ਪਟਿਆਲਾ: ਕਰੋਨਾ ਕਾਰਨ ਰਾਜਿੰਦਰਾ ਹਸਪਤਾਲ ’ਚ 37 ਮੌਤਾਂ, ਫੌਜ ਤਾਇਨਾਤ

ਪਟਿਆਲਾ (ਸਮਾਜ ਵੀਕਲੀ) : ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਮੰਗਲਵਾਰ ਨੂੰ 37 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਇਹ ਅੰਕੜਾ 31 ਤੇ ਐਤਵਾਰ ਨੂੰ 26 ਸੀ ਪਰ ਮੰਗਲਵਾਰ ਨੂੰ ਇਹ ਅੰਕੜਾ 37 ‘ਤੇ ਜਾ ਪੁੱਜਾ। ਇਸ ਹਸਪਤਾਲ ‘ਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਮਰੀਜ਼ ਵੀ ਇਲਾਜ ਲਈ ਆ ਰਹੇ ਹਨ। ਗੰਭੀਰ ਹਾਲਾਤ ਕਾਰਨ ਸੋਮਵਾਰ ਨੂੰ ਤਾਂ ਰਾਜਿੰਦਰਾ ਹਸਪਤਾਲ ’ਚ ਫੌਜੀ ਜਵਾਨ ਵੀ ਤਾਇਨਾਤ ਕਰ ਦਿੱਤੇ ਗਏ ਹਨ, ਜਿਨ੍ਹਾਂ ਵੱਲੋਂ ਕਰੋਨਾ ਮਰੀਜ਼ਾਂ ਸਮੇਤ ਕਰੋਨਾ ਕਾਰਨ ਮਰੇ ਲੋਕਾਂ ਦੀਆਂ ਲਾਸ਼ਾਂ ਦੀ ਸਾਂਭ ਸੰਭਾਲ ਕਰਨ ਸਮੇਤ ਹੋਰ ਜ਼ਿੰਮੇਦਾਰੀਆਂ ਵੀ ਸੌਂਪੀਆਂ ਗਈਆਂ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਸਰਕਾਰ ਨੇ ਜੱਜਾਂ ਲਈ ਅਸ਼ੋਕਾ ਹੋਟਲ ’ਚ ਕਰੋਨਾ ਸੈਂਟਰ ਬਣਾਉਣ ਦੇ ਹੁਕਮ ਵਾਪਸ ਲਏ
Next articleਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