ਭ੍ਰਿਸ਼ਟਾਚਾਰ ਨੇਤਾ ਅਤੇ ਅਫ਼ਸਰ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਕਰ ਰਹੇ ਹਨ ਅਪਮਾਣ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਹੈਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ। ਥਾਣਾ ਮੁਖੀ ਹਰਦੀਪ ਸਿੰਘ ਮਾਨ ਨੇ ਆਪਣੀ ਹਾਜ਼ਰੀ ਵਿੱਚ ਝੰਡਾ ਲਹਿਰਾਉਣ ਵੇਲੇ ਪੁਲਿਸ ਦੇ ਜਵਾਨਾਂ ਪਾਸੋਂ ਨਿਯਮਾਂ ਅਨੁਸਾਰ ਸਲਾਮੀ ਦੇਣ ਦਾ ਫਰਜ਼ ਅਦਾ ਕਰਵਾਇਆ। ਨੰਬਰਦਾਰ ਸਾਹਿਬਾਨਾਂ ਨੇ ਥਾਣਾ ਮੁਖੀ ਦਾ ਭਰਵਾਂ ਸਵਾਗਤ ਕੀਤਾ।
ਕੋਵਿਡ-19 ਦੇ ਚਲਦਿਆਂ ਇਸ ਵਾਰ ਬਿਨਾਂ ਕਿਸੇ ਵੱਡੇ ਇਕੱਠ ਦੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਉਹ ਅੱਜ ਆਪਣੇ ਆਪ ਨੂੰ ਬਹੁਤ ਹੀ ਭਾਗਿਆਸ਼ਾਲੀ ਮਹਿਸੂਸ ਕਰਦੇ ਹਨ ਜੋ ਉਹਨਾਂ ਨੂੰ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ, ਇਹ ਮਾਣ ਦੇਸ਼ ਦੇ ਮਾਣਮੱਤੇ ਸ਼ਹੀਦਾਂ ਦੇ ਅਸ਼ੀਰਵਾਦ ਸਦਕਾ ਹੀ ਪ੍ਰਾਪਤ ਹੋਇਆ ਹੈ। ਉਹਨਾਂ ਇਸ ਪਵਿੱਤਰ ਦਿਹਾੜੇ ਤੇ ਸਮੂਹ ਦੇਸ਼-ਵਿਦੇਸ਼ ਵਿੱਚ ਬੈਠੇ ਹਿੰਦੁਸਤਾਨੀਆਂ ਨੂੰ ਦਿਲੋਂ ਮੁਬਾਰਕਾਂ ਪੇਸ਼ ਕੀਤੀਆਂ।
ਇਸਦੇ ਨਾਲ ਹੀ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਅਨਿਆਂ ਕਰਨ ਵਾਲੇ ਲੀਡਰਾਂ ਤੇ ਅਫਸਰਾਂ ਦੀਆਂ ਮਰ ਚੁੱਕੀਆਂ ਆਤਮਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੁਰਸੀਆਂ ਤੇ ਬੈਠਣ ਤੋਂ ਪਹਿਲਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਸ਼ਹੀਦਾਂ ਦੇ ਦਰਸਾਏ ਗਏ ਮਾਰਗ ਤੇ ਚੱਲ ਕੇ ਦੁਨੀਆਂ ਵਿੱਚ ਭਾਰਤ ਦੀ ਸਾਖ਼ ਮਜ਼ਬੂਤ ਕਰਨ। ਇਸ ਮੌਕੇ 15 ਅਗਸਤ ਦੀ ਖੁਸ਼ੀ ਵਿੱਚ ਲੱਡੂ ਅਤੇ ਹੋਰ ਮਿਸ਼ਠਾਨ ਵੀ ਵੰਡੇ ਗਏ। ਪੰਡਾਲ ਨੂੰ ਵੀ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ।
ਇਸ ਮੌਕੇ ਦੇਸ਼ ਦੇ ਗੌਰਵਮਈ ਝੰਡੇ ਨੂੰ ਸਲਾਮ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨਨਾਥ ਚਾਹਲ, ਅਜੀਤ ਰਾਮ ਤਲਵਣ, ਗੁਰਨਾਮ ਚੰਦ ਉਮਰਪੁਰ ਕਲਾਂ, ਦਿਲਾਵਰ ਸਿੰਘ ਗੁਮਟਾਲੀ, ਹਰਪਾਲ ਸਿੰਘ ਪੁਆਦੜਾ, ਹਰਦੇਵ ਸਿੰਘ ਢਗਾਰਾ, ਮਹਿੰਦਰ ਸਿੰਘ ਨਾਹਲ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਤੋਂ ਸ਼ਰਨਜੀਤ ਸਿੰਘ ਜਨਰਲ ਸਕੱਤਰ, ਲਾਇਨ ਬਬਿਤਾ ਸੰਧੂ ਵਿਸ਼ੇਸ਼ ਸਕੱਤਰ, ਅਨਿਲ ਸ਼ਰਮਾਂ ਪ੍ਰੈਸ ਸਕੱਤਰ , ਦਿਨਕਰ ਸੰਧੂ ਕੋਆਰਡੀਨੇਟਰ, ਐਂਟੀ ਕੋਰੋਨਾ ਟਾਸਕ ਫੋਰਸ ਤੋਂ ਰਵੀ ਥਾਪਰ ਪ੍ਰਧਾਨ, ਸੋਨੂੰ ਬਹਾਦਰਪੁਰੀ ਮੀਡੀਆ ਇੰਚਾਰਜ, ਗੁਰਵਿੰਦਰ ਸੋਖਲ ਅਡਵਾਈਜ਼ਰ, ਲਾਇਨ ਸੋਮਿਨਾਂ ਸੰਧੂ, ਲਾਇਨ ਟੇਕ ਚੰਦ ਢੀਂਗਰਾ, ਸੀਤਾ ਰਾਮ ਸੋਖਲ, ਰਮਾ ਸੋਖਲ, ਲਾਇਨ ਦਵਿੰਦਰ ਸੰਧੂ, ਲਾਇਨ ਮਨੋਜ ਕੋਹਲੀ, ਉਪਨੀਤ ਸੰਧੂ, ਮਨੋਜ ਮਿਸ਼ਰਾ, ਹੁਤੇਸ਼ ਸੰਧੂ, ਗੁਰਛਾਇਆ ਸੋਖਲ, ਦੀਪਾ ਡੋਲ, ਪੱਤਰਕਾਰ ਗੋਪਾਲ ਸ਼ਰਮਾਂ, ਜਸਵੀਰ ਸਿੰਘ ਕਪੂਰ, ਯੋਗੇਸ਼ ਪ੍ਰਭਾਕਰ, ਰਾਕੇਸ਼ ਸ਼ਰਮਾਂ, ਜੀਤਾ ਸਭਰਵਾਲ ਤੋਂ ਇਲਾਵਾ ਪੁਲਿਸ ਅਤੇ ਸੀ.ਆਈ.ਡੀ ਵਿਭਾਗ ਦੇ ਅਫਸਰ ਅਤੇ ਮੁਲਾਜ਼ਮ ਸ਼ਾਮਿਲ ਸਨ ਜਿਨ੍ਹਾਂ ਨੇ ਖੁਦ ਆਪਣੀ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰ ਗਾਣ ਗਾਇਆ ਅਤੇ ਦੇਸ਼ ਭਗਤੀ ਦੇ ਜੈਕਾਰੇ ਲਗਾਕੇ ਸਾਰਾ ਵਾਤਾਵਰਣ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।