਾਰਤੀ ਸੰਵਿਧਾਨ ਨੇ?

ਉੱਤਰ :- ਪੰਜਾਬ ਪਾਣੀਆਂ ਦਾ ਹੱਕ ਸੰਵਿਧਾਨ ਨਹੀਂ ਖੋਹਿਆ ਜਾ ਸਕਦਾ ਸੋਂਗ ਭਾਰਤੀ ਸੰਵਿਧਾਨ (ਆਰਟੀਕਲ-262) ਆਗਿਆ ਦਿੰਦਾ ਹੈ। ਜਿਸ ਦੀ ਅੱਜ ਦੁਰਵਰਤੋਂ ਹੋ ਰਹੀ ਹੈ ਜਿਨ੍ਹਾਂ ਨੇ ਜਿੰਨਾ ਜੋ਼ਰ ਸੰਵਿਧਾਨ ਸਾੜਣ ਤੇ ਲਾਇਆ ਉੱਨਾ ਜੋਰ ਸੰਵਿਧਾਨ ਲਾਗੂ ਕਰਵਾਉਣ ਅਤੇ ਲੋਕਾਂ ਨੂੰ ਸੁਚੇਤ ਕਰਨ ਚ ਲਗਾਓ। ਤਾਂ ਕਿ ਸਰਕਾਰਾਂ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਨਾ ਕਰ ਸਕੇ,  ਸੰਵਿਧਾਨ ਨੂੰ ਪੂਰਨ ਤੇ ਲਾਗੂ ਕਰਵਾਉਣ ਇਮਾਨਦਾਰ ਲਈ ਨੁਮਾਇੰਦੇ(ਨੇਤਾ) ਸੰਸਦ ਚ ਪਹੁੰਚਣੇ ਪਹਿਣ ਗਏ।

ਸਵਾਲ 9). ਪੰਜਾਬ ਨੂੰ ਆਜ਼ਾਦ ਕਰਵਾ ਲਿਆ ਜਾਵੇਗਾ?

ਉੱਤਰ :- ਬਿਲਕੁਲ ਪੰਜਾਬ ਨੂੰ ਆਜ਼ਾਦ ਕਰਵਾਉਣ ਚਾਹੀਦਾ ਹੈ ਪਰ ਆਜ਼ਾਦ ਕਰਵਾਉਣ ਕਿਸ ਤੋਂ ਮਾਨਸਿਕ ਗੁਲਾਮੀ ਤੋਂ ਬਿੱਪਰਵਾਦੀ ਵਿਚਾਰਧਾਰਾ ਤੋਂ ਅਤੇ ਆਜ਼ਾਦ  ਲੰਬੀ ਅਤੇ ਪਟਿਆਲੇ ਦੇ ਅਖੌਤੀ ਜਗੀਰਦਾਰਾਂ ਤੋਂ ਕਿਉਂਕਿ ਪੰਜਾਬ ਤੇ ਅਯੋਕੇ ਸਮੇਂ ਚ ਕੁੱਝ ਪਰਿਵਾਰਾਂ ਕਬਜ਼ਾ ਹੈ ਉਸ ਤੋਂ ਆਜ਼ਾਦ ਕਰਵਾਉਣ ਦੀ ਜਰੂਰਤ ਹੈ। ਪੰਜਾਬ ਅੱਜ ਵੀ ਆਜ਼ਾਦ ਹੋ ਸਕਦਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਪੂਰਨ ਤੌਰ ‘ਤੇ ਲਾਗੂ ਕਰੋ।

ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ॥

ਸਵਾਲ 10). ਕਿ ਤਿਰੰਗੇ ਵੱਲ ਹੋ ਜਾ ਖੰਡੇ ਵੱਲ? 

