ਫੋਟੋ : ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨਾਲ ਮੀਟਿੰਗ ਦੌਰਾਨ ਇਲਾਕੇ ਦੇ ਮਾਣਮੱਤੇ ਨੰਬਰਦਾਰ ਸਾਹਿਬਾਨ
15 ਅਗਸਤ ਮਨਾਉਣ ਸੰਬੰਧੀ ਕੀਤੀ ਰੂਪ ਰੇਖਾ ਤਿਆਰ
ਨੂਰਮਹਿਲ – (ਹਰਜਿੰਦਰ ਛਾਬੜਾ) ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਆਜ਼ਾਦੀ ਦਿਹਾੜਾ ਮਨਾਉਣ ਅਤੇ ਨੂਰਮਹਿਲ ਦੀਆਂ ਭੱਖ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਲਾਕੇ ਦੇ ਮਾਣਮੱਤੇ ਨੰਬਰਦਾਰ ਸਾਹਿਬਾਨਾਂ ਨੇ ਬੜੀ ਗਰਮਜੋਸ਼ੀ ਨਾਲ ਹਿੱਸਾ ਲਿਆ। ਨੰਬਰਦਾਰ ਸਾਹਿਬਾਨਾਂ ਨੇ ਜ਼ਿਲਾ ਪ੍ਰਧਾਨ ਨੂੰ ਕਿਹਾ ਕਿ ਉਹ ਲੋਕ ਸੇਵਾ ਦੇ ਕਾਰਜਾਂ ਨੂੰ ਨੇਪੜੇ ਚਾੜਨ ਵਾਸਤੇ ਹਰ ਹੀਲਾ ਵਸੀਲਾ ਅਪਨਾਉਣ ਨੂੰ ਤਿਆਰ ਹਨ।
ਮੀਟਿੰਗ ਦੌਰਾਨ ਜਦੋਂ ਨੂਰਮਹਿਲ ਸ਼ਹਿਰ ਦੀਆਂ ਸਮੱਸਿਆਵਾਂ ਦੀ ਗੱਲ ਚੱਲੀ ਤਾਂ ਬਿਜਲੀ ਵਿਭਾਗ ਨੂਰਮਹਿਲ ਵੱਲੋਂ ਅਣ-ਐਲਾਨੇ ਕੱਟਾਂ ਕਾਰਣ ਹਰ ਵਰਗ ਦੇ ਦੁੱਖੀ ਹੋਣ ਗੱਲ ਉੱਭਰਕੇ ਸਾਹਮਣੇ ਆਈ। ਨੰਬਰਦਾਰ ਸਾਹਿਬਾਨਾਂ ਨੇ ਬਿਜਲੀ ਘਰ ਵੱਲ ਕੂਚ ਕਰਨਾ ਚਾਹਿਆ ਪਰ ਛੁੱਟੀ ਹੋਣ ਕਾਰਣ ਮਾਮਲਾ ਵਿੱਚ ਵਿਚਾਲੇ ਹੀ ਰਹਿ ਗਿਆ, ਨੰਬਰਦਾਰਾਂ ਨੇ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਜਤਾਇਆ ਕਿ ਉਹ ਅਣ ਐਲਾਨੇ ਕੱਟਾਂ ਤੋਂ ਲੋਕਾਂ ਨੂੰ ਤੁਰੰਤ ਰਾਹਤ ਦੇਣ, ਜੋ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਜਾ ਚੁੱਕਾ ਹੈ ਉਸ ਸੰਬੰਧੀ ਉੱਚ ਅਧਿਕਾਰੀ ਤੁਰੰਤ ਸਖ਼ਤ ਕਾਰਵਾਈ ਕਰਨ। ਨੰਬਰਦਾਰ ਸਾਹਿਬਾਨਾਂ ਨੇ ਸਰਕਾਰੀ ਹਸਪਤਾਲ ਨੂਰਮਹਿਲ ਵਿੱਚ ਡਾਕਟਰ ਨਾ ਹੋਣ ਦਾ ਮੁੱਦਾ ਉਠਾਇਆ, ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ ਕਿ ਇੰਨੇ ਸੰਘਰਸ਼ ਦੇ ਬਾਵਜੂਦ ਹੁਣ ਤੱਕ ਡਾਕਟਰਾਂ ਦੀਆਂ ਖਾਲੀ ਪੋਸਟਾਂ ਖਾਲੀ ਹੀ ਹਨ। ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਪੰਜਾਬ ਦੇ ਨਵੇਂ ਹੈਲਥ ਮਨਿਸਟਰ ਸ. ਬਲਬੀਰ ਸਿੰਘ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਨੂਰਮਹਿਲ ਇਲਾਕੇ ਦੇ 84 ਪਿੰਡਾਂ ਨਾਲ ਸੰਬੰਧਤ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਰੰਤ ਪ੍ਰਭਾਵ ਨਾਲ ਨੂਰਮਹਿਲ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀਆਂ ਖਾਲੀ ਪੋਸਟਾਂ ਨੂੰ ਭਰਨ ਤਾਂ ਲੋਕ 30 ਬੈਡ ਵਾਲੇ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਲੈਕੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣੀਆਂ ਅਸੀਸਾਂ ਦੇ ਸਕਣ। ਨੰਬਰਦਾਰ ਯੂਨੀਅਨ ਨੇ ਨੂਰਮਹਿਲ-ਫਿਲੌਰ-ਨਕੋਦਰ ਅਤੇ ਨੂਰਮਹਿਲ ਸ਼ਹਿਰ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ ਬਣਾਉਣ ਵਾਸਤੇ ਪੀ.ਡਬਲਯੂ.ਡੀ ਵਿਭਾਗ ਨੂੰ ਵਿਸ਼ੇਸ਼ ਉਪਰਾਲਾ ਕਰਨ ਵਾਸਤੇ ਕਿਹਾ ਹੈ।
ਨੰਬਰਦਾਰ ਯੂਨੀਅਨ ਦੀ ਇਸ ਮੀਟਿੰਗ ਵਿੱਚ ਕਾਰਗਿਲ ਜੰਗ ਅਤੇ ਦੀਨਾ ਨਗਰ ਆਤੰਕਵਾਦੀ ਘਟਨਾ ਦੌਰਾਨ ਸ਼ਹੀਦ ਹੋਏ ਦੇਸ਼ ਦੇ ਹੋਣਹਾਰ ਸ਼ਹੀਦ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਵਰਤ ਰੱਖਕੇ ਸੱਚੀ ਸੁੱਚੀ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਯੂਨੀਅਨ ਦੇ ਸੈਕਟਰੀ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਕੈਸ਼ੀਅਰ ਰਾਮ ਦਾਸ ਬਾਲੂ ਚੂਹੇਕੀ, ਪੀ.ਆਰ.ਓ ਜਗਨ ਨਾਥ ਚਾਹਲ ਨੂਰਮਹਿਲ, ਗੁਰਦੇਵ ਸਿੰਘ ਨਾਗਰਾ, ਜਰਨੈਲ ਸਿੰਘ ਗਦਰਾ, ਸਤਨਾਮ ਸਿੰਘ ਹਰਦੋ ਸੰਘਾ, ਜਸਵੰਤ ਸਿੰਘ ਜੰਡਿਆਲਾ, ਹਰਪਾਲ ਸਿੰਘ ਪੁਆਦੜਾ, ਅਵਤਾਰ ਸਿੰਘ ਕੰਦੋਲਾ ਕਲਾਂ, ਗੁਰਦੇਵ ਸਿੰਘ ਉਮਰਪੁਰ ਕਲਾਂ, ਲਖਵੀਰ ਸਿੰਘ ਪੁਆਦੜਾ, ਰਮੇਸ਼ ਪਾਲ ਸ਼ੇਰਪੁਰ, ਦਲਜੀਤ ਸਿੰਘ ਭੱਲੋਵਾਲ, ਸੁਖਦੇਵ ਸਿੰਘ ਹਰਦੋਸ਼ੇਖ, ਸ਼ਰਧਾ ਰਾਮ ਲੱਖਣਪਾਲ, ਪ੍ਰੇਮ ਚੰਦ ਮੁਆਈ, ਕੁਲਬੀਰ ਸਿੰਘ ਸ਼ਾਦੀਪੁਰ, ਮੰਗਤ ਰਾਮ ਹਮੀਰੀ ਖੇੜਾ, ਇੰਦਰਜੀਤ ਸਿੰਘ ਮੀਰਾਪੁਰ, ਹਰਨੇਕ ਸਿੰਘ ਗੁਮਟਾਲਾ, ਹਰਦੇਵ ਸਿੰਘ ਢਗਾਰਾ, ਸੰਤੋਖ ਸਿੰਘ ਜੰਡਿਆਲਾ, ਰਮੇਸ਼ ਲਾਲ ਤਲਵਣ, ਅਵਤਾਰ ਸਿੰਘ ਜੰਡਿਆਲਾ, ਬਲਹਾਰ ਸਿੰਘ ਭਾਰਦਵਾਜੀਆਂ, ਗੁਰਮੇਲ ਚੰਦ ਭੰਗਾਲਾ, ਰਮੇਸ਼ ਦਾਦਰਾ ਬੁਰਜਹਸਨ, ਭਜਨ ਲਾਲ ਕਾਦੀਆਂ, ਪਰਮਜੀਤ ਸਮਰਾਏ, ਗੁਰਦੇਵ ਸਿੰਘ ਨਾਗਰਾ, ਮਹਿੰਗਾ ਰਾਮ ਫ਼ਤਹਿਪੁਰ, ਬਲਜੀਤ ਰਾਮ ਰਾਵਾਂ, ਮਹਿੰਦਰ ਸਿੰਘ ਨਾਹਲ, ਦਿਲਾਵਰ ਸਿੰਘ ਗੁਮਟਾਲੀ, ਪਰਮਜੀਤ ਸਿੰਘ ਬਿਲਗਾ, ਜੀਤ ਰਾਮ ਸ਼ਾਮਪੁਰ, ਤਰਸੇਮ ਸਿੰਘ ਨਾਹਲ, ਰਮਨ ਕੁਮਾਰ ਮਹਿਸਮਪੁਰ ਤੋਂ ਇਲਾਵਾ ਸੀਤਾ ਰਾਮ ਸੋਖਲ, ਦਿਨਕਰ ਸੰਧੂ, ਸ਼ਰਨਜੀਤ ਸਿੰਘ, ਰਵਿੰਦਰ ਭਾਰਦਵਾਜ, ਵਰਿੰਦਰ ਕੋਹਲੀ ਉਚੇਚੇ ਤੌਰ ਹਾਜ਼ਿਰ ਸਨ ਜਿਨ੍ਹਾਂ ਨੇ 15 ਅਗਸਤ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਉਣ ਅਤੇ ਨੂਰਮਹਿਲ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਜੜੋਂ ਨਿਖੇੜਨ ਦਾ ਪ੍ਰਣ ਲਿਆ।