ਪਟਾਕਿਆਂ ਦੇ ਗੋਦਾਮਾਂ ’ਤੇ ਛਾਪੇ

ਗੁਪਤ ਸੂਚਨਾਂ ਦੇ ਅਧਾਰ ’ਤੇ ਸ਼ਹਿਰੀ ਅਤੇ ਰਾਏਕੋਟ ਪੁਲੀਸ ਨੇ ਲਿੰਕ ਰੋਡ, ਕਾਲਜ ਰੋਡ ਅਤੇ ਪੁਰਾਣੀ ਦਾਣਾ ਮੰਡੀ ’ਚ ਵੱਖ-ਵੱਖ ਗੌਦਾਮਾਂ ’ਚ ਛਾਪੇ ਮਾਰ ਕੇ ਵੱਡੀ ਮਾਤਰਾ ’ਚ ਅਣ-ਅਧਿਕਾਰਤ ਤੌਰ ’ਤੇ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਪੁਲੀਸ ਨੂੰ ਮੁਖਬਰਾਂ ਰਾਹੀਂ ਮਿਲੀਆਂ ਸੂਚਨਾਵਾਂ ਦੇ ਅਧਾਰ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਪੁਲੀਸ ਨੇ ਵੱਖ-ਵੱਖ ਥਾਂਵਾਂ ਤੋਂ ਪਟਾਕਿਆਂ ਦਾ ਵੱਡਾ ਜਖੀਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਥੇ ਦੱਸਣਯੋਗ ਹੈ ਕਿ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਅਧਿਕਾਰ ਖੇਤਰ ਦੇ ਕਿਸੇ ਵੀ ਵਪਾਰੀ ਨੂੰ ਪਟਾਕਿਆਂ ਵੇਚਣ ਦਾ ਲਾਇਸੰਸ ਨਹੀਂ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅਦਾਲਤ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੀਨੀਅਰ ਪੁਲੀਸ ਕਪਤਾਨ ਨੇ ਜ਼ਿਲ੍ਹੇ ਦੀ ਪੁਲੀਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆ ਹਨ। ਇਸੇ ਤਹਿਤ ਦੀਵਾਲੀ ਤਿਉਹਾਰ ਦੀ ਇਹ ਪਹਿਲੀ ਪੁਲੀਸ ਕਾਰਵਾਈ ਹੈ। ਸੀਨੀਅਰ ਪੁਲੀਸ ਕਪਤਾਨ ਵਰਿੰਦਰ ਸਿੰਘ ਬਰਾੜ ਨੇ ਇਸ ਸਬੰਧੀ ਅਖਿਆ ਕਿ ਕਨੂੰਨ ਦੀ ਉਲੰਘਣਾ ਕਰਨ ਵਾਲਿਆ ਲਈ ਮੁਆਫ਼ੀ ਦੀ ਕੋਈ ਗੁੰਜਾਇਸ਼ ਨਹੀਂ ਹੈ ।

Previous articleਲੁਟੇਰਿਆਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ
Next articleਅਮਰੀਕਾ ਨੇ ਇਰਾਨ ’ਤੇ ਸਖ਼ਤ ਪਾਬੰਦੀਆਂ ਲਾਈਆਂ