ਉੱਤਰ :-  ਮਿੱਤਰ ਪਨੂੰ ਲੋਕ ਭਾਵਕ ਕਰਨ ਲਈ ਕਹਿ ਰਿਹਾ ਕਿ ਤੁਸੀਂ ਤਿਰੰਗਾ(ਚਾਰਰੰਗਾ) ਵੱਲ ਹੋ ਜਾ ਖੰਡੇ ਵੱਲ। ਚਾਰਰੰਗਾ ਅਤੇ ਖੰਡਾ ਦੋਵੇਂ ਸਾਾਡੇ ਪ੍ਰਤੀਕ ਹੈ। ਇੱਕ ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਝੰਡਾ ਹੈ। ਜੋ ਦੇਸ਼ ਆਜ਼ਾਦ ਕਰਵਾਉਣ ਚ ਸਾਰੇ ਵਾਸੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਇਹ ਸਾਡੇ ਰਾਸ਼ਟਰ ਦੀ ਪਹਿਚਾਣ ਹੈ ਜਿਸ ਨਾਲ ਸਭਨਾਂ ਨੂੰ ਮਾਣ ਹੁੰਦਾ ਹੈ ਇਹ ਸਾਡੇ ਦੇਸ਼ ਪ੍ਰਤੀ ਭਾਵਨਾ ਹੈ ਦੇਸ਼ ਦਾ ਪ੍ਰਤੀਕ ਹੈ। ਜੋ ਸਾਡੇ ਨਾਗਰਿਕ ਹੋਣ ਦਾ ਫਰਜ਼ ਬਣਦਾ ਹੈ ਅਤੇ ਦੂਸਰੇ ਪਾਸੇ ਖੰਡਾ ਸਾਡੇ ਧਰਮ ਦਾ ਪ੍ਰਤੀਕ ਹੈ ਜਿਹੜਾ ਧਰਮ ਸਾਰੇ ਧਰਮਾਂ ਅਤੇ ਜਾਤਾਂ ਨੂੰ ਆਪਣੀ ਗਲਬੱਕੜੀ ਚ ਲੈਦਾ ਹੈ, ਪਰ ਕਿਤੇ ਨਾ ਕਿਤੇ ਅਸੀਂ ਆਪਣੇ ਸਿਧਾਂਤ ਤੋਂ ਥਿੜਕ ਗਏ। ਆਓ ਗੁਰੂ ਸਾਹਿਬਾਨ ਵਾਲਾ ਬੇਗਮਪੁਰਾ ਖਾਲਸਾ ਰਾਜ ਦੀ ਉਸਾਰੀ ਕਰਾਈਏ, ਨਾ ਆਪਸ ਚ ਅਲੱਗ ਹੋਣ ਦੀ ਗੱਲਾਂ ਕਰਾਈਏ ਜਿਸ ਨਾਲ ਪਹਿਲਾਂ ਹੀ ਬਹੁਤ ਨੁਕਸਾਨ ਝੱਲਣਾ ਪਿਆ।

ਸਵਾਲ 11). ਗੁਰੂ ਦੇ ਸਿੱਖ ਅਲੱਗ ਦੇਸ਼ ਬਣਾਓ। 

ਉੱਤਰ :- ਗੁਰੂ ਸਾਹਿਬਾਨ ਦੇ ਸਿਧਾਂਤ ਇਹ ਨਹੀਂ ਹੈ ਮਿੱਤਰ ਪਨੂੰ ਤੁਹਾਨੂੰ ਆਪਣੇ ਵਿਚਾਰ ਬਦਲਣੇ ਪਹਿਣਗੇ ਜੇਕਰ ਤੁਸੀਂ ਆਪਣੇ ਦੇਸ਼ ਭਾਵ ਘਰ ਚ ਸੁਰੱਖਿਅਤ ਨਹੀਂ ਤਾਂ ਕਿ ਆਸ ਲਗਾਉਂਦੇ ਕਿ ਅੱਲਗ ਹੋ ਕਿਵੇਂ ਸੁਰੱਖਿਅਤ ਹੋਵਾਂਗੇ। ਜਿਹੜਾ ਕਿ  ਭਾਰਤ ਚ ਸੰਭਵ ਨਹੀਂ ਹੈ ਜਿਸ ਦੇਸ਼ ਦੇ ਵਾਸੀ ਉਸ ਦੇਸ਼ ਦੇ ਗੁਰੂ ਸਾਹਿਬਾਨ ਤਾਂ ਸਭਨਾਂ ਨਾਲ ਮਿਲ ਵਰਤਣ ਲਈ ਪ੍ਰੇਰਿਤ ਕਰਦੇ ਹਨ। ਨਾ ਅਲੱਗ ਹੋਣ ਲਈ। ਦੂਰਸਾ ਅਲੱਗ ਹੋਂਣਾ ਸੰਭੰਵ ਨਹੀਂ ਹੈ ਪਰ ਜੇ ਲੇਕਿਨ ਅਗਰ ਤੁਸੀਂ ਅਲੱਗ ਹੋਣਾ ਵੀ ਚਹਾਉਂਦੇ ਹੈ ਤੁਸੀਂ ਅਯੋਕੇ ਪੰਜਾਬ ਦੇ ਇਕ ਪਿੰਡ ਦੀ ਤਾਂ ਨੁਹਾਰ  ਬਦਲ ਕੇ ਦੱਸੋ, ਕਿ ਇਸ ਚ ਮਨੁੱਖ ਪੂਰਨ ਆਜ਼ਾਦ ਹੋਵੇਗਾ।

ਸਵਾਲ 12). 1.5 ਡੇਢ ਲੱਖ ਮਿਲੀਅਨ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਸੰਵਿਧਾਨ ਨੇ?

ਉੱਤਰ:- ਸਾਡੇ ਸਿੰਘ ਅਤੇ ਸਿੰਘਣੀਆਂ ਨੂੰ ਸੰਵਿਧਾਨ ਨਹੀਂ ਸ਼ਹੀਦ ਕੀਤਾ ਬਲਕਿ ਮਾੜੇ ਸਿਸਟਮ ਭਾਵ ਕਿ ਨਲਾਇਕ ਨੇਤਾਵਾਂ ਅਤੇ ਅਫਸਰਾਂ(ਬੁੱਚੜਾਂ) ਦੀਆਂ ਗਲਤ ਨੀਤੀਆਂ ਨੇ ਸ਼ਾਸ਼ਣ-ਪ੍ਰਸ਼ਾਸਨ ਸੰਵਿਧਾਨ ਦੀ ਦੁਰਵਰਤੋਂ ਕਰ ਕੇ ਸਾਡੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਅੱਗੇ ਤੋਂ ਇਹੋ ਜਿਹਾ ਨਾ ਹੋਵੇ ਸਾਨੂੰ ਆਪਣਾ ਸ਼ਾਸ਼ਣ ਪ੍ਰਸ਼ਾਸਨ ਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਸੰਵਿਧਾਨ ਦੀ ਦੁਰਵਰਤੋਂ ਨਾ ਹੋ ਸਕੇ। ਸਾਨੂੰ ਅੱਜ ਬੁੱਚੜ ਪਹਿਚਾਣ ਦੀ ਜਰੂਰਤ ਨਾ ਕਿ ਸੰਵਿਧਾਨ ਸਾੜਣ ਦੀ ਜਰੂਰਤ ਹੈ।

ਸਵਾਲ 13). 10 ਮਿਲੀਅਨ ਸਿੱਖ ਅੱਜ ਵੀ ਸੰਵਿਧਾਨ ਹੇਠ ਦੱਬੇ ਬੈਠੇ ਨੇ?

ਉੱਤਰ :- ਮਿੱਤਰ ਪਨੂੰ ਦੀ ਇਹ ਗੱਲ ਗਲਤ ਨਿਰਾ ਝੂਠ ਬੋਲ ਰਿਹਾ ਹੈ ਕਿ ਅੱਜ ਵੀ ਸਿੱਖ ਭਾਰਤੀ ਸੰਵਿਧਾਨ ਹੇਠ ਦੱਬੇ ਹੋਏ ਹਨ, ਕੀ ਇਹ ਸੱਚਾਈ ਹੈ ਨਹੀਂ। ਮੈਂ ਪੁੱਛਣਾ ਚਹਾਉਦਾਂ ਕਿੰਨੇ ਮੇਰੇ ਸਿੱਖ ਭਰਾ-ਭੈਣਾਂ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਕਿੰਨੇ ਪੜੇ ਲਿਖੇ ਸਨ ਕਿੰਨੇ ਕੋਲ ਨੌਕਰੀ ਭਾਵ IAS, IPS, PCS, ਜੱਜ, ਵਕੀਲ, ਇੰਜੀਨੀਅਰ, ਡਾਕਟਰ, ਕਿੰਨੇ ਕੋਲ ਜ਼ਮੀਨ ਸੀ ਕਿੰਨੇ ਕੋਲ ਵਪਾਰ ਸੀ, ਇਹ ਸਭ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਮਿਲਿਆ। ਤਾਂ ਫਿਰ ਸੰਵਿਧਾਨ ਹੇਠ ਕਿਵੇਂ ਦੱਬੇ ਹੋਏ ਹਨ ਭਾਰਤ ਲੋਕਤੰਤਰੀ ਦੇਸ਼ ਹੈ ਲੋਕਤੰਤਰ ਚ ਆਪਣਾ ਸ਼ਾਸ਼ਣ ਪ੍ਰਸ਼ਾਸਨ ਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਸੰਵਿਧਾਨ ਦੀ ਦੁਰਵਰਤੋਂ ਨਾ ਹੋ ਸਕੇ।

ਸਵਾਲ 14). ਸੰਵਿਧਾਨ ਲੂਹਣਾ ਹੀ ਹੱਲ ਹੈ?

ਉੱਤਰ :- ਸੰਵਿਧਾਨ ਲੂਹਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ, ਜੇਕਰ ਤੁਸੀਂ ਸੰਵਿਧਾਨ ਲੂਹ ਵੀ ਦਿੱਤਾ ਤਾਂ ਸਮੇਂ ਦੀ  ਭਾਵ ਭਾਰਤ ਹਕੂਮਤ ਨਹੀਂ ਡਿੱਗ/ਗੀਰੀ ਨਹੀਂ ਜਾਣੀ, ਜਿਸ ਸੰਵਿਧਾਨ ਸਾੜਣ ਦੀ ਤੁਸੀਂ ਗੱਲ ਕਰਦੇ ਹੋ  ਸ਼ਿਰਫ ਇਹ ਨਾ ਦੇਖੋ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਕਿਹਾ ਸੀ ਅਸੀਂ ਤਾਂ ਕਿਹ ਰਹੇ ਹਾਂ ਇਹ ਵੀ ਜਰੂਰ ਸੋਚੋ ਕਿ ਗੱਲ ਬਾਬਾ ਸਾਹਿਬ ਡਾ ਅੰਬੇਡਕਰ ਕਿਸ ਸੰਦਰਭ ਚ ਕਹੀ ਹੈ ਦੂਜੇ ਪਾਸੇ ਇਹ ਵੀ ਗੱਲ ਧਿਆਨ ਚ ਰੱਖੋ ਬਾਬਾ ਸਾਹਿਬ ਡਾ ਅੰਬੇਡਕਰ ਜੀ ਇਹ ਵੀ ਕਹਿੰਦੇ ਹਨ ਕਿ “ ਕੋਈ ਵੀ ਸੰਵਿਧਾਨ ਸੰਪੂਰਨ ਨਹੀਂ ਹੁੰਦਾ ਹੈ ਸੰਵਿਧਾਨ ਦੇਸ਼ ਵਿੱਚ ਸ਼ੁਰੂਆਤ ਕਰਨ ਲਈ ਕਾਫ਼ੀ ਚੰਗਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕਾਰਗਰ ਹੈ , ਲਚਕੀਲਾ ਹੈ , ਅਮਨ ਅਤੇ ਜੰਗ ਦੋਹਾਂ ਮੌਕਿਆਂ ਤੇ ਦੇਸ਼ ਨੂੰ ਇਕਮੁੱਠ ਰੱਖਣ ਲਈ ਕਾਫੀ ਮਜ਼ਬੂਤ ਹੈ। ਅਸਲ ਵਿੱਚ ਜੇ ਮੈਂ ਇਹ ਕਹਾਂ , ਜੇ ਨਵੇਂ ਸੰਵਿਧਾਨ ਅਧੀਨ ਹਾਲਾਤ ਵਿਗੜਦੇ ਹਨ ਤਾਂ ਕਾਰਨ ਇਹ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ/ਮਾੜਾ ਹੈ , ਮੇਰਾ ਕਹਿਣਾ ਇਹ ਹੋਵੇਗਾ ਕਿ ਇਸ ਸੰਵਿਧਾਨ ਨੂੰ (ਲਾਗੂ ਕਰਨ ਵਾਲੇ) ਮਨੁੱਖ ਹੀ ਨਿਕੰਮੇ ਮਾੜੇ ਸੀ।” ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਅਯੋਕੇ ਸਮੇਂ ਦੌਰਾਨ ਭਾਰਤ ਦੇ ਸੰਸਦ ਪਾਰਲੀਮੈਂਟ ਤੇ ਨਲਾਇਕ ਲੋਕ ਕਾਬਜ਼਼ ਹਨ। ਅਤੇ ਇੱਥੇ ਨਹੀਂ ਬਾਬਾ ਸਾਹਿਬ ਨੇ ਕਿਹਾ ਕਿ “ ਬੇਈਮਾਨ ਰਾਜਾ ਅਤੇ ਸੌ ਰਹੀ ਪ੍ਰਜਾ ਦੇਸ਼ ਲਈ ਦੋਵੇਂ ਘਾਤਕ ਹੁੰਦੇ ਹਨ।” ਅਤੇ ਅੱਗੇ ਹੋਰ ਲਿਖਦੇ ਹਨ  “ਜੇਕਰ ਮੇਰੇ ਭਾਰਤ ਵਾਸੀਆਂ ਤੁਸੀਂ ਜਿਊਂਦੇ ਰਹਿਣਾ ਚਾਹੁੰਦੇ ਹੋ ਤਾਂ ਭਾਰਤੀ ਸੰਵਿਧਾਨ ਹਰ ਹਾਲਤ ਚ ਜਿਊਂਦਾ ਰੱਖਣਾ ਪਵੇਗਾ ਜੇਕਰ ਸੰਵਿਧਾਨ ਖਤਮ ਹੋ ਜਾਂਦਾ ਹੈ ਤਾਂ ਤੁਸੀਂ ਜਿਊਂਦੇ ਨਹੀਂ ਰਹੇ ਸਕਦੇ।” ਹੁਣ ਸਵਾਲ ਸੰਵਿਧਾਨ ਜਿਊਂਦਾ ਰੱਖਣਾ ਦਾ ਹੈ ਜੇਕਰ ਜਿਊਂਦਾ ਨਹੀਂ ਰਿਹਾ ਜੋ ਅੱਜ ਵਰਤਮਾਨ ਸਰਕਾਰ ਘੱਟ ਗਿਣਤੀ ਜਿਵੇਂ ਮੁਸਲਿਮ ਭਾਈਚਾਰੇ ਨਾਲ ਜੋ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੌਰਾਨ ਉਹ ਈਸਾਈਆਂ,  ਬੋਧੀਆਂ ਅਤੇ ਸਿੱਖਾਂ ਨਾਲ ਵੀ  ਕਰੇਗੀ। ਸੋ ਹੁਣ ਮਿੱਤਰ ਪਨੂੰ ਜਿਹਨਾ ਵਾਸਤੇ ਲੜਣਾ ਚਹਾਉਦੇਂ ਹੋ ਤਾਂ ਉਨ੍ਹਾਂ ਵਾਸਤੇ ਮੈਦਾਨ ਤਾ ਆਉਣਾ ਪਾਏਗਾ ਸ਼ਿਰਫ ਵਿਦੇਸ਼ਾ ਚ ਬੈਠ ਕੇ ਸ਼ੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਰੋਲਾ ਪਾਈ ਜਾਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਬਲਕਿ ਅਧਿਕਾਰਾਂ ਹੱਕਾ ਵਾਸਤੇ ਲੋਕਤੰਤਰ ਵਾਲੀ ਲਾਇਨ ਤਾਂ ਲੱਗਣਾ ਪੈਣਾ ਹੈ ਹੱਕ ਅਧਿਕਾਰ ਪ੍ਰਾਪਤ ਕਰਨ ਲਈ ਸੰਵਿਧਾਨਿਕ ਲੜਾਈ ਲੜ ਕੇ ਦੇਸ਼ ਦੇ SC/ST, OBC ਅਤੇ ਘੱਟ ਗਿਣਤੀਆਂ (ਸਿੱਖਾਂ ,ਬੋਧੀਆ, ਜੈਨੀਆਂ, ਈਸਾਈਆਂ, ਮੁਸਲਮਾਨਾਂ) ਹੋਰ ਨੂੰ ਇੱਕਠੇ ਬਹੁਜਨ ਸਿਧਾਂਤ ਕੰਮ ਕਰਨ ਦੀ ਜਰੂਰਤ ਹੈ। ਨਾ ਕਿ ਲੋਕਾਂ ਨੂੰ ਭੜਕਾਕੇ ਇਕ ਦੂਸਰੇ ਨਾਲ ਟਕਰਾਅ ਕਰਵਾਉਣ ਅੱਜ ਕੱਲ੍ਹ ਭਾਰਤ ਚ ਇਹੀ ਹੋ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਜਰੂਰ ਸਹਿਮਤੀ ਪ੍ਰਗਟ ਕਰੋਓਗੇ।

 

Previous articleIran must compensate the families
Next articleਕਨੇਡਾ ‘ਚ ਲੀਡਰ ਕਰ ਰਹੇ ਨੇ ਇਸ ਤੇ ਬੈਨ ਲਾਉਣ ਦੀ ਤਿਆਰੀ, ਜਾਣੋ ਕੀ ਬੈਨ ਕੀਤਾ ਜਾ ਰਿਹਾ ਹੈ