ਪਦਮਨਾਭਸਵਾਮੀ ਮੰਦਰ: ਤ੍ਰਾਵਣਕੋਰ ਸ਼ਾਹੀ ਪਰਿਵਾਰ ਦੇ ਹੱਕ ’ਚ ਫ਼ੈਸਲਾ

ਨਵੀਂ ਦਿੱਲੀ (ਸਮਾਜਵੀਕਲੀ) ਸੁਪਰੀਮ ਕੋਰਟ ਨੇ ਕੇਰਲਾ ਦੇ ਇਤਿਹਾਸਕ ਸ੍ਰੀ ਪਦਮਨਾਭਸਵਾਮੀ ਮੰਦਰ ਦੇ ਪ੍ਰਸ਼ਾਸਨ ਵਿਚ ਤ੍ਰਾਵਣਕੋਰ ਦੇ ਸ਼ਾਹੀ ਪਰਿਵਾਰ ਦੀ ਹਿੱਸੇਦਾਰੀ ਤੇ ਹੱਕਾਂ ਉਤੇ ਮੋਹਰ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਮੰਦਰ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਵਿਚੋਂ ਇਕ ਹੈ। ਸਿਖ਼ਰਲੀ ਅਦਾਲਤ ਨੇ ਕੇਰਲਾ ਹਾਈ ਕੋਰਟ ਦੇ 2011 ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ ਰਾਜ ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਦਾ ਪ੍ਰਸ਼ਾਸਨ ਤੇ ਅਸਾਸੇ ਟਰੱਸਟ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਸੀ।

ਜਸਟਿਸ ਯੂ.ਯੂ. ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅੰਤ੍ਰਿਮ ਕਦਮ ਵਜੋਂ ਤਿਰੂਵਨੰਤਪੁਰਮ ਦੇ ਜ਼ਿਲ੍ਹਾ ਜੱਜ ਮੰਦਰ ਦੇ ਮਾਮਲੇ ਦੇਖਣ ਲਈ ਪ੍ਰਸ਼ਾਸਕੀ ਕਮੇਟੀ ਦੀ ਅਗਵਾਈ ਕਰਨਗੇ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਕਈ ਅਪੀਲਾਂ ਉਤੇ ਸੁਣਾਇਆ ਹੈ। ਇਕ ਅਪੀਲ ਤ੍ਰਾਵਣਕੋਰ ਸ਼ਾਹੀ ਪਰਿਵਾਰ ਵੱਲੋਂ ਵੀ 31 ਜਨਵਰੀ, 2011 ਦੇ ਫ਼ੈਸਲੇ ਵਿਰੁੱਧ ਦਾਇਰ ਕੀਤੀ ਗਈ ਸੀ। ਕੇਰਲਾ ਸਰਕਾਰ ਨੇ ਕਿਹਾ ਹੈ ਕਿ ਰਾਜ ਸਰਕਾਰ ਸਿਖ਼ਰਲੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ।

Previous articleTrump vs Fauci reaches fever pitch as WH smear campaign rages
Next articleMore people could slip into hunger as result of COVID-19: UN Chief